ਕਾਰ ਬਣੀ ਅੱਗ ਦਾ ''ਗੋਲਾ'', ਵਿਆਹ ਤੋਂ ਪਰਤ ਰਹੇ ਪਰਿਵਾਰ ਦੇ 5 ਜੀਆਂ ਦੀ ਮੌਤ
Wednesday, Jun 18, 2025 - 10:34 AM (IST)

ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬਦਾਊਂ 'ਚ ਵਿਆਹ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਦਿੱਲੀ ਪਰਤ ਰਹੇ ਇਕ ਪਰਿਵਾਰ ਦੇ 5 ਜੀਆਂ ਦੀ ਬੁੱਧਵਾਰ ਸਵੇਰੇ ਸੜਕ ਹਾਦਸੇ 'ਚ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਇਹ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਸੜਕ 'ਤੇ ਇਕ ਪੁਲ ਨਾਲ ਟਕਰਾ ਗਈ। ਇਸ ਤੋਂ ਬਾਅਦ ਕਾਰ ਪਲਟ ਗਈ ਅਤੇ ਉਸ 'ਚ ਅੱਗ ਲੱਗ ਗਈ। ਵਧੀਕ ਪੁਲਸ ਸੁਪਰਡੈਂਟ (ਦਿਹਾਤੀ) ਤੇਜਵੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਜਹਾਂਗੀਰਾਬਾਦ ਥਾਣਾ ਖੇਤਰ ਦੇ ਜਾਨੀਪੁਰ ਪਿੰਡ ਨੇੜੇ ਸਵੇਰੇ 5.30 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਸਵਿਫਟ ਕਾਰ ਹਾਦਸਾਗ੍ਰਸਤ ਹੋ ਗਈ ਹੈ ਅਤੇ ਉਸ 'ਚ ਅੱਗ ਲੱਗ ਗਈ ਹੈ। ਸਥਾਨਕ ਪੁਲਸ ਅਤੇ ਫਾਇਰ ਬ੍ਰਿਗੇਡ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤਾ।
ਇਹ ਵੀ ਪੜ੍ਹੋ : ਅਸਮਾਨੀ ਬਿਜਲੀ ਡਿੱਗਣ ਨਾਲ ਭਾਜਪਾ ਆਗੂ ਦੀ ਮੌਤ
ਸਿੰਘ ਨੇ ਕਿਹਾ,''ਗੁਲਨਾਜ਼ (28) ਨਾਮੀ ਇਕ ਜ਼ਖਮੀ ਔਰਤ ਨੂੰ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਲਿਜਾਇਆ ਗਿਆ। ਕਾਰ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੇ ਨਾਂ ਜ਼ੁਬੇਰ, ਤੰਜ਼ੀਮ, ਮੋਮਿਨਾ, ਜ਼ੈਨੁਲ ਅਤੇ ਜ਼ੇਬਾ ਹਨ।'' ਉਨ੍ਹਾਂ ਕਿਹਾ,''ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਸਾਰੇ 6 ਲੋਕ ਬਦਾਊਂ ਜ਼ਿਲ੍ਹੇ 'ਚ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਗਏ ਸਨ ਅਤੇ ਉੱਥੋਂ ਦਿੱਲੀ ਦੇ ਮਾਲਵੀਯ ਨਗਰ ਪਰਤ ਰਹੇ ਸਨ। ਸਵੇਰ ਦੇ ਸਮੇਂ ਕਾਰ ਦੇ ਡਰਾਈਵਰ ਨੂੰ ਨੀਂਦ ਆ ਗਈ ਅਤੇ ਗੱਡੀ ਬੇਕਾਬੂ ਹੋ ਕੇ ਇਕ ਪੁਲ ਨਾਲ ਜਾ ਟਕਰਾਈ। ਇਸ ਤੋਂ ਬਾਅਦ ਕਾਰ ਪਲਟੀ ਅਤੇ ਉਸ 'ਚ ਅੱਗ ਲੱਗ ਗਈ।'' ਸਿੰਘ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅੱਗੇ ਦੀ ਕਾਰਵਾਈ ਚੱਲ ਰਹੀ ਹੈ।
ਇਹ ਵੀ ਪੜ੍ਹੋ : ਘਰ 'ਚ ਪਈ ਫਰਿੱਜ ਬਣ ਗਈ 'ਬੰਬ' ! ਖੋਲ੍ਹਦਿਆਂ ਹੀ ਹੋ ਗਿਆ ਧਮਾਕਾ, ਤੜਫ਼-ਤੜਫ਼ ਨਿਕਲੀ ਕਿਸਾਨ ਦੀ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8