Year Ender 2021 : ਮੁਕੇਸ਼ ਅੰਬਾਨੀ ਤੋਂ ਲੈ ਕੇ ਆਰੀਅਨ ਖਾਨ ਤੱਕ ਜਦੋਂ ਮਹਾਰਾਸ਼ਟਰ ਪੁਲਸ 'ਤੇ ਉੱਠੇ ਕਈ ਸਵਾਲ

Tuesday, Dec 28, 2021 - 02:12 PM (IST)

Year Ender 2021 : ਮੁਕੇਸ਼ ਅੰਬਾਨੀ ਤੋਂ ਲੈ ਕੇ ਆਰੀਅਨ ਖਾਨ ਤੱਕ ਜਦੋਂ ਮਹਾਰਾਸ਼ਟਰ ਪੁਲਸ 'ਤੇ ਉੱਠੇ ਕਈ ਸਵਾਲ

ਨੈਸ਼ਨਲ ਡੈਸਕ- ਮਹਾਰਾਸ਼ਟਰ ਪੁਲਸ ਵਿਭਾਗ ਦੀ ਭਰੋਸੇਯੋਗਤਾ 'ਤੇ ਇਸ ਸਾਲ ਜਿੰਨੇ ਸਵਾਲ ਉੱਠੇ, ਓਨੇ ਸ਼ਾਇਦ ਪਹਿਲਾਂ ਕਦੇ ਨਹੀਂ ਉੱਠੇ ਸਨ। ਕੁਝ ਵੱਡੇ ਅਧਿਕਾਰੀਆਂ ਅਤੇ ਸਾਬਕਾ ਪੁਲਸ ਮੁਲਾਜ਼ਮਾਂ ਵਿਰੁੱਧ ਮਾਮਲੇ ਦਰਜ ਹੋਏ ਤਾਂ ਕੁਝ ਜੇਲ੍ਹ ਹੀ ਪਹੁੰਚ ਗਏ। ਉਦਯੋਗਪਤੀਆਂ ਮੁਕੇਸ਼ ਅੰਬਾਨੀ ਦੇ ਘਰ 'ਐਂਟੀਲੀਆ' ਦੇ ਬਾਹਰੋਂ ਵਿਸਫ਼ੋਟਕ ਬਰਾਮਦ ਹੋਣ, ਉਦਯੋਗਪਤੀ ਮਨਸੁਖ ਹਿਰਨ ਦੇ ਕਤਲ ਦੇ ਮਾਮਲੇ 'ਚ ਪੁਲਸ ਅਧਿਕਾਰੀ ਸਚਿਨ ਵਾਝੇ ਦੀ ਗ੍ਰਿਫ਼ਤਾਰੀ ਹੋਈ, ਜਿਨ੍ਹਾਂ ਨੂੰ ਹੁਣ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ 'ਚ ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਮੁਅੱਤਲ ਕੀਤਾ ਗਿਆ। ਇਹ ਸਾਰੇ ਘਟਨਾਕ੍ਰਮ ਮਹਾਰਾਸ਼ਟਰ ਪੁਲਸ ਦੀ ਇਸ ਸਾਲ ਰਹੀ ਸਥਿਤੀ ਨੂੰ ਬਿਆਨ ਕਰਦੇ ਹਨ। ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ 'ਤੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ 7 ਮਹੀਨੇ ਬਾਅਦ ਇਸ ਸਾਲ ਨਵੰਬਰ 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਨੇਤਾ ਅਨਿਲ ਦੇਸ਼ਮੁਖ ਦੀ ਗ੍ਰਿਫ਼ਤਾਰੀ ਹੋਈ। ਉੱਥੇ ਹੀ ਅਕਤੂਬਰ 'ਚ ਇਕ ਕਰੂਜ ਤੋਂ ਨਸ਼ੀਲੇ ਪਦਾਰਥਾਂ ਦੀ ਕਥਿਤ ਬਰਾਮਦਗੀ ਦੇ ਮਾਮਲੇ 'ਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਐੱਸ.ਬੀ.) ਦੇ ਅਧਿਕਾਰੀ ਸਮੀਰ ਵਾਨਖੇੜੇ ਦੇ ਧਰਮ-ਜਾਤੀ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਵੀ ਇਸ ਸਾਲ ਚਰਚਾ ਦਾ ਵਿਸ਼ਾ ਬਣਿਆ। ਇਸ ਨੇ ਰਾਜਨੇਤਾਵਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਆਚਰਨ 'ਤੇ ਵੀ ਸਵਾਲ ਚੁਕੇ।

ਐਂਟੀਲੀਆ ਕੇਸ
ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਇਸ ਸਾਲ ਮਾਰਚ 'ਚ ਐਂਟੀਲੀਆ ਵਿਸਫ਼ੋਟਕ ਸਮੱਗਰੀ ਮਾਮਲੇ ਅਤੇ ਵਪਾਰੀ ਮਨਸੁਖ ਹਿਰੇਨ ਦੇ ਕਤਲ 'ਚ ਸਾਬਕਾ ਸਹਾਇਕ ਪੁਲਸ ਇੰਸਪੈਕਟਰ (ਏ.ਪੀ.ਆਈ.) ਸਚਿਨ ਵਾਝੇ ਨੂੰ ਬਤੌਰ ਮੁੱਖ ਦੋਸ਼ੀ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨਾਲ ਸਾਬਕਾ 'ਮੁਕਾਬਲਾ ਮਾਹਿਰ' ਅਧਿਕਾਰੀ ਪ੍ਰਦੀਪ ਸ਼ਰਮਾ, ਪੁਲਸ ਇੰਸਪੈਕਟਰ ਸੁਨੀਲ ਮਾਨੇ, ਏ.ਪੀ.ਆਈ. ਰਿਆਜੁਦੀਨ ਕਾਜੀ ਸਮੇਤ ਕੁਝ ਹੋਰ ਲੋਕਾਂ ਨੂੰ ਵੀ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ।

PunjabKesari
ਪਰਮਬੀਰ ਸਿੰਘ ਦਾ ਗ੍ਰਹਿ ਮੰਤਰੀ ਦੇਸ਼ਮੁਖ 'ਤੇ ਦੋਸ਼
17 ਮਾਰਚ ਨੂੰ ਸਾਬਕਾ ਗ੍ਰਹਿ ਮੰਤਰੀ ਦੇਸ਼ਮੁਖ ਨੇ ਪਰਮਬੀਰ ਸਿੰਘ ਨੂੰ ਮੁੰਬਈ ਪੁਲਸ ਸੁਪਰਡੈਂਟ ਦੇ ਅਹੁਦੇ ਟਰਾਂਸਫਰ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਸਿੰਘ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਚਿੱਠੀ ਲਿਖ ਕੇ ਸਾਬਕਾ ਗ੍ਰਹਿ ਮੰਤਰੀ ਦੇਸ਼ਮੁਖ 'ਤੇ ਹਰ ਮਹੀਨੇ ਬਾਰ ਅਤੇ ਰੈਸਟੋਰੈਂਟ ਤੋਂ 100 ਕਰੋੜ ਰੁਪਏ ਦੀ ਉਗਾਹੀ ਕਰਨ ਦਾ ਦੋਸ਼ ਲਗਾਇਆ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ 5 ਅਪ੍ਰੈਲ ਨੂੰ ਦੇਸ਼ਮੁਖ ਨੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਅਤੇ ਕੇਂਦਰੀ ਜਾਂਚ ਬਿਊਰੋ (ਸੀ.ਬੀਚ.ਆਈ.) ਨੇ ਅਦਾਲਤ ਦੇ ਆਦੇਸ਼ ਤੋਂ ਬਾਅਦ ਉਨ੍ਹਾਂ ਵਿਰੁੱਧ ਜਾਂਚ ਸ਼ੁਰੂ ਕੀਤੀ। ਇਸ ਤੋਂ ਬਾਅਦ 11 ਮਈ ਨੂੰ ਮਾਮਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੂੰ ਸੌਂਪ ਦਿੱਤੀ ਗਈ ਅਤੇ 2 ਨਵੰਬਰ ਨੂੰ ਦੇਸ਼ਮੁਖ ਨੂੰ ਗ੍ਰਿਫ਼ਤਾਰ ਕੀਤਾ ਗਿਆ।

PunjabKesari

ਆਰੀਅਨ ਡਰੱਗ ਕੇਸ
ਇਸ ਵਿਚ, ਅਕਤੂਬਰ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਵਲੋਂ ਡਰੱਗ ਦੇ ਇਕ ਮਾਮਲੇ 'ਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਗ੍ਰਿਫ਼ਤਾਰੀ ਨੇ ਸਿਆਸੀ ਘਮਾਸਾਨ ਪੈਦਾ ਕਰ ਦਿੱਤਾ ਸੀ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੰਤਰੀ ਨਵਾਬ ਮਲਿਕ ਨੇ ਐੱਨ.ਸੀ.ਬੀ. ਅਧਿਕਾਰੀ ਸਮੀਰ ਵਾਨਖੇੜੇ ਵਿਰੁੱਧ ਕਈ ਦੋਸ਼ ਲਗਾਏ ਅਤੇ ਇਸ ਨੇ ਵੀ ਸੂਬੇ 'ਚ ਅਧਿਕਾਰੀਆਂ ਦੀ ਅਕਸ ਧੂਮਿਲ ਕੀਤੀ। ਆਰੀਅਨ 'ਤੇ ਨਸ਼ੀਲੇ ਪਦਾਰਥ ਲੈਣ ਅਤੇ ਉਸ ਦੀ ਵੰਡ ਕਰਨ ਦਾ ਦੋਸ਼ ਹੈ। ਫਿਲਹਾਲ, ਏਜੰਸੀ ਅਦਾਲਤ 'ਚ ਆਪਣੇ ਦਾਅਵਿਆਂ ਨੂੰ ਸਾਬਿਤ ਕਰਨ 'ਚ ਅਸਫ਼ਲ ਰਹੀ ਅਤੇ ਆਰੀਅਨ ਨੂੰ ਜੇਲ੍ਹ 'ਚ 26 ਦਿਨ ਬਿਤਾਉਣ ਤੋਂ ਬਾਅਦ ਜ਼ਮਾਨਤ ਦੇ ਦਿੱਤੀ ਗਈ। ਬਾਅਦ 'ਚ ਆਰੀਅਨ ਨੂੰ ਐੱਨ.ਸੀ.ਬੀ. ਦਫ਼ਤਰ 'ਚ ਹਰ ਸ਼ੁੱਕਰ ਪੇਸ਼ ਹੋਣ ਦੀ ਜ਼ਰੂਰਤ ਤੋਂ ਵੀ ਛੋਟ ਦੇ ਦਿੱਤੀ ਗਈ।

PunjabKesari

ਰਸ਼ਮੀ ਸ਼ੁਕਲਾ ਮਾਮਲਾ
ਭਾਰਤੀ ਸੇਵਾ ਅਧਿਕਾਰੀ (ਆਈ.ਪੀ.ਐੱਸ.) ਰਸ਼ਮੀ ਸ਼ੁਕਲਾ ਵਲੋਂ ਮਹਾਰਾਸ਼ਟਰ 'ਚ ਪੁਲਸ ਤਬਾਦਲਿਆਂ 'ਚ ਭ੍ਰਿਸ਼ਟਾਚਾਰ ਬਾਰੇ ਤਿਆਰ ਕੀਤੀ ਗਈ ਇਕ ਰਿਪੋਰਟ ਦੇ ਲੀਕ ਹੋਣ ਦਾ ਮਾਮਲਾ ਇਕ ਵਾਰ ਮੁੜ ਚਰਚਾ 'ਚ ਆਇਆ ਅਤੇ ਦੋਸ਼ ਲਗਾਇਆ ਗਿਆ ਕਿ ਜਾਂਚ ਦੌਰਾਨ ਸੀਨੀਅਰ ਅਧਿਕਾਰੀਆਂ ਅਤੇ ਰਾਜਨੇਤਾਵਾਂ ਦੇ ਫ਼ੋਨ ਗੈਰ-ਕਾਨੂੰਨੀ ਰੂਪ ਨਾਲ 'ਇੰਟਰਸੈਪਟ' ਕੀਤਾ ਗਿਆ ਸੀ। ਸ਼ੁਕਲਾ ਨੇ ਇਹ ਰਿਪੋਰਟ ਉਦੋਂ ਤਿਆਰ ਕੀਤੀ ਸੀ, ਜਦੋਂ ਉਹ ਰਾਜ ਖੁਫ਼ੀਆ ਵਿਭਾਗ (ਐੱਸ.ਆਈ.ਡੀ.) ਦੀ ਅਗਵਾਈ ਕਰ ਰਹੀ ਸੀ। 13 ਨਵੰਬਰ ਨੂੰ ਪੁਲਸ ਮੁਕਾਬਲੇ 'ਚ ਗੜ੍ਹਚਿਰੌਲੀ 'ਚ 25 ਨਕਸਲੀਆਂ ਨਾਲ ਨਕਸਲ ਨੇਤਾ ਮਿਲਿੰਦ ਤੇਲਤੁੰਬਡੇ ਦਾ ਕਤਲ ਨੂੰ ਪੁਲਸ ਲਈ ਇਕ ਵੱਡੀ ਸਫ਼ਲਤਾ ਮੰਨਿਆ ਗਿਆ। ਕੋਰੋਨਾ ਮਹਾਮਾਰੀ ਦੌਰਾਨ ਪੁਲਸ ਮੁਲਾਜ਼ਮਾਂ ਦੀ ਬਿਨਾਂ ਸੁਆਰਥ ਸੇਵਾ ਨੇ ਵੀ ਸਾਰਿਆਂ ਦਾ ਦਿਲ ਜਿੱਤਿਆ।

PunjabKesari


author

DIsha

Content Editor

Related News