ਮਾਓਵਾਦੀਆਂ ਨੇ ਆਈ. ਈ. ਡੀ. ਨੂੰ ਬਣਾਇਆ ਆਪਣਾ ''ਮੁੱਖ ਹਥਿਆਰ''

Wednesday, May 08, 2019 - 03:53 PM (IST)

ਵਿਸ਼ਾਖਾਪਟਨਮ— ਹਾਲ ਹੀ 'ਚ ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਮਾਓਵਾਦੀਆਂ ਵਲੋਂ ਕੀਤੇ ਗਏ ਆਈ. ਈ. ਡੀ. ਧਮਾਕੇ ਵਿਚ 15 ਜਵਾਨ ਸ਼ਹੀਦ ਹੋ ਗਏ। ਇਸ ਤੋਂ ਪਹਿਲਾਂ 9 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਦੰਤੇਵਾੜਾ 'ਚ ਆਈ. ਈ. ਡੀ. ਧਮਾਕਾ ਕੀਤਾ ਗਿਆ, ਜਿਸ 'ਚ ਭਾਜਪਾ ਸੰਸਦ ਮੈਂਬਰ ਦੀ ਮੌਤ ਹੋ ਗਈ। ਮਾਓਵਾਦੀਆਂ ਵਲੋਂ ਅਜਿਹੇ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਧਮਾਕਾਖੇਜ਼ ਡਿਵਾਈਜ਼ (ਆਈ. ਈ. ਡੀ.) ਦੀ ਵਰਤੋਂ ਕੀਤੀ ਜਾ ਰਹੀ ਹੈ। ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ 11 ਅਪ੍ਰੈਲ ਦੀਆਂ ਚੋਣਾਂ ਤੋਂ ਪਹਿਲਾਂ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੂੰ ਮਦੀਗਰੂਵੁ ਖੇਤਰ ਵਿਚ 3 ਆਈ. ਈ. ਡੀ. ਦਾ ਪਤਾ ਲਾਇਆ।

ਆਈ. ਈ. ਡੀ. ਮਾਓਵਾਦੀਆਂ ਦਾ ਮੁੱਖ ਹਥਿਆਰ ਬਣ ਗਿਆ ਹੈ। ਉਹ ਇਨ੍ਹਾਂ ਦੀ ਵਰਤੋਂ ਸੁਰੱਖਿਆ ਬਲਾਂ ਨੂੰ ਨੁਕਸਾਨ ਪਹੁੰਚਾਉਣ ਲਈ ਕਰਦੇ ਹਨ। ਓਧਰ ਆਂਧਰਾ ਪ੍ਰਦੇਸ਼ ਦੇ ਖੁਫੀਆ ਵਿੰਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਹਥਿਆਰਾਂ ਜਿਵੇਂ ਰਾਈਫਲਾਂ, 12 ਬੋਰ ਗਨ ਅਤੇ  ਐੱਸ. ਐੱਲ. ਆਰ. ਨੂੰ ਚਲਾਉਣ ਲਈ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ। ਹੁਣ ਨੌਜਵਾਨ ਨੂੰ ਭਰਤੀ ਕਰਨ ਦੌਰਾਨ ਉਨ੍ਹਾਂ ਨੂੰ ਆਈ. ਈ. ਡੀ. ਬਣਾਉਣ ਅਤੇ ਧਮਾਕਾ ਕਰਨ ਦੀ ਸਿਖਲਾਈ ਦੇ ਰਹੇ ਹਨ। ਵਿਸ਼ਾਖਾਪਟਨਮ ਦੇ ਪੁਲਸ ਸੁਪਰਡੈਂਟ ਨੇ ਕਿਹਾ ਕਿ ਆਈ. ਈ. ਡੀ. ਬਣਾਉਣਾ ਆਸਾਨ ਹੈ ਅਤੇ ਇਸ ਦੀਆਂ ਬਹੁਤ ਸਾਰੀਆਂ ਵੀਡੀਓ ਆਸਾਨੀ ਨਾਲ ਵੈੱਬਸਾਈਟ 'ਤੇ ਮਿਲ ਜਾਂਦੀਆਂ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਈ. ਈ. ਡੀ. ਨੂੰ ਦੋ ਜਾਂ ਤਿੰਨ ਵਿਅਕਤੀਆਂ ਦੀ ਟੀਮ ਵਲੋਂ ਸੰਚਾਲਤ ਕੀਤਾ ਜਾ ਸਕਦਾ ਹੈ।


Tanu

Content Editor

Related News