ਦਿੱਲੀ : ਰੋਹਿਣੀ ਦੀ ਬੰਗਾਲੀ ਬਸਤੀ 'ਚ ਭਿਆਨਕ ਅੱਗ, ਕਈ ਝੋਪੜੀਆਂ ਸੜ੍ਹ ਕੇ ਸੁਆਹ

Saturday, Feb 15, 2020 - 08:50 PM (IST)

ਦਿੱਲੀ : ਰੋਹਿਣੀ ਦੀ ਬੰਗਾਲੀ ਬਸਤੀ 'ਚ ਭਿਆਨਕ ਅੱਗ, ਕਈ ਝੋਪੜੀਆਂ ਸੜ੍ਹ ਕੇ ਸੁਆਹ

ਨਵੀਂ ਦਿੱਲੀ — ਬਾਹਰੀ ਦਿੱਲੀ ਦੇ ਰੋਹਿਣੀ ਇਲਾਕੇ 'ਚ ਝੁੱਗੀ ਬਸਤੀ 'ਚ ਅੱਗ ਲੱਗ ਜਾਣ ਨਾਲ ਕਈ ਝੋਪੜੀਆਂ ਸੜ੍ਹ ਕੇ ਸਵਾਹ ਹੋ ਗਈਆਂ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ 'ਤੇ ਭੇਜਿਆ ਗਿਆ ਹੈ। ਫਿਲਹਾਲ ਕਿਸੇ ਦੇ ਜਾਨੀ ਨੁਕਾਸਨ ਦੀ ਕੋਈ ਖਬਰ ਨਹੀਂ ਹੈ।
ਅੱਗ ਬੰਗਾਲੀ ਬਸਤੀ 'ਚ ਲੱਗੀ ਹੈ। ਘਟਨਾ ਨਾਲ ਜੁੜੀਆਂ ਤਸਵੀਰਾਂ 'ਚ ਅੱਗ ਭਿਆਨਕ ਲੱਗੀ ਸੀ ਉਸ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਰਾਜਧਾਨੀ ਦਿੱਲੀ ਦੇ ਕਈ ਇਲਾਕੇ 'ਚ ਅਜਿਹੀਆਂ ਝੁੱਗੀਆਂ ਬਸਤੀਆਂ ਮੌਜੂਦ ਹਨ ਜਿਥੇ ਅਕਸਰ ਅੱਗ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਹ ਝੁੱਗੀਆਂ ਲੜਕੀਆਂ ਅਤੇ ਪਲਾਸਟਿਕ ਨਾਲ ਬਣੀਆਂ ਹੁੰਦੀਆਂ ਹਨ ਜਿਸ ਕਾਰਨ ਅੱਗ ਤੇਜੀ ਨਾਲ ਫੈਲ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਅੱਜ ਸਵੇਰੇ ਹੀ ਕਨਾਟ ਪੈਲੇਸ ਦੇ ਇਕ ਹੋਟਲ ਦੀ ਬੈਸਮੈਂਟ 'ਚ ਅੱਗ ਲੱਗ ਗਈ ਸੀ ਪਰ ਹੋਟਲ ਵਾਲਿਆਂ ਨੇ ਇਸ ਦੀ ਖਬਰ ਨਾ ਤਾਂ ਦਿੱਲੀ ਪੁਲਸ ਨੂੰ ਦਿੱਤੀ ਅਤੇ ਨਾ ਹੀ ਫਾਇਰ ਬ੍ਰਿਗੇਡ ਸਰਵਿਸ ਨੂੰ। ਉਨ੍ਹਾਂ ਨੇ ਖੁਦ 'ਤੇ ਕਾਬੂ ਪਾਇਆ ਅਤੇ ਜ਼ਖਮੀਆਂ ਨੂੰ ਨਿਜੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ।


author

Inder Prajapati

Content Editor

Related News