ਬਹਾਦਰੀ ਦੀ ਮਿਸਾਲ; ਸ਼ਹੀਦ ASI ਸ਼ੰਭੂ ਦਿਆਲ ਦੇ ਪਰਿਵਾਰ ਨੂੰ CM ਕੇਜਰੀਵਾਲ ਵਲੋਂ 1 ਕਰੋੜ ਦੀ ਮਦਦ ਦਾ ਐਲਾਨ
Wednesday, Jan 11, 2023 - 12:29 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਦੇ ਮਾਇਆਪੁਰੀ ਥਾਣੇ 'ਚ ਤਾਇਨਾਤ ਏ. ਐੱਸ. ਆਈ. ਸ਼ੰਭੂ ਦਿਆਲ ਨੂੰ ਬੀਤੀ 4 ਜਨਵਰੀ ਨੂੰ ਇਕ ਮੋਬਾਇਲ ਚੋਰ ਨੂੰ ਫੜਨ ਦੌਰਾਨ ਚਾਕੂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਹਮਲੇ ਮਗਰੋਂ ਜ਼ਖ਼ਮੀ ਹਾਲਤ 'ਚ ਏ. ਐੱਸ. ਆਈ. ਸ਼ੰਭੂ ਦਿਆਲ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ- CCTV ਫੁਟੇਜ ਦਾ ਖੁਲਾਸਾ : ਦਿੱਲੀ ’ਚ ਚੋਰੀ ਦੇ ਦੋਸ਼ੀ ਨੇ ਪੁਲਸ ਕਰਮਚਾਰੀ ਨੂੰ ਵਾਰ-ਵਾਰ ਮਾਰੇ ਸਨ ਚਾਕੂ
ਸ਼ਹੀਦ ASI ਸ਼ੰਭੂ ਦਿਆਲ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਰਧਾਂਜਲੀ ਦਿੱਤੀ ਹੈ ਅਤੇ ਉਨ੍ਹਾਂ ਦੀ ਸ਼ਹਾਦਤ 'ਤੇ ਮਾਣ ਜ਼ਾਹਰ ਕੀਤਾ। ਉਨ੍ਹਾਂ ਪੀੜਤ ਪਰਿਵਾਰ ਨੂੰ ਇਕ ਕਰੋੜ ਦੀ ਸਨਮਾਨ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ- ਜਨਤਾ ਦੀ ਰੱਖਿਆ ਕਰਦੇ ਹੋਏ ਏ. ਐੱਸ. ਆਈ. ਸ਼ੰਭੂ ਜੀ ਨੇ ਆਪਣੀ ਜਾਨ ਤੱਕ ਦੀ ਪਰਵਾਹ ਨਹੀਂ ਕੀਤੀ। ਉਹ ਸ਼ਹੀਦ ਹੋ ਗਏ। ਸਾਨੂੰ ਉਨ੍ਹਾਂ 'ਤੇ ਮਾਣ ਹੈ। ਉਨ੍ਹਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਪਰ ਉਨ੍ਹਾਂ ਦੇ ਸਨਮਾਨ ਵਿਚ ਅਸੀਂ ਉਨ੍ਹਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦੇਵਾਂਗੇ।
ਦਿੱਲੀ ਪੁਲਸ ਨੇ 8 ਜਨਵਰੀ ਨੂੰ ਉਨ੍ਹਾਂ ਦੇ ਦਿਹਾਂਤ ਦੀ ਸੂਚਨਾ ਦਿੰਦੇ ਹੋਏ ਟਵੀਟ ਕੀਤਾ ਸੀ- ਬੀਤੀ 4 ਜਨਵਰੀ ਨੂੰ ਮਾਇਆਪੁਰੀ ਥਾਣੇ ਵਿਚ ਤਾਇਨਾਤ ਏ. ਐੱਸ. ਆਈ. ਸ਼ੰਭੂ ਦਿਆਲ ਇਕ ਸਨੈਚਰ ਨੂੰ ਫੜਨ ਦੌਰਾਨ ਚਾਕੂ ਨਾਲ ਹਮਲਾ ਕੀਤੇ ਜਾਣ ਤੋਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਬੀ. ਐੱਲ. ਕੇ. ਹਸਪਤਾਲ ਵਿਚ ਇਲਾਜ ਦੌਰਾਨ ਅੱਜ ਉਹ ਸ਼ਹੀਦ ਹੋ ਗਏ। ਸਾਨੂੰ ਆਪਣੇ ਇਸ ਬਹਾਦਰ ਅਧਿਕਾਰੀ ਦੇ ਸਾਹਤ 'ਤੇ ਮਾਣ ਹੈ। ਉਨ੍ਹਾਂ ਨੂੰ ਭਾਵਪੂਰਨ ਸ਼ਰਧਾਂਜਲੀ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ: LoC ਨੇੜੇ ਵਾਪਰਿਆ ਵੱਡਾ ਹਾਦਸਾ, ਡੂੰਘੀ ਖੱਡ 'ਚ ਡਿੱਗਣ ਕਾਰਨ 3 ਜਵਾਨ ਸ਼ਹੀਦ
ਦੱਸ ਦੇਈਏ ਕਿ ਸ਼ੰਭੂ ਦਿਆਲ 57 ਸਾਲ ਦੇ ਸਨ। ਉਨ੍ਹਾਂ ਨੇ ਦਿੱਲੀ ਪੁਲਸ ਵਿਚ ਕਰੀਬ 30 ਸਾਲ ਸੇਵਾਵਾਂ ਦਿੱਤੀਆਂ। ਉਹ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਦੋ ਧੀਆਂ ਨੂੰ ਛੱਡ ਗਏ ਹਨ। ਸ਼ੰਭੂ ਰਾਜਸਥਾਨ ਦੇ ਸੀਕਰ ਦੇ ਗੰਵਾਲੀ ਪਿੰਡ ਦੇ ਰਹਿਣ ਵਾਲੇ ਸਨ।