ਦਾਜ ਨਹੀਂ ਮੰਗਿਆ ਤਾਂ ਵੀ ਦਰਜ ਹੋ ਸਕਦਾ ਹੈ ਮਾਮਲਾ
Saturday, Feb 22, 2025 - 01:39 PM (IST)

ਨਵੀਂ ਦਿੱਲੀ- ਵਿਆਹੁਤਾ ਤੋਂ ਦਾਜ ਨਹੀਂ ਮੰਗਿਆ ਹੈ, ਉਦੋਂ ਵੀ ਪਤੀ ਅਤੇ ਸਹੁਰੇ ਪਰਿਵਾਰ 'ਤੇ 498ਏ ਦੇ ਅਧੀਨ ਮਾਮਲਾ ਦਰਜ ਹੋ ਸਕਦਾ ਹੈ। ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਸੈਕਸ਼ਨ 498ਏ ਦਾ ਮਕਸਦ ਔਰਤਾਂ ਨੂੰ ਘਰੇਲੂ ਉਤਪੀੜਨ, ਹਿੰਸਾ ਤੇ ਅੱਤਿਆਚਾਰ ਤੋਂ ਬਚਾਉਣਾ ਹੈ। ਇਸ ਦਾ ਮਕਸਦ ਸਿਰਫ਼ ਦਾਜ ਦੀ ਮੰਗ ਕਰਦੇ ਹੋਏ ਉਤਪੀੜਨ ਤੋਂ ਬਚਾਅ ਕਰਨਾ ਹੀ ਨਹੀਂ ਹੈ। ਕਿਸੇ ਔਰਤ ਦਾ ਪਤੀ ਅਤੇ ਸਹੁਰਾ ਪਰਿਵਾਰ ਦਾਜ ਨਹੀਂ ਮੰਗਦੇ ਪਰ ਤੰਗ ਕਰਦੇ ਹਨ ਤਾਂ ਵੀ ਸੈਕਸ਼ਨ 498ਏ ਦੇ ਅਧੀਨ ਉਨ੍ਹਾਂ 'ਤੇ ਸੈਕਸ਼ਨ ਹੋ ਸਕਦਾ ਹੈ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਪ੍ਰਸੰਨਾ ਬੀ. ਵਾਰਾਲੇ ਨੇ ਕਿਹਾ ਕਿ 498ਏ ਦਾ ਮੁੱਖ ਮਕਸਦ ਬੇਰਹਿਮੀ ਤੋਂ ਬਚਾਉਣਾ ਹੈ। ਸੁਪਰੀਮ ਕੋਰਟ ਨੇ ਇਹ ਫ਼ੈਸਲਾ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਆਦੇਸ਼ ਨੂੰ ਖਾਰਜ ਕਰਦੇ ਹੋਏ ਦਿੱਤਾ। ਹਾਈ ਕੋਰਟ ਨੇ ਇਕ ਔਰਤ ਵਲੋਂ ਏਟੀ ਰਾਵ ਅਤੇ ਸਹੁਰੇ ਪਰਿਵਾਰ ਵਾਲਿਆਂ ਖ਼ਿਲਾਫ਼ ਦਰਜ ਮਾਮਲੇ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਸੀ ਕਿ ਦਾਜ ਦੀ ਮੰਗ ਨਾ ਕਰਨ ਕਾਰਨ 498ਏ ਦਾ ਮਾਮਲਾ ਨਹੀਂ ਬਣਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8