ਸੰਵਿਧਾਨ ਦੀ ਸਹੁੰ ਚੁੱਕ ਕੇ ਨੌਜਵਾਨ ਤੇ ਲੜਕੀ ਨੇ ਕੀਤਾ ਵਿਆਹ

Wednesday, Dec 11, 2019 - 12:28 AM (IST)

ਸੰਵਿਧਾਨ ਦੀ ਸਹੁੰ ਚੁੱਕ ਕੇ ਨੌਜਵਾਨ ਤੇ ਲੜਕੀ ਨੇ ਕੀਤਾ ਵਿਆਹ

ਖਰਗੋਨ (ਯੂ. ਐੱਨ. ਆਈ.)–ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲਾ ਹੈੱਡਕੁਆਰਟਰ ’ਤੇ ਇਕ ਨੌਜਵਾਨ ਤੇ ਮੁਟਿਆਰ ਨੇ ਖਰਚੀਲੇ ਵਿਆਹਾਂ ਨੂੰ ਰੋਕਣ ਦਾ ਸੰਦੇਸ਼ ਦੇਣ ਲਈ ਸੰਵਿਧਾਨ ਦੀ ਸਹੁੰ ਚੁੱਕੀ ਅਤੇ ਇਕ-ਦੂਜੇ ਦੇ ਹੋ ਗਏ। ਸਿਵਲ ਇੰਜੀਨੀਅਰਿੰਗ ’ਚ ਐੱਮ. ਟੈੱਕ ਅਤੇ ਪੇਸ਼ੇ ਤੋਂ ਕਾਂਟਰੈਕਟਰ ਕਸਰਾਵੱਦ ਵਾਸੀ 26 ਸਾਲਾ ਵਜਰ ਕਲਮੇ ਨੇ ਸੋਮਵਾਰ ਰਾਤ ਖਰਗੋਨ ਦੀ 24 ਸਾਲਾ ਅੰਜਲੀ ਰੋਕੜੇ ਨਾਲ ਕੁਝ ਮਿੰਟਾਂ ਅੰਦਰ ਹੀ ਅਤਿਅੰਤ ਸਾਦਗੀ ਭਰੇ ਸਮਾਰੋਹ ਵਿਚ ਵਿਆਹ ਕਰਵਾਇਆ।
ਇਸ ਵਿਆਹ ਵਿਚ ਉਨ੍ਹਾਂ ਕਿਸੇ ਵੀ ਰੀਤੀ-ਰਿਵਾਜ, ਲੈਣ-ਦੇਣ, ਦਾਜ, ਪਟਾਕੇ ਅਤੇ ਪਲਾਸਟਿਕ ਦੀਆਂ ਡਿਸਪੋਜ਼ੇਬਲ ਵਸਤਾਂ ਤੋਂ ਗੁਰੇਜ਼ ਰੱਖਿਆ। ਸੰਵਿਧਾਨ ਪ੍ਰਤੀ ਸਹੁੰ ਚੁੱਕਦਿਆਂ ਵਿਆਹ ਸੰਪੰਨ ਕੀਤਾ। ਦੋਸਤਾਂ ਦੇ ਉਤਸ਼ਾਹ ਨੂੰ ਧਿਆਨ ਵਿਚ ਰੱਖਦਿਆਂ ਸਿਰਫ ਕੁਝ ਮਿੰਟਾਂ ਲਈ ਬੈਂਡ-ਵਾਜੇ ਨਾਲ ਨ੍ਰਿਤ ਹੋਇਆ। ਵਜਰ ਕਲਮੇ ਨੇ ਦੱਸਿਆ ਕਿ ਉਸ ਨੇ 10 ਦਿਨ ਪਹਿਲਾਂ ਕੋਰਟ ਮੈਰਿਜ ਲਈ ਰਜਿਸਟਰੇਸ਼ਨ ਕਰਵਾਈ ਹੈ। ਜਲਦੀ ਹੀ ਕੋਰਟ ਮੈਰਿਜ ਕਰ ਕੇ ਆਪਣੇ ਵਿਆਹ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕਰਨਗੇ।


author

Sunny Mehra

Content Editor

Related News