ਪਰਿਵਾਰ ਨਾਲ ਮਨਾਈ ਵਿਆਹ ਦੀ ਚੌਥੀ ਵਰ੍ਹੇਗੰਢ, ਸਵੇਰੇ ਸ਼ੱਕੀ ਹਲਾਤਾਂ ''ਚ ਮ੍ਰਿਤਕ ਮਿਲੀ ਨੂੰਹ

02/18/2020 5:37:24 PM

ਔਰੈਯਾ (ਵਾਰਤਾ)— ਉੱਤਰ ਪ੍ਰਦੇਸ਼ 'ਚ ਔਰੈਯਾ ਦੇ ਬਿਧੂਨਾ ਖੇਤਰ 'ਚ ਵਿਆਹ ਦੀ ਚੌਥੀ ਵਰ੍ਹੇਗੰਢ 'ਤੇ ਵਿਆਹੁਤਾ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ। ਇਸ ਮਾਮਲੇ ਵਿਚ ਪਤੀ ਸਮੇਤ 4 ਮੈਂਬਰਾਂ 'ਤੇ ਹੱਤਿਆ ਦੀ ਰਿਪੋਰਟ ਦਰਜ ਕੀਤੀ ਗਈ ਹੈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਟਾਵਾ ਦੇ ਗਾਂਧੀਨਗਰ ਵਾਸੀ ਪ੍ਰੇਮਪਾਲ ਸਿੰਘ ਦੀ ਪੁੱਤਰੀ ਰੇਖਾ (27) ਦਾ ਵਿਆਹ ਕਸਬਾ ਬਿਧੂਨਾ ਦੇ ਮੁਹੱਲਾ ਲੋਹੀਆਨਗਰ 'ਚ ਰਹਿ ਰਹੇ ਪਿਊਸ਼ ਉਰਫ ਮਦਨ ਨਾਲ 4 ਸਾਲ ਪਹਿਲਾਂ 17 ਫਰਵਰੀ 2016 ਨੂੰ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਦੋਹਾਂ ਨੇ ਪਰਿਵਾਰ ਨਾਲ ਮਿਲ ਕੇ ਵਿਆਹ ਦੀ ਵਰ੍ਹੇਗੰਢ ਮਨਾਈ। ਰਾਤ ਨੂੰ ਰੇਖਾ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ। ਇਟਾਵਾ ਤੋਂ ਆਏ ਮ੍ਰਿਤਕਾ ਦੇ ਭਰਾ ਅਜੀਤਪਾਲ ਨੇ ਪਤੀ ਪਿਊਸ਼, ਜੇਠ, ਸੱਸ ਅਤੇ ਜੇਠਾਣੀ ਵਿਰੁੱਧ ਦਾਜ ਹੱਤਿਆ ਦਾ ਮੁਕੱਦਮਾ ਦਰਜ ਕਰਵਾਇਆ ਹੈ।

ਪੁਲਸ ਨੇ ਜੇਠ ਨੂੰ ਹਿਰਾਸਤ 'ਚ ਲੈ ਲਿਆ ਹੈ, ਜਦਕਿ ਹੋਰ ਸਹੁਰੇ ਪਰਿਵਾਰ ਵਾਲੇ ਮੌਕੇ ਤੋਂ ਫਰਾਰ ਹੋ ਗਏ। ਸੂਤਰਾਂ ਨੇ ਦੱਸਿਆ ਕਿ ਰੇਖਾ ਅਤੇ ਉਸ ਦੇ ਪਤੀ ਨੇ ਪਰਿਵਾਰ ਨਾਲ ਮਿਲ ਕੇ ਸੋਮਵਾਰ ਦੀ ਸ਼ਾਮ ਨੂੰ ਧੂਮਧਾਮ ਨਾਲ ਵਿਆਹ ਦੀ ਚੌਥੀ ਵਰ੍ਹੇਗੰਢ ਮਨਾਈ। ਰਾਤ ਦੇ ਸਮੇਂ ਦੂਜੀ ਮੰਜ਼ਲ 'ਤੇ ਸੌਣ ਨੂੰ ਲੈ ਕੇ ਦੋਹਾਂ ਵਿਚਾਲੇ ਵਿਵਾਦ ਹੋਇਆ। ਇਸ ਤੋਂ ਬਾਅਦ ਰੇਖਾ ਦੀ ਸ਼ੱਕੀ ਹਲਾਤਾਂ 'ਚ ਮੌਤ ਹੋ ਗਈ। ਸਵੇਰੇ ਰੇਖਾ ਦੀ ਲਾਸ਼ ਕਮਰੇ ਦਾ ਦਰਵਾਜ਼ਾ ਤੋੜ ਕੇ ਬਾਹਰ ਕੱਢੀ ਗਈ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੌਤ ਦਾ ਅਸਲ ਕਾਰਨ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Tanu

Content Editor

Related News