ਪਿਛਲੇ 121 ਸਾਲ ''ਚ ਇਸ ਵਾਰ ਤੀਜਾ ਸਭ ਤੋਂ ਗਰਮ ਰਿਹਾ ਮਾਰਚ: ਮੌਸਮ ਵਿਭਾਗ
Tuesday, Apr 06, 2021 - 04:13 AM (IST)

ਨਵੀਂ ਦਿੱਲੀ : ਮੌਸਮ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਮਾਸਿਕ ਔਸਤ ਵੱਧ ਤੋਂ ਵੱਧ ਤਾਪਮਾਨ ਦੇ ਹਿਸਾਬ ਨਾਲ 121 ਸਾਲ ਵਿੱਚ ਇਸ ਵਾਰ ਤੀਜਾ ਸਭ ਤੋਂ ਗਰਮ ਮਾਰਚ ਰਿਹਾ। ਮਹੀਨੇ ਲਈ ਆਪਣੀ ਸਮੀਖਿਆ ਵਿੱਚ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਕਿਹਾ ਕਿ 1981-2010 ਦੀ ਵਾਤਾਵਰਣ ਦੀ ਮਿਆਦ ਵਿੱਚ ਆਮ 31.24 ਡਿਗਰੀ, 18.87 ਡਿਗਰੀ ਅਤੇ 25.06 ਡਿਗਰੀ ਦੀ ਤੁਲਨਾ ਵਿੱਚ ਪੂਰੇ ਦੇਸ਼ ਲਈ ਮਾਸਿਕ ਵੱਧ ਤੋਂ ਵੱਧ, ਹੇਠਲਾ ਅਤੇ ਮੱਧ ਤਾਪਮਾਨ ਕ੍ਰਮਸ਼: 32.65 ਡਿਗਰੀ ਸੈਲਸੀਅਸ, 19.95 ਡਿਗਰੀ ਸੈਲਸੀਅਸ ਅਤੇ 26.30 ਡਿਗਰੀ ਸੈਲਸੀਅਸ ਰਿਹਾ।
ਇਹ ਵੀ ਪੜ੍ਹੋ- CRPF ਦਾ ਹੀਰੋ ਕਮਾਂਡਰ ਸੰਦੀਪ, ਜ਼ਖ਼ਮੀ ਹੋਣ ਦੇ ਬਾਵਜੂਦ ਨਕਸਲੀਆਂ ਦਾ ਡਟ ਕੇ ਕੀਤਾ ਮੁਕਾਬਲਾ
ਪਿਛਲੇ 11 ਸਾਲ ਵਿੱਚ ਸਭ ਤੋਂ ਗਰਮ ਰਿਹਾ ਇਹ ਸਾਲ
ਮੌਸਮ ਵਿਭਾਗ ਨੇ ਕਿਹਾ, 32.65 ਡਿਗਰੀ ਦੇ ਨਾਲ ਮਾਰਚ 2021 ਦੌਰਾਨ ਸੰਪੂਰਣ ਭਾਰਤੀ ਔਸਤ ਮਾਸਿਕ ਵੱਧ ਤੋਂ ਵੱਧ ਤਾਪਮਾਨ ਪਿਛਲੇ 11 ਸਾਲ ਵਿੱਚ ਸਭ ਤੋਂ ਗਰਮ ਰਿਹਾ ਅਤੇ ਪਿਛਲੇ 121 ਸਾਲਾਂ ਵਿੱਚ ਤੀਜਾ ਸਭ ਤੋਂ ਗਰਮ ਮਾਰਚ ਰਿਹਾ। ਇਸ ਤੋਂ ਪਹਿਲਾਂ 2010 ਅਤੇ 2004 ਵਿੱਚ ਇਹ ਤਾਪਮਾਨ ਕ੍ਰਮਸ਼: 33.09 ਡਿਗਰੀ ਅਤੇ 32.82 ਡਿਗਰੀ ਸੈਲਸੀਅਸ ਰਿਹਾ ਸੀ। ਮੌਸਮ ਵਿਭਾਗ ਨੇ ਆਪਣੀ ਪਹਿਲਾਂ ਦੀ ਰਿਪੋਰਟ ਵਿੱਚ ਕਿਹਾ ਸੀ ਕਿ ਜਨਵਰੀ ਅਤੇ ਫਰਵਰੀ ਵੀ ਮੱਧ ਅਤੇ ਹੇਠਲਾ ਤਾਪਮਾਨ ਦੇ ਹਿਸਾਬ ਨਾਲ 121 ਸਾਲ ਵਿੱਚ ਤੀਸਰੇ ਅਤੇ ਦੂਜੇ ਗਰਮ ਮਹੀਨੇ ਰਹੇ ਸਨ।
ਇਹ ਵੀ ਪੜ੍ਹੋ- ਬੀਜੇਪੀ ਨੇ ਅਨਿਲ ਦੇਸ਼ਮੁੱਖ ਤੋਂ ਬਾਅਦ CM ਉਧਵ ਠਾਕਰੇ ਤੋਂ ਕੀਤੀ ਅਸਤੀਫੇ ਦੀ ਮੰਗ
ਦੇਸ਼ ਦੇ ਕਈ ਹਿੱਸਿਆਂ ਵਿੱਚ 40 ਡਿਗਰੀ ਸੈਲਸੀਅਸ ਜ਼ਿਆਦਾ ਤਾਪਮਾਨ
ਮਾਰਚ ਵਿੱਚ ਦੇਸ਼ ਦੇ ਕਈ ਹਿੱਸੇ ਵਿੱਚ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਹੈ ਕਿ 29-31 ਮਾਰਚ ਦੌਰਾਨ ਕਈ ਥਾਵਾਂ 'ਤੇ ਲੂ ਚੱਲ ਰਹੀ ਸੀ ਜਦੋਂ ਕਿ ਪੱਛਮੀ ਰਾਜਸਥਾਨ ਦੇ ਛਿਟਪੁਟ ਸਥਾਨਾਂ 'ਤੇ ਭਿਆਨਕ ਲੂ ਦੀ ਸਥਿਤੀ ਦੀ ਸੀ। ਵਿਭਾਗ ਮੁਤਾਬਕ 30-31 ਮਾਰਚ ਦੌਰਾਨ ਪੂਰਬੀ ਰਾਜਸਥਾਨ ਅਤੇ 31 ਮਾਰਚ ਨੂੰ ਓਡਿਸ਼ਾ ਅਤੇ ਪੱਛਮੀ ਬੰਗਾਲ ਦੇ ਗੰਗਾ ਦੇ ਮੈਦਾਨੀ ਖੇਤਰਾਂ, ਕਿਨਾਰੀ ਆਂਧਰਾ ਪ੍ਰਦੇਸ਼, ਤਾਮਿਲਨਾਡੂ ਦੇ ਕੁੱਝ ਸਥਾਨਾਂ ਤੋਂ ਵੀ ਲੂ ਚੱਲਣ ਦੀ ਸੂਚਨਾ ਮਿਲੀ। ਮੌਸਮ ਵਿਭਾਗ ਨੇ ਕਿਹਾ, 30 ਮਾਰਚ ਨੂੰ ਬਾਰੀਪਦਾ (ਓਡਿਸ਼ਾ) ਵਿੱਚ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।