ਮਰਾਠਾ ਰਾਖਵਾਂਕਰਨ ਅੰਦੋਲਨ: ਪ੍ਰਦਰਸ਼ਨਕਾਰੀਆਂ ਨੇ ਮੰਤਰੀ ਦੇ ਵਾਹਨ ''ਚ ਕੀਤੀ ਭੰਨ-ਤੋੜ
Wednesday, Nov 01, 2023 - 11:14 AM (IST)
ਮੁੰਬਈ- ਮਰਾਠਾ ਰਾਖਵਾਂਕਰਨ ਅੰਦੋਲਨ ਦੇ ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਸਵੇਰੇ ਦੱਖਣੀ ਮੁੰਬਈ 'ਚ ਮਹਾਰਾਸ਼ਟਰ ਕੈਬਨਿਟ ਦੇ ਮੰਤਰੀ ਹਸਨ ਮੁਸ਼ਰਿਫ ਦੀ ਐੱਸ. ਯੂ. ਵੀ. 'ਚ ਭੰਨ-ਤੋੜ ਕੀਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਕਿਹਾ ਕਿ ਇਸ ਸਬੰਧ ਵਿਚ ਮਰੀਨ ਡਰਾਈਵ ਥਾਣੇ ਦੀ ਪੁਲਸ ਨੇ 3 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਹਿੰਸਕ ਹੋਇਆ ਮਰਾਠਾ ਅੰਦੋਲਨ; ਬੀਡ ਜ਼ਿਲ੍ਹੇ 'ਚ 1 ਨਵੰਬਰ ਤੱਕ ਇੰਟਰਨੈੱਟ ਸੇਵਾਵਾ ਬੰਦ
ਹਸਨ, ਉੱਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਗੁੱਟ ਤੋਂ ਸਬੰਧਤ ਹਨ। ਅਧਿਕਾਰੀ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ 7 ਵਜੇ ਮਰਾਠਾ ਰਾਖਵਾਂਕਰਨ ਅੰਦੋਲਨ ਦੇ ਦੋ ਵਰਕਰਾਂ ਨੇ ਦੱਖਣੀ ਮੁੰਬਈ ਵਿਚ ਆਕਾਸ਼ਵਾਣੀ ਵਿਧਾਇਕ ਹੌਸਟਲ ਦੇ ਨੇੜੇ ਖੜ੍ਹੀ ਮੰਤਰੀ ਦੀ ਐੱਸ. ਯੂ. ਵੀ. 'ਤੇ ਡੰਡਿਆਂ ਨਾਲ ਭੰਨ-ਤੋੜ ਕੀਤੀ। ਪ੍ਰਦਰਸ਼ਨਕਾਰੀ 'ਇਕ ਮਰਾਠਾ, ਲੱਖ ਮਰਾਠਾ' ਦੇ ਨਾਅਰੇ ਲਾ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ 3 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਲੋਕ ਛੱਤਰਪਤੀ ਸੰਭਾਜੀਨਗਰ ਜ਼ਿਲ੍ਹੇ ਤੋਂ ਹਨ। ਉਨ੍ਹਾਂ ਨੇ ਘਟਨਾ ਦੇ ਸਬੰਧ ਵਿਚ ਅੱਗੇ ਦੀ ਜਾਂਚ ਲਈ ਨੁਕਸਾਨੇ ਵਾਹਨ ਨੂੰ ਮਰੀਨ ਡਰਾਈਵ ਥਾਣੇ ਲਿਜਾਇਆ ਗਿਆ।
ਇਹ ਵੀ ਪੜ੍ਹੋ : ਮਹਾਰਾਸ਼ਟਰ : ਹੋਰ ਤੇਜ਼ ਹੋਈ ਮਰਾਠਾ ਅੰਦੋਲਨ ਦੀ ਅੱਗ, ਅੰਦੋਲਨਕਾਰੀਆਂ ਨੇ ਫੂਕ ਦਿੱਤੇ ਵਿਧਾਇਕਾਂ ਦੇ ਘਰ
ਪੁਲਸ ਨੇ ਇਸ ਤੋਂ ਪਹਿਲਾਂ ਦੱਸਿਆ ਕਿ 26 ਅਕਤੂਬਰ ਨੂੰ ਮੁੰਬਈ ਦੇ ਪਰੇਲ ਇਲਾਕੇ ਵਿਚ ਵਕੀਲ ਗੁਣਰਤਨ ਸਦਾਵਰਤੇ ਦੀਆਂ ਦੋ ਕਾਰਾਂ ਵਿਚ ਭੰਨ-ਤੋੜ ਕੀਤੀ ਗਈ ਸੀ। ਗੁਣਰਤਨ ਮਰਾਠਾ ਰਾਖਵਾਂਕਰਨ ਦੇ ਵਿਰੋਧੀ ਰਹੇ ਹਨ। ਬਾਅਦ ਵਿਚ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਰਾਠਾ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਸਕ ਘਟਨਾਵਾਂ ਮਗਰੋਂ ਮੁੰਬਈ ਪੁਲਸ ਨੇ ਕੈਬਨਿਟ ਮੰਤਰੀਆਂ, ਹੋਰ ਸਿਆਸੀ ਪਾਰਟੀਆਂ ਦੇ ਨੇਤਾਵਾਂ, ਸਿਆਸੀ ਪਾਰਟੀਆਂ ਦੇ ਦਫ਼ਤਰਾਂ ਅਤੇ ਮੁੰਬਈ ਵਿਚ ਮਹੱਤਵਪੂਰਨ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8