ਮਰਾਠੀ ਨਾ ਬੋਲਣ ’ਤੇ ਮਨਸੇ ਵਰਕਰਾਂ ਨੇ ਸਰਕਾਰੀ ਬੈਂਕ ਦੇ 2 ਮੈਨੇਜਰਾਂ ਨੂੰ ਧਮਕਾਇਆ

Friday, Apr 04, 2025 - 05:03 PM (IST)

ਮਰਾਠੀ ਨਾ ਬੋਲਣ ’ਤੇ ਮਨਸੇ ਵਰਕਰਾਂ ਨੇ ਸਰਕਾਰੀ ਬੈਂਕ ਦੇ 2 ਮੈਨੇਜਰਾਂ ਨੂੰ ਧਮਕਾਇਆ

ਪੁਣੇ- ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਵਰਕਰਾਂ ਵੱਲੋਂ ਸੂਬੇ ਦੇ ਠਾਣੇ ਤੇ ਪੁਣੇ ਜ਼ਿਲਿਆਂ ਵਿਚ 2 ਵੱਖ-ਵੱਖ ਕੌਮੀਕ੍ਰਿਤ ਬੈਂਕਾਂ ਦੇ ਮੈਨੇਜਰਾਂ ਨੂੰ ਗਾਹਕਾਂ ਨਾਲ ਮਰਾਠੀ ’ਚ ਗੱਲ ਨਾ ਕਰਨ ’ਤੇ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵੱਖ-ਵੱਖ ਘਟਨਾਵਾਂ ਬੁੱਧਵਾਰ ਨੂੰ ਠਾਣੇ ਦੇ ਅੰਬਰਨਾਥ ਸ਼ਹਿਰ ਅਤੇ ਪੁਣੇ ਦੇ ਲੋਨਾਵਾਲਾ ’ਚ ਵਾਪਰੀਆਂ, ਜਿਨ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਲੋਨਾਵਾਲਾ ’ਚ ਪੁਲਸ ਨੇ ਮਨਸੇ ਦੇ ਇਕ ਵਰਕਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਕਿਉਂਕਿ ਉਸ ਨੇ ਬੈਂਕ ਪ੍ਰਬੰਧਕ ਨਾਲ ਗੱਲਬਾਤ ਦੌਰਾਨ ਬੈਂਕ ਦੇ ਇਕ ਕਰਮਚਾਰੀ ਨੂੰ ਥੱਪੜ ਮਾਰ ਦਿੱਤਾ ਸੀ। ਵੀਡੀਓ 'ਚ ਮਨਸੇ ਦੇ ਵਰਕਰ ਭਾਰਤੀ ਸਟੇਟ ਬੈਂਕ (ਐੱਸਬੀਆਈ) ਦੀ ਲੋਨਾਵਾਲਾ ਬਰਾਂਚ ਦੇ ਪ੍ਰਬੰਧਕ ਨਾਲ ਮਰਾਠੀ ਭਾਸ਼ਾ ਦੀ ਵਰਤੋਂ ਨਹੀਂ ਕਰਨ ਨੂੰ ਲੈ ਕੇ ਬਹਿਸ ਕਰਦੇ ਨਜ਼ਰ ਆ ਰਹੇ ਹਨ। ਮਨਸੇ ਵਰਕਰਾਂ ਨੇ ਬੈਂਕ ਦੇ ਪ੍ਰਬੰਧਕ ਨੂੰ ਸਥਾਨਕ ਭਾਸ਼ਾ 'ਚ ਗੱਲ ਕਰਨ ਦੀ ਚਿਤਾਵਨੀ ਵੀ ਦਿੱਤੀ।

ਉੱਥੇ ਹੀ ਜਦੋਂ ਬੈਂਕ ਦਾ ਇਕ ਮਰਾਠੀ ਭਾਸ਼ਾ ਵਾਲਾ ਕਰਮਚਾਰੀ ਦਖ਼ਲਅੰਦਾਜੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕੁਝ ਪਾਰਟੀ ਵਰਕਰ ਉਸ ਨੂੰ ਥੱਪੜ ਮਾਰਦੇ ਅਤੇ ਕੈਬਿਨ ਤੋਂ ਬਾਹਰ ਧੱਕਦੇ ਹੋਏ ਦਿਖਾਈ ਦਿੰਦੇ ਹਨ। ਲੋਨਾਵਾਲਾ ਥਾਣੇ ਦੇ ਸੀਨੀਅਰ ਪੁਲਸ ਇੰਸਪੈਕਟਰ ਸੁਹਾਸ ਜਗਤਾਪ ਨੇ ਕਿਹਾ,''ਅਸੀਂ ਬੈਂਕ ਦੇ ਕਰਮਚਾਰੀ ਨੂੰ ਥੱਪੜ ਮਾਰਨ ਦੇ ਦੋਸ਼ 'ਚ ਮਨਸੇ ਦੇ ਇਕ ਵਰਕਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਬੈਂਕ ਨੇ ਵੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।'' ਇਸ ਵਿਚ ਇਕ ਹੋਰ ਘਟਨਾ 'ਚ ਠਾਣੇ ਦੇ ਅੰਬਰਨਾਥ ਸ਼ਹਿਰ 'ਚ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਵਰਕਰਾਂ ਵਲੋਂ ਇਕ ਕੌਮੀਕ੍ਰਿਤ ਬੈਂਕ ਦੇ ਪ੍ਰਬੰਧਕ ਨੂੰ ਮਰਾਠੀ 'ਚ ਗੱਲ ਕਰਨ 'ਤੇ ਧਮਕਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਇਲਾਕੇ 'ਚ ਤਣਾਅ ਵੱਧ ਗਿਆ ਹੈ। ਘਟਨਾ ਬੁੱਧਵਾਰ ਨੂੰ ਉਸ ਸਮੇਂ ਹੋਈ ਜਦੋਂ ਮਨਸੇ ਵਰਕਰ ਕੌਮੀਕ੍ਰਿਤ ਬੈਂਕ 'ਚ ਪਹੁੰਚੇ ਅਤੇ ਮਰਾਠੀ 'ਚ ਗੱਲ ਨਹੀਂ ਕਰ ਪਾਉਣ ਕਾਰਨ ਪ੍ਰਬੰਧਕ ਨਾਲ ਹਮਲਾਵਰ ਤਰੀਕੇ ਨਾਲ ਪੇਸ਼ ਆਏ। ਮਨਸੇ ਵਰਕਰਾਂ ਨੇ ਬੈਂਕ ਦੇ ਪ੍ਰਬੰਧਕ 'ਤੇ ਗਾਹਕਾਂ ਨਾਲ ਗੱਲਬਾਤ 'ਚ ਰਾਜ ਦੀ ਅਧਿਕਾਰਤ ਭਾਸ਼ਾ ਮਰਾਠੀ ਦੀ ਵਰਤੋਂ ਨਾ ਕਰਨ ਦਾ ਦੋਸ਼ ਲਗਾਇਆ। ਮਨਸੇ ਵਰਕਰਾਂ ਅਤੇ ਬੈਂਕ ਦੇ ਪ੍ਰਬੰਧਕ ਵਿਚਾਲੇ ਬਹਿਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News