10 ਬੱਚਿਆਂ ਦੇ ਪਿਓ 20 ਸਾਲ ਛੋਟੀ ਕੁੜੀ ਨਾਲ ਵਿਆਹ ਕਰ ਮੰਗੀ ਸੁਰੱਖਿਆ, ਹਾਈ ਕੋਰਟ ਨੇ ਠੋਕਿਆ ਜੁਰਮਾਨਾ
Wednesday, Nov 13, 2024 - 05:57 PM (IST)
ਚੰਡੀਗੜ੍ਹ- ਇਕ ਵਿਆਹੁਤਾ ਜੋੜੇ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਸੁਰੱਖਿਆ ਮੰਗਣੀ ਮਹਿੰਗੀ ਪੈ ਗਈ। ਦਰਅਸਲ 10 ਬੱਚਿਆਂ ਦੇ ਪਿਓ ਨੇ ਆਪਣੇ ਤੋਂ 20 ਸਾਲ ਛੋਟੀ ਕੁੜੀ ਨਾਲ ਵਿਆਹ ਕਰ ਲਿਆ ਸੀ। ਵਿਆਹ ਕਰਨ ਤੋਂ ਬਾਅਦ ਦੋਵੇਂ ਹਾਈ ਕੋਰਟ 'ਚ ਸੁਰੱਖਿਆ ਦੀ ਮੰਗ ਕਰਨ ਪਹੁੰਚੇ ਪਰ ਕੋਰਟ ਨੇ ਉਨ੍ਹਾਂ ਨੂੰ ਸੁਰੱਖਿਆ ਦੇਣ ਦੀ ਬਜਾਏ ਇਕ ਲੱਖ ਰੁਪਏ ਜੁਰਮਾਨਾ ਲਗਾ ਦਿੱਤਾ। ਇਹ ਜੁਰਮਾਨਾ ਪੀਜੀਆਈ ਪੂਅਰ ਫੰਡ 'ਚ ਦੇਣ ਦੇ ਆਦੇਸ਼ ਜਾਰੀ ਕੀਤੇ ਗਏ। ਹਾਈ ਕੋਰਟ ਨੇ ਕਿਹਾ ਕਿ ਇਸ ਜੋੜੇ ਨੇ ਜਾਣਬੁੱਝ ਕੇ ਕਈ ਤੱਥ ਲੁਕਾ ਕੇ ਸੁਰੱਖਿਆ ਮੰਗੀ। ਇਸ ਜੋੜੇ ਨੂੰ ਕਿਸੇ ਨੇ ਧਮਕੀ ਦਿੱਤੀ ਇਹ ਵੀ ਸਪੱਸ਼ਟ ਨਹੀਂ ਹੈ ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੇਵਾਤ ਜ਼ਿਲ੍ਹੇ ਦੇ ਇਸ ਮੁਸਲਿਮ ਜੋੜੇ ਨੇ ਜਾਨ ਨੂੰ ਖ਼ਤਰਾ ਦੱਸ ਕੇ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ। ਪਟੀਸ਼ਨਕਰਤਾ ਦੇ ਵਕੀਲ ਨੇ ਦੱਸਿਆ ਕਿ ਮੁੰਡੇ ਕੋਲ 40 ਏਕੜ ਜ਼ਮੀਨ ਹੈ। ਉਹ ਇਕ ਮੈਕੇਨਿਕ ਹੈ ਅਤੇ 55 ਹਜ਼ਾਰ ਰੁਪਏ ਕੁਮਾਉਂਦਾ ਹੈ। ਇਸ 'ਚ ਇਹ ਵੀ ਦੱਸਿਆ ਕਿ ਉਹ ਪਹਿਲਾਂ ਤੋਂ ਵਿਆਹਿਆ ਹੈ ਅਤੇ ਉਸ ਦੇ 10 ਬੱਚੇ ਹਨ। ਹੁਣ ਉਸ ਨੇ ਇਕ ਅਜਿਹੀ ਕੁੜੀ ਨਾਲ ਵਿਆਹ ਕਰਵਾ ਲਿਆ ਹੈ, ਜੋ ਉਸ ਤੋਂ 20 ਸਾਲ ਛੋਟੀ ਹੈ।
ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!
ਪਟੀਸ਼ਨ 'ਚ ਆਧਾਰ ਕਾਰਡ ਅਟੈਚ ਕਰਨਾ ਹੁੰਦਾ ਹੈ ਪਰ ਪਟੀਸ਼ਨ 'ਚ ਕੁੜੀ ਦਾ ਆਧਾਰ ਕਾਰਡ ਇਸ ਤਰ੍ਹਾਂ ਨਾਲ ਜੋੜਿਆ ਗਿਆ ਸੀ ਕਿ ਕੁੜੀ ਦੀ ਪਛਾਣ ਨਹੀਂ ਹੋ ਸਕੀ। ਆਧਾਰ ਕਾਰਡ ਦੀ ਜੋ ਕਾਪੀ ਲਗਾਈ ਗਈ ਸੀ, ਉਹ ਬਹੁਤ ਹੀ ਕਾਲੇ ਰੰਗ ਦੀ ਸੀ, ਜਿਸ 'ਚ ਕੁੜੀ ਦੀ ਫੋਟੋ ਪੂਰੀ ਤਰ੍ਹਾਂ ਨਾਲ ਕਾਲੀ ਦਿਖਾਈ ਦੇ ਰਹੀ ਸੀ। ਸੁਣਵਾਈ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁੰਡਾ ਪਹਿਲਾਂ ਵਿਆਹਿਆ ਹੋਇਆ ਸੀ ਅਤੇ ਉਸ ਦੇ 10 ਬੱਚੇ ਹਨ। ਇਸ 'ਤੇ ਹੈਰਾਨੀ ਜ਼ਾਹਰ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਇਸ ਪਟੀਸ਼ਨ 'ਚ ਕਈ ਤੱਥ ਲੁਕਾ ਕੇ ਹਾਈ ਕੋਰਟ ਤੋਂ ਰਾਹਤ ਮੰਗਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਸਹੀ ਨਹੀਂ ਹੈ। ਇਸ ਲਈ ਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਹੈ ਅਤੇ ਪਟੀਸ਼ਨਕਰਤਾ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਹਾਲਾਂਕਿ ਮੇਵਾਤ ਪੁਲਸ ਨੂੰ ਕੁੜੀ ਦੀ ਸੁਰੱਖਿਆ 'ਤੇ ਧਿਆਨ ਦੇਣ ਲਈ ਕਿਹਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8