ਜਦੋਂ ਲੋਕਾਂ ਨੇ ਦੁਲਹੇ ਨੂੰ ਦੌੜਾ-ਦੌੜਾ ਕੇ ਕੁੱਟਿਆ, ਜੈਮਾਲਾ ਸਮੇਂ ਦੁਲਹਨ ਨਾਲ ਕੀਤੀ ਅਜਿਹੀ ਹਰਕਤ

Saturday, Jun 17, 2017 - 03:00 PM (IST)

ਜਦੋਂ ਲੋਕਾਂ ਨੇ ਦੁਲਹੇ ਨੂੰ ਦੌੜਾ-ਦੌੜਾ ਕੇ ਕੁੱਟਿਆ, ਜੈਮਾਲਾ ਸਮੇਂ ਦੁਲਹਨ ਨਾਲ ਕੀਤੀ ਅਜਿਹੀ ਹਰਕਤ

ਜੌਨਪੁਰ— ਜੌਨਪੁਰ ਦੇ ਮੜਿਆੜੂ ਥਾਣਾ ਖੇਤਰ 'ਚ ਇਕ ਦੁਲਹੇ ਨੇ ਵਿਆਹ ਸਮਾਰੋਹ 'ਚ ਦੁਲਹਨ ਨਾਲ ਅਜਿਹੀ ਹਰਕਤ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਲੜਕੀ ਦੇ ਪਰਿਵਾਰ ਵਲੋਂ ਕੁੱਟ ਦਾ ਪਾਤਰ ਬਣਨਾ ਪਿਆ। ਦਰਅਸਲ ਦੁਲਹੇ ਨੇ ਆਪਣੀ ਹੋਣ ਵਾਲੀ ਦੁਲਹਨ ਨੂੰ ਸਟੇਜ਼ 'ਤੇ ਸ਼ਰੇਆਮ ਸਾਹਮਣੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਅਚਾਨਕ ਦੁਲਹੇ ਦੀ ਇਸ ਹਰਕਤ ਨੂੰ ਦੇਖ ਕੇ ਬਾਕੀ ਲੋਕਾਂ ਨੇ ਵੀ ਦੁਲਹੇ ਦੀ ਖੂਬ ਕੁੱਟਮਾਰ ਕੀਤੀ। ਉਨਾਂ ਨੇ ਬੰਦੀ ਵੀ ਬਣਾ ਕੇ ਰੱਖਿਆ ਗਿਆ। ਜਦੋਂ ਦੁਲਹੇ ਤੋਂ ਦੁਲਹਨ ਨੂੰ ਥੱਪੜ ਮਾਰਨ ਦਾ ਕਾਰਨ ਪੁੱਛਿਆ ਗਿਆ ਤਾਂ ਜਵਾਬ ਸੁਣ ਕੇ ਲੋਕ ਹੈਰਾਨ ਹੋ ਗਏ।
ਦਿਮਾਗੀ ਤੌਰ 'ਤੇ ਪਰੇਸ਼ਾਨ ਹੈ ਦੁਲਹਾ
ਜੌਨਪੁਰ ਜ਼ਿਲੇ ਮੜਿਆੜੂ ਥਾਣਾ ਖੇਤਰ ਦੇ ਕਟਘਰ ਪਿੰਡ 'ਚ ਸੁਰਯਾਬਲੀ ਯਾਦਵ ਨੇ ਆਪਣੀ ਬੇਟੀ ਅਨੀਤਾ (ਬਦਲਿਆ ਹੋਇਆ ਨਾਂ) ਦਾ ਵਿਆਹ ਬਰਸਠੀ ਥਾਣਾ ਦੇ ਰਹਿਣ ਵਾਲੇ ਧਰਮਵੀਰ ਨਾਲ ਤੈਅ ਕੀਤਾ ਸੀ। ਬੀਤੀਂ ਰਾਤ ਧਰਮਵੀਰ ਬਰਾਤ ਲੈ ਕੇ ਪਹੁੰਚਿਆ। ਇਕ ਸਾਈਡ ਬਰਾਤੀ ਆਪਣਾ ਅਨੰਦ ਲੈ ਰਹੇ ਸਨ ਅਤੇ ਦੂਜੀ ਸਾਈਡ ਸਟੇਜ਼ 'ਤੇ ਜੈਮਾਲਾ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਅਚਾਨਕ ਸਟੇਜ 'ਤੇ ਦੁਲਹਨ ਦੇ ਪਹੁੰਚਦੇ ਹੀ ਦੁਲਹਾ ਅਜੀਬ ਹਰਕਤਾਂ ਕਰਨ ਲੱਗਿਆ। ਇਸ ਤੋਂ ਪਹਿਲਾ ਕੀ ਕੋਈ ਸਮਝ ਪਾਉਂਦਾ ਉਸ ਨੇ ਆਪਣੀ ਦੁਲਹਨ ਨੂੰ ਥੱਪੜ ਮਾਰ ਦਿੱਤਾ। ਇਹ ਦੇਖ ਕੇ ਬਰਾਤੀਆਂ ਦੇ ਵਿਚਕਾਰ ਮਾਰਕੁੱਟ ਸ਼ੁਰੂ ਹੋ ਗਈ। ਝਗੜੇ ਦੌਰਾਨ ਦੁਲਹਨ ਪੱਖ ਨੂੰ ਪਤਾ ਲੱਗਿਆ ਕਿ ਦੁਲਹਾ ਦਿਮਾਗੀ ਤੌਰ 'ਤੇ ਪਰੇਸ਼ਾਨ ਅਤੇ ਭੰਗ ਦਾ ਨਸ਼ਾ ਕਰਦਾ ਹੈ।
ਦੁਲਹੇ ਦੀ ਇਸ ਹਰਕਤ ਨੂੰ ਦੇਖ ਨਰਾਜ਼ ਬਰਾਤੀਆਂ ਨੇ ਦੁਲਹੇ ਨੂੰ ਦੌੜਾ-ਦੌੜਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਦਾ ਸਾਫਾ ਅਤੇ ਪੰਜਾਮਾ ਕਈ ਜਗ੍ਹਾਂ ਤੋਂ ਪਾਟ ਗਿਆ। ਚਿਹਰੇ 'ਤੇ ਵੀ ਸੱਟਾ ਲੱਗੀਆਂ। 4 ਹੋਰ ਬਰਾਤੀ ਵੀ ਜ਼ਖਮੀ ਹੋ ਗਏ। ਦੁਲਹੇ ਤੋਂ ਜਦੋਂ ਥੱਪੜ ਮਾਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਮੈਨੂੰ ਲੜਕੀ ਦੀ ਦੂਜੀ ਤਸਵੀਰ ਦਿਖਾਈ ਗਈ ਸੀ, ਜੋ ਸਟੇਜ਼ 'ਤੇ ਲੜਕੀ ਹੈ ਉਹ ਕਾਲੀ ਹੈ। ਉਸ ਦਾ ਰੰਗ ਡਾਊਨ ਹੈ। ਉਸ ਦਾ ਭਾਰ ਵੀ ਕਾਫੀ ਘੱਟ ਹੈ। ਇਹ ਦੇਖ ਕੇ ਮੇਰਾ ਮੂਡ ਆਫ ਹੋ ਗਿਆ ਅਤੇ ਮੈਂ ਉਸ ਨੂੰ ਥੱਪੜ ਮਾਰ ਦਿੱਤਾ।'
ਪੁਲਸ ਦੇ ਆਉਣ 'ਤੇ ਖਤਮ ਹੋਇਆ ਮਾਮਲਾ
ਦੁਲਹੇ ਨੇ ਦੱਸਿਆ, ''ਕੁੜੀ ਵਾਲਿਆਂ ਨੇ ਮੈਨੂੰ ਅਤੇ ਰਿਸ਼ਤੇਦਾਰਾਂ ਨੂੰ ਵਿਆਹ 'ਚ ਦਿੱਤੇ ਗਹਿਣੇ ਅਤੇ ਕੱਪੜਿਆਂ ਲਈ ਬੰਦੀ ਬਣਾਕੇ ਰੱਖਿਆ। ਪੁਲਸ ਅਤੇ ਐੱਸ. ਡੀ. ਐੱਮ. ਦੀ ਮੌਜ਼ੂਦਗੀ 'ਚ 2 ਲੱਖ ਰੁਪਏ ਅਦਾ ਕਰਨ 'ਤੇ ਮਾਮਲੇ ਨੂੰ ਸੁਲਝਾਇਆ ਗਿਆ।'' ਇਸ ਨਾਲ ਲੜਕੀ ਦੇ ਪਿਤਾ ਸੁਰਯਾਬਲੀ ਨੇ ਦੱਸਿਆ, ''ਵਿਚੋਲੇ ਰਾਹੀਂ ਵਿਆਹ ਤੈਅ ਹੋਇਆ ਸੀ ਅਤੇ ਸਾਨੂੰ ਦੱਸਿਆ ਗਿਆ ਸੀ ਕਿ ਲੜਕਾ ਖੇਤੀ ਦਾ ਕੰਮ ਕਰਦਾ ਹੈ। ਉਹ ਅਜਿਹੀ ਹਰਕਤ ਕਰੇਗਾ ਕੋਈ ਸੋਚ ਵੀ ਨਹੀਂ ਸਕਦਾ।''


Related News