ਵਿਆਹ ਕਰਨ ਤੋਂ ਲੜਕੀ ਨੇ ਕੀਤਾ ਇਨਕਾਰ ਤਾਂ ਵਿਅਕਤੀ ਨੇ ਬੰਧਕ ਬਣਾ ਕੇ ਕੀਤਾ 13 ਦਿਨਾਂ ਤੱਕ ਬਲਾਤਕਾਰ

Sunday, Apr 08, 2018 - 10:36 AM (IST)

ਵਿਆਹ ਕਰਨ ਤੋਂ ਲੜਕੀ ਨੇ ਕੀਤਾ ਇਨਕਾਰ ਤਾਂ ਵਿਅਕਤੀ ਨੇ ਬੰਧਕ ਬਣਾ ਕੇ ਕੀਤਾ 13 ਦਿਨਾਂ ਤੱਕ ਬਲਾਤਕਾਰ

ਮਊ— ਯੋਗੀ ਸਰਕਾਰ ਮੰਚ 'ਤੇ ਭਾਸ਼ਣ ਦਿੰਦੇ ਸਮੇਂ ਔਰਤਾਂ ਦੀ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕਰਦੀ ਨਜ਼ਰ ਆਉਂਦੀ ਹੈ ਪਰ ਹਕੀਕਤ 'ਚ ਇਹ ਤਮਾਮ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਤਾਜ਼ਾ ਮਾਮਲਾ ਮਊ ਜ਼ਿਲੇ ਦਾ ਹੈ। ਜਿੱਥੇ ਲੜਕੀ ਨੂੰ 13 ਦਿਨਾਂ ਤੱਕ ਇਕ ਦਰਿੰਦੇ ਨੇ ਹਵਸ ਦਾ ਸ਼ਿਕਾਰ ਬਣਾਇਆ।
ਜਾਣਕਾਰੀ ਮੁਤਾਬਕ ਮਾਮਲਾ ਘੋਸੀ ਥਾਣਾ ਖੇਤਰ ਦੇ ਨਾਲ ਲੱਗਦੇ ਭੈਰੋਪੁਰ ਪਿੰਡ ਦਾ ਹੈ। ਇੱਥੇ ਪਿੰਡ ਦਾ ਇਕ ਵਿਅਕਤੀ ਅਜੀਤ ਯਾਦਵ ਲੜਕੀ ਨਾਲ ਵਿਆਹ ਕਰਨ ਦਾ ਦਬਾਅ ਬਣਾ ਰਿਹਾ ਸੀ ਪਰ ਲੜਕੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲੜਕੀ 11ਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਜਦੋਂ ਸਕੂਲ ਜਾ ਰਹੀ ਸੀ ਤਾਂ ਰਸਤੇ 'ਚ ਅਜੀਤ ਨੇ ਲੜਕੀ ਨੂੰ ਫੜ ਲਿਆ। ਉਹ ਲੜਕੀ ਨੂੰ ਸੁਣਸਾਨ ਸਥਾਨ 'ਤੇ ਲੈ ਗਿਆ। ਜਿੱਥੇ ਉਸ ਨੂੰ ਬੰਧਕ ਬਣਾ ਕੇ 13 ਦਿਨਾਂ ਤੱਕ ਲੜਕੀ ਨਾਲ ਬਲਾਤਕਾਰ ਕੀਤਾ। 14ਵੇਂ ਦਿਨ ਦੋਸ਼ੀ ਵਿਅਕਤੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਛੱਡ ਦਿੱਤਾ ਗਿਆ। 
ਲੜਕੀ ਨੇ ਘਰ ਪੁੱਜ ਕੇ ਪਰਿਵਾਰਕ ਮੈਬਰਾਂ ਨੂੰ ਸਾਰੀ ਜਾਣਕਾਰੀ ਦਿੱਤੀ। ਜਿਸ ਦੇ ਬਾਅਦ ਗੁੱਸੇ 'ਚ ਆਏ ਪਰਿਵਾਰਕ ਮੈਬਰਾਂ ਨੇ ਥਾਣੇ 'ਚ ਪੁੱਜ ਕੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਵਾਇਆ। ਪੁਲਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤਾ ਦੀ ਮੰਨੋ ਤਾਂ ਅਜੀਤ ਯਾਦਵ ਨਾਮ ਦਾ ਵਿਅਕਤੀ ਵਿਆਹ ਦਾ ਦਬਾਅ ਬਣਾ ਰਿਹਾ ਸੀ ਅਤੇ ਅਸੀਂ ਮਨਾਂ ਕਰ ਦਿੱਤਾ। ਉਸ ਨੇ ਦੱਸਿਆ ਕਿ ਵਿਅਕਤੀ ਨੇ 13 ਦਿਨਾਂ ਤੱਕ ਬੰਧਕ ਬਣਾ ਕੇ ਉਸ ਨਾ ਬਲਾਤਕਾਰ ਕੀਤਾ। ਪੀੜਤਾ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਪੁਲਸ ਨੇ ਫੜ ਲਿਆ। ਪੀੜਤਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਸ ਨੇ ਪੈਸੇ ਲੈ ਕੇ ਵਿਅਕਤੀ ਨੂੰ ਛੱਡ ਦਿੱਤਾ ਹੈ।


Related News