''ਮੈਪ ਮਾਇ ਇੰਡੀਆ'' ਨੇ ਕੋਵਿਡ-19 ਟੀਕਾਕਰਨ ਕੇਂਦਰ ਲੱਭਣ ''ਚ ਲੋਕਾਂ ਦੀ ਮਦਦ ਲਈ ਜਾਰੀ ਕੀਤਾ ਨਕਸ਼ਾ

Monday, Mar 01, 2021 - 05:34 PM (IST)

''ਮੈਪ ਮਾਇ ਇੰਡੀਆ'' ਨੇ ਕੋਵਿਡ-19 ਟੀਕਾਕਰਨ ਕੇਂਦਰ ਲੱਭਣ ''ਚ ਲੋਕਾਂ ਦੀ ਮਦਦ ਲਈ ਜਾਰੀ ਕੀਤਾ ਨਕਸ਼ਾ

ਬੈਂਗਲੁਰੂ- ਦੇਸ਼ 'ਚ ਕੋਰੋਨਾ ਵਾਇਰਸ ਟੀਕਾਕਰਨ ਕੇਂਦਰ ਦਾ ਪਤਾ ਲਗਾਉਣ 'ਚ ਮਦਦ ਲਈ 'ਮੈਪ ਮਾਇ ਇੰਡੀਆ' ਨੇ ਸੋਮਵਾਰ ਨੂੰ ਆਪਣੇ ਮੋਬਾਇਲ ਐਪ 'ਚ ਨਕਸ਼ਾ ਅਤੇ ਨੇੜਲੇ ਕੇਂਦਰ ਦੀ ਭਾਲ ਦਾ ਫੀਚਰ ਜੋੜਿਆ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਭਾਰਤ ਸਰਕਾਰ ਨੇ ਵੀ ਕੋਵਿਡ-19 ਟੀਕਾਕਰਨ ਰਜਿਸਟਰੇਸ਼ਨ ਪੋਰਟਲ 'ਤੇ ਇਸ ਫੀਚਰ ਨੂੰ ਸ਼ਾਮਲ ਕੀਤਾ ਹੈ।

'ਮੈਪ ਮਾਇ ਇੰਡੀਆ' ਦੇ ਸੀ.ਈ.ਓ. ਅਤੇ ਕਾਰਜਕਾਰੀ ਡਾਇਰੈਕਟਰ ਰੋਹਨ ਵਰਮਾ ਨੇ ਦੱਸਿਆ,''ਭਾਰਤ 'ਚ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ 'ਮੈਪ ਮਾਇ ਇੰਡੀਆ' ਨੇ ਕੋਰੋਨਾ ਵਾਇਰਸ ਦੀ ਜਾਂਚ ਨਾਲ ਸੰਬੰਧਤ ਸਥਾਨ, ਇਲਾਜ ਸਥਾਨ ਅਤੇ ਏਕਾਂਤਵਾਸ ਕੇਂਦਰਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਹੈ।'' ਉਨ੍ਹਾਂ ਕਿਹਾ,''ਟੀਕਾਕਰਨ ਪ੍ਰੋਗਰਾਮ ਨੂੰ ਸੁਗਮ ਬਣਾਉਣ ਲਈ 'ਮੈਪ ਮਾਇ ਇੰਡੀਆ' ਨੇ ਦੇਸ਼ ਦੇ ਸਾਰੇ ਟੀਕਾਕਰਨ ਕੇਂਦਰਾਂ ਨੂੰ ਐਪ 'ਤੇ ਨਕਸ਼ੇ 'ਚ ਦਰਸਾਇਆ ਹੈ।''


author

DIsha

Content Editor

Related News