ਮਰਾਠਾ ਰਿਜ਼ਰਵੇਸ਼ਨ ਅੰਦੋਲਨ: ਹਸਪਤਾਲ ''ਚ ਭਰਤੀ ਇਕ ਵਿਅਕਤੀ ਦੀ ਮੌਤ
Friday, Jul 27, 2018 - 10:39 AM (IST)

ਨਵੀਂ ਦਿੱਲੀ— ਮਹਾਰਾਸ਼ਟਰ 'ਚ ਮਰਾਠਾ ਅੰਦੋਲਨ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਅੰਦੋਲਨ ਦੀ ਅੱਗ ਨੇ ਹੁਣ ਤੱਕ ਤਿੰਨ ਲੋਕਾਂ ਦੀ ਜਾਨ ਲੈ ਲਈ ਹੈ। ਮਰਾਠਾ ਅੰਦੋਲਨ ਦੌਰਾਨ ਨਵੀਂ ਮੁੰਬਈ 'ਚ ਬੁੱਧਵਾਰ ਨੂੰ ਹਿੰਸਕ ਪ੍ਰਦਰਸ਼ਨ 'ਚ 3 ਲੋਕ ਜ਼ਖਮੀ ਹੋ ਗਏ ਸਨ। ਹਸਪਤਾਲ 'ਚ ਇਲਾਜ ਦੌਰਾਨ ਉਨ੍ਹਾਂ 'ਚੋਂ ਇਕ ਵਿਅਕਤੀ ਦੀ ਮੌਤ ਹੋ ਗਈ। ਮਰਾਠਾ ਰਿਜ਼ਰਵੇਸ਼ਨ ਅੰਦੋਲਨ ਦੌਰਾਨ ਬੁੱਧਵਾਰ ਨੂੰ ਨਵੀਂ ਮੁੰਬਈ ਦੇ ਰੋਹਨ ਤੋੜਕਰ ਗੰਭੀਰ ਹਾਲਤ 'ਚ ਹਸਪਤਾਲ ਭੇਜੇ ਗਏ ਸਨ। ਜਿੱਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ। ਰੋਹਨ ਤੋੜਕਰ ਦੀ ਮੌਤ ਦੇ ਬਾਅਦ ਕਿਸੇ ਵੀ ਘਟਨਾ ਤੋਂ ਨਿਪਟਣ ਲਈ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ।
ਇਸ ਮਾਮਲੇ ਨੂੰ ਲੈ ਕੇ ਰਾਜ 'ਚ ਰਾਜਨੀਤਿਕ ਤੂਫਾਨ ਆਇਆ ਹੋਇਆ ਹੈ। ਇਸ ਮੁੱਦੇ 'ਤੇ ਅਸਤੀਫੇ ਦਾ ਸਿਲਸਿਲਾ ਚੱਲ ਰਿਹਾ ਹੈ। ਹੁਣ ਤੱਕ ਸ਼ਿਵਸੈਨਾ, ਐੱਨ.ਸੀ.ਪੀ., ਕਾਂਗਰਸ ਅਤੇ ਭਾਜਪਾ ਦੇ 7 ਵਿਧਾਇਕ ਅਸਤੀਫਾ ਦੇ ਚੁੱਕੇ ਹਨ। ਅਸਤੀਫਾ ਦੇਣ ਵਾਲੇ ਸਾਰੇ ਵਿਧਾਇਕ ਮਰਾਠੇ ਹਨ। ਮਰਾਠਾ ਰਿਜ਼ਰਵੇਸ਼ਨ ਨੂੰ ਲੈ ਕੇ ਹੁਣ ਤੱਕ 7 ਜਿਨ੍ਹਾਂ ਵਿਧਾਇਕਾਂ ਨੇ ਅਸਤੀਫਾ ਉਨ੍ਹਾਂ 'ਚ ਸ਼ਾਮਲ ਹਨ:
- ਔਰੰਗਾਬਾਦ ਦੇ ਕੰਨ੍ਹੜ ਸੀਟ ਤੋਂ ਸ਼ਿਵਸੈਨਾ ਵਿਧਾਇਕ ਹਰਸ਼ਵਰਧਨ ਜਾਧਵ।
- ਔਰੰਗਾਬਾਦ ਦੇ ਵੈਜਾਪੁਰ ਸੀਟ ਤੋਂ ਐੱਨ.ਸੀ.ਪੀ.ਵਿਧਾਇਕ ਭਾਊਸਾਹਿਬ ਚਿਕਟਗਾਓਂਕਰ।
-ਪਾਟੀਲ ਸੋਲਾਪੁਰ ਦੇ ਪੰਡਰਪੁਰ ਸੀਟ ਤੋਂ ਕਾਂਗਰਸ ਦੇ ਵਿਧਾਇਕ ਭਾਰਤ ਭਾਲਕੇ।
- ਨਾਸਿਕ ਦੇ ਚਾਂਦਵੜ ਸੀਟ ਤੋਂ ਭਾਜਪਾ ਵਿਧਾਇਕ ਡਾ.ਰਾਹੁਲ ਆਹੇਰ।
- ਸੋਲਾਪੁਰ ਦੇ ਮੋਹਲ ਸੀਟ ਤੋਂ ਵਿਧਾਇਕ ਰਮੇਸ਼ ਕਦਮ।