ਬਰਾਤੀਆਂ ਨੂੰ ਵਿਆਹ ਦਾ ਇੰਨਾ ਚਾਅ ਕਿ ਚਲਾ''ਤੀਆਂ ਗੋਲ਼ੀਆਂ ! ਮੁੰਡੇ ਦਾ ਵਿੰਨ੍ਹ''ਤਾ ਮੱਥਾ, ਤੜਫ਼-ਤੜਫ਼ ਨਿਕਲੀ ਜਾਨ

Monday, Dec 08, 2025 - 01:14 PM (IST)

ਬਰਾਤੀਆਂ ਨੂੰ ਵਿਆਹ ਦਾ ਇੰਨਾ ਚਾਅ ਕਿ ਚਲਾ''ਤੀਆਂ ਗੋਲ਼ੀਆਂ ! ਮੁੰਡੇ ਦਾ ਵਿੰਨ੍ਹ''ਤਾ ਮੱਥਾ, ਤੜਫ਼-ਤੜਫ਼ ਨਿਕਲੀ ਜਾਨ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸਿਰੌਲੀ ਪੁਲਸ ਸਟੇਸ਼ਨ ਇਲਾਕੇ 'ਚ ਪੈਂਦੇ ਸ਼ਿਵਪੁਰੀ ਪਿੰਡ ਵਿੱਚ ਇੱਕ ਵਿਆਹ ਦੌਰਾਨ ਖੁਸ਼ੀ ਮਨਾਉਣ ਲਈ ਚਲਾਈ ਗਈ ਗੋਲੀ ਨੇ ਇਕ ਨੌਜਵਾਨ ਦੀ ਜਾਨ ਲੈ ਲਈ। ਪੁਲਸ ਦੇ ਅਨੁਸਾਰ ਜਦੋਂ ਰਾਤ 9 ਵਜੇ ਦੇ ਕਰੀਬ ਬਰਾਤ ਬੈਂਕੁਇਟ ਹਾਲ ਦੇ ਨੇੜੇ ਪਹੁੰਚੀ ਤਾਂ ਕੁਝ ਲੋਕਾਂ ਨੇ ਜਸ਼ਨ ਮਨਾਉਣ ਲਈ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ 'ਚੋਂ ਇਕ ਗੋਲ਼ੀ ਰਿਜ਼ਵਾਨ (23) ਦੇ ਮੱਥੇ 'ਤੇ ਜਾ ਲੱਗੀ, ਜਿਸ ਨਾਲ ਮੌਕੇ 'ਤੇ ਹਫੜਾ-ਦਫੜੀ ਮਚ ਗਈ। 

ਅਧਿਕਾਰੀਆਂ ਨੇ ਕਿਹਾ ਕਿ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਬਰੇਲੀ ਲਿਜਾਇਆ ਗਿਆ, ਜਿੱਥੇ ਐਤਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ। ਸਿਰੌਲੀ ਪੁਲਸ ਸਟੇਸ਼ਨ ਦੇ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਜਸ਼ਨ ਮਨਾਉਣ ਲਈ ਕੀਤੀ ਗਈ ਗੋਲੀਬਾਰੀ ਨਾਲ ਸਬੰਧਤ ਸੀ। ਮੁਲਜ਼ਮ ਦੀ ਪਛਾਣ ਕਰਨ ਅਤੇ ਉਸ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਇਸ ਲਈ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। 

ਪੁਲਸ ਨੇ ਕਿਹਾ ਕਿ ਦੁਖਦਾਈ ਘਟਨਾ ਦੇ ਬਾਵਜੂਦ, ਵਿਆਹ ਦੀਆਂ ਰਸਮਾਂ ਗ਼ਮਗੀਨ ਮਾਹੌਲ ਵਿੱਚ ਪੂਰੀਆਂ ਹੋਈਆਂ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿੱਚ ਜਸ਼ਨ ਮਨਾਉਣ ਲਈ ਗੋਲੀਬਾਰੀ 'ਤੇ ਪਾਬੰਦੀ ਹੈ, ਪਰ ਇਸ ਦੇ ਬਾਵਜੂਦ ਵਾਪਰੀ ਇਸ ਘਟਨਾ ਨੇ ਇਕ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ।


author

Harpreet SIngh

Content Editor

Related News