ਵਿਆਹ ਵਾਲੇ ਘਰ ਪਏ ਕੀਰਨੇ, ਵਿਆਹ ਤੋਂ 15 ਦਿਨ ਪਹਿਲਾਂ SI ਨੇ ਖ਼ੁਦ ਨੂੰ ਮਾਰੀ ਗੋਲ਼ੀ

Monday, Nov 02, 2020 - 03:04 PM (IST)

ਵਿਆਹ ਵਾਲੇ ਘਰ ਪਏ ਕੀਰਨੇ, ਵਿਆਹ ਤੋਂ 15 ਦਿਨ ਪਹਿਲਾਂ SI ਨੇ ਖ਼ੁਦ ਨੂੰ ਮਾਰੀ ਗੋਲ਼ੀ

ਨਵੀਂ ਦਿੱਲੀ- ਦਿੱਲੀ ਪੁਲਸ ਦੇ ਸਬ ਇੰਸਪੈਕਟਰ ਰਿਤੁਰਾਜ ਦਾ 17 ਨਵੰਬਰ ਨੂੰ ਵਿਆਹ ਹੋਣ ਵਾਲਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਨੇ ਸੋਮਵਾਰ ਨੂੰ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਖ਼ੁਦਕੁਸ਼ੀ ਕਰ ਲਈ। 26 ਸਾਲਾ ਰਿਤੁਰਾਜ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਘਟਨਾ ਦਿੱਲੀ ਦੇ ਮੋਹਨ ਗਾਰਡਨ ਇਲਾਕੇ ਦੀ ਦੱਸੀ ਜਾ ਰਹੀ ਹੈ। ਰਿਤੁਰਾਜ ਪੱਛਮੀ ਵਿਹਾਰ ਥਾਣੇ 'ਚ ਤਾਇਨਾਤ ਸੀ। ਰਿਤੁਰਾਜ ਦੀ ਖ਼ੁਦਕੁਸ਼ੀ ਦੀ ਜਾਣਕਾਰੀ ਉਸ ਦੇ ਭਰਾ ਨੇ ਪੁਲਸ ਨੂੰ ਦਿੱਤੀ। ਜਾਣਕਾਰੀ ਅਨੁਸਾਰ ਮੋਹਨ ਗਾਰਡਨ ਵਾਸੀ ਐੱਸ.ਆਈ. ਰਿਤੁਰਾਜ ਮੌਜੂਦਾ ਸਮੇਂ ਪੱਛਮੀ ਵਿਹਾਰ ਵੈਸਟ ਥਾਣੇ 'ਚ ਤਾਇਨਾਤ ਸੀ। ਉਹ ਐਤਵਾਰ ਰਾਤ ਆਪਣੇ ਘਰ 'ਚ ਗਰਾਊਂਡ ਫਲੋਰ ਸਥਿਤ ਕਮਰੇ 'ਚ ਸੁੱਤਾ ਹੋਇਆ ਸੀ। ਸਵੇਰੇ ਕਰੀਬ 4 ਵਜੇ ਉਸ ਨੇ ਸਿਰ 'ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਨੂੰ ਮਸ਼ਹੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਲਕ ਪੁੱਜਾ ਥਾਣੇ, ਜਾਣੋ ਕੀ ਹੈ ਵਜ੍ਹਾ

ਗੋਲੀ ਦੀ ਆਵਾਜ਼ ਸੁਣ ਕੇ ਐੱਸ.ਆਈ. ਦੇ ਭਰਾ ਨਿਗਮ ਕੁਮਾਰ ਜਦੋਂ ਕਮਰੇ 'ਚ ਆਏ ਤਾਂ ਉਨ੍ਹਾਂ ਨੇ ਰਿਤੁਰਾਜ ਨੂੰ ਬੈੱਡ 'ਤੇ ਖੂਨ ਨਾਲ ਲੱਥਪੱਥ ਹਾਲਤ 'ਚ ਦੇਖਿਆ। ਇਸ ਦੀ ਸੂਚਨਾ ਸਥਾਨਕ ਥਾਣੇ 'ਚ ਦਿੱਤੀ ਗਈ। ਰਿਤੁਰਾਜ ਦਾ ਵਿਆਹ 17 ਨਵੰਬਰ ਨੂੰ ਹੋਣਾ ਸੀ। ਘਰ 'ਚ ਮੌਜੂਦ ਰਿਤੁਰਾਜ ਦੇ ਭਰਾ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਖ਼ੁਦਕੁਸ਼ੀ ਦੇ ਕਾਰਨਾਂ ਦੀ ਜਾਂਚ 'ਚ ਜੁਟ ਗਈ ਹੈ। 

ਇਹ ਵੀ ਪੜ੍ਹੋ : ਪਤੀ ਨੇ ਪਹਿਲਾਂ ਪਤਨੀ ਦਾ ਚਾਕੂ ਮਾਰ ਕੀਤਾ ਕਤਲ, ਫਿਰ ਖ਼ੁਦ ਖਾ ਲਿਆ ਜ਼ਹਿਰ, ਇਹ ਸੀ ਵਜ੍ਹਾ

ਦਿੱਲੀ ਪੁਲਸ ਤੋਂ ਆਰ.ਟੀ.ਆਈ. ਐਪਲੀਕੇਸ਼ਨ 'ਚ ਪੁੱਛਿਆ ਗਿਆ ਸੀ ਕਿ ਜਨਵਰੀ 2017 ਤੋਂ 30 ਜੂਨ 2020 ਤੱਕ ਕਿੰਨੇ ਕਰਮੀਆਂ ਨੇ ਖ਼ੁਦਕੁਸ਼ੀ ਕੀਤੀ ਹੈ ਅਤੇ ਉਨ੍ਹਾਂ ਦਾ ਰੈਂਕ ਕੀ ਹੈ। ਪੁਲਸ ਨੇ ਆਪਣੇ ਜਵਾਬ 'ਚ ਦੱਸਿਆ ਕਿ ਖ਼ੁਦਕੁਸ਼ੀ ਕਰਨ ਵਾਲਿਆਂ 'ਚ 13 ਸਿਪਾਹੀ, 15 ਪ੍ਰਧਾਨ ਸਿਪਾਹੀ, ਤਿੰਨ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.), ਤਿੰਨ ਸਬ ਇੰਸਪੈਕਟਰ (ਐੱਸ.ਆਈ.) ਅਤੇ 2 ਇੰਸਪੈਕਟਰ ਸ਼ਾਮਲ ਹਨ।

ਇਹ ਵੀ ਪੜ੍ਹੋ : ਇਹ ਮੁਸਲਮਾਨ ਡਾਕਟਰ ਸੋਸ਼ਲ ਮੀਡੀਆ 'ਤੇ ਬਣਿਆ 'ਹੀਰੋ' ਮਹਾਰਾਸ਼ਟਰ ਦੇ ਮੰਤਰੀ ਨੇ ਆਖੀ ਇਹ ਗੱਲ


author

DIsha

Content Editor

Related News