ਮਹਾਕੁੰਭ ਦੇ ਸੰਗਮ ਤੱਟ ''ਤੇ ਮਚੀ ਭਾਜੜ ''ਚ ਕਈ ਲੋਕ ਜ਼ਖਮੀ, ਅੰਮ੍ਰਿਤ ਇਸ਼ਨਾਨ ਫਿਲਹਾਲ ਮੁਲਤਵੀ

Wednesday, Jan 29, 2025 - 05:24 AM (IST)

ਮਹਾਕੁੰਭ ਦੇ ਸੰਗਮ ਤੱਟ ''ਤੇ ਮਚੀ ਭਾਜੜ ''ਚ ਕਈ ਲੋਕ ਜ਼ਖਮੀ, ਅੰਮ੍ਰਿਤ ਇਸ਼ਨਾਨ ਫਿਲਹਾਲ ਮੁਲਤਵੀ

ਪ੍ਰਯਾਗਰਾਜ : ਮਹਾਕੁੰਭ ਵਿੱਚ ਮੌਨੀ ਮੱਸਿਆ ਦੇ ਦੂਜੇ ਅੰਮ੍ਰਿਤ ਇਸ਼ਨਾਨ ਸਮਾਗਮ ਲਈ ਸ਼ਰਧਾਲੂਆਂ ਦੀ ਭੀੜ ਲਗਾਤਾਰ ਇਕੱਠੀ ਹੋ ਰਹੀ ਹੈ। ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਪ੍ਰਯਾਗਰਾਜ ਪਹੁੰਚ ਰਹੇ ਹਨ। ਇਸ ਦੌਰਾਨ ਖ਼ਬਰ ਆਈ ਹੈ ਕਿ ਸੰਗਮ ਤੱਟ 'ਤੇ ਅਚਾਨਕ ਭੀੜ ਵਧਣ ਕਾਰਨ ਭਗਦੜ ਮੱਚ ਗਈ। ਫਿਲਹਾਲ 7 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜ਼ਖਮੀਆਂ ਨੂੰ ਕੁੰਭ ਖੇਤਰ ਦੇ ਸੈਕਟਰ 2 ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾਕ੍ਰਮ ਨਾਲ ਸਬੰਧਤ ਸਾਰੇ ਅੱਪਡੇਟ ਤੁਸੀਂ ਇੱਥੇ ਦੇਖ ਸਕਦੇ ਹੋ :

ਇਹ ਵੀ ਪੜ੍ਹੋ : ਪੜ੍ਹਾਈ ਲਈ ਨਹੀਂ Facebook-Instagram ਚਲਾਉਣ ਲਈ ਸਮਾਰਟਫੋਨ ਦੀ ਵਰਤੋਂ ਕਰਦੇ ਨੇ ਜ਼ਿਆਦਾਤਰ ਬੱਚੇ

-ਜਾਣਕਾਰੀ ਅਨੁਸਾਰ ਭਾਜੜ ਤੋਂ ਬਾਅਦ ਅੰਮ੍ਰਿਤ ਇਸ਼ਨਾਨ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਅਖਾੜੇ ਆਪਣੇ ਡੇਰਿਆਂ ਵਿਚ ਪਰਤ ਰਹੇ ਹਨ।
-ਕੁੰਭ ਮੇਲਾ ਅਥਾਰਟੀ ਦੀ ਵਿਸ਼ੇਸ਼ ਕਾਰਜਕਾਰੀ ਅਧਿਕਾਰੀ ਆਕਾਂਕਸ਼ਾ ਰਾਣਾ ਨੇ ਕਿਹਾ, 'ਸੰਗਮ ਮਾਰਗ 'ਤੇ ਕੁਝ ਰੁਕਾਵਟਾਂ ਟੁੱਟਣ ਕਾਰਨ ਭਾਜੜ ਵਰਗੀ ਸਥਿਤੀ ਪੈਦਾ ਹੋ ਗਈ ਸੀ। ਕੁਝ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਕੋਈ ਗੰਭੀਰ ਸਥਿਤੀ ਨਹੀਂ ਹੈ।
-ਜਾਣਕਾਰੀ ਅਨੁਸਾਰ ਇਹ ਹਾਦਸਾ ਸੰਗਮ ਤੱਟ 'ਤੇ ਖੰਭਾ ਨੰਬਰ 11 ਤੋਂ 17 ਵਿਚਕਾਰ ਵਾਪਰਿਆ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਲਗਾਤਾਰ ਹਸਪਤਾਲ ਲਿਆਂਦਾ ਜਾ ਰਿਹਾ ਹੈ। ਸਾਰੇ ਜ਼ਖਮੀਆਂ ਨੂੰ ਮੇਲਾ ਖੇਤਰ ਦੇ ਕੇਂਦਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
-ਜਾਣਕਾਰੀ ਮੁਤਾਬਕ ਸੰਗਮ ਤੱਟ 'ਤੇ ਮਚੀ ਭਾਜੜ 'ਚ ਕਈ ਲੋਕ ਜ਼ਖਮੀ ਹੋ ਗਏ ਹਨ ਅਤੇ ਕਈ ਆਪਣੇ ਪਰਿਵਾਰਾਂ ਤੋਂ ਵਿਛੜ ਗਏ ਹਨ। ਅਸਾਮ ਅਤੇ ਮੇਘਾਲਿਆ ਤੋਂ ਆਏ ਪਰਿਵਾਰਾਂ ਨੇ ਦੱਸਿਆ ਕਿ ਅਚਾਨਕ ਭਾਜੜ ਮੱਚ ਗਈ। ਕਈ ਲੋਕ ਇਕੱਠੇ ਡਿੱਗ ਗਏ ਜਿਸ ਵਿਚ 30 ਤੋਂ 40 ਦੇ ਕਰੀਬ ਲੋਕ ਜ਼ਖਮੀ ਹੋ ਗਏ। ਹਾਲਾਂਕਿ ਜ਼ਖਮੀਆਂ ਦੀ ਗਿਣਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
-ਇਕ ਔਰਤ, ਜਿਸ ਦੇ ਪਰਿਵਾਰਕ ਮੈਂਬਰ ਭਾਜੜ ਵਿਚ ਜ਼ਖਮੀ ਹੋ ਗਏ ਸਨ, ਨੇ ਦੱਸਿਆ ਕਿ ਅਚਾਨਕ ਕਿਸੇ ਨੇ ਕਿਹਾ ਕਿ 'ਲੋਕਾਂ ਦੀ ਮੌਤ ਹੋ ਗਈ ਹੈ' ਜਿਸ ਤੋਂ ਬਾਅਦ ਉਹ ਡਿੱਗ ਗਈ। ਔਰਤ ਨੇ ਕਿਹਾ, 'ਅਸੀਂ ਕਿਸੇ ਨੂੰ ਮਰਦੇ ਨਹੀਂ ਦੇਖਿਆ ਪਰ ਕੁਝ ਲੋਕਾਂ ਨੇ ਕਿਹਾ ਕਿ ਇੱਥੇ ਲੋਕ ਮਰ ਗਏ ਹਨ, ਜਿਸ ਨੂੰ ਸੁਣ ਕੇ ਉਹ ਹੇਠਾਂ ਡਿੱਗ ਗਈ।' ਇੱਕ ਹੋਰ ਔਰਤ ਨੇ ਦੱਸਿਆ ਕਿ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਕਿ ਜਿੱਥੋਂ ਲੋਕ ਆ ਰਹੇ ਹਨ। ਲੋਕਾਂ ਵਿਚ ਹਰ ਕੋਈ ਦੱਬ ਗਿਆ ਅਤੇ ਪਿੱਛੇ ਤੋਂ ਭੀੜ ਇਕੱਠੀ ਹੋ ਗਈ।

ਇਹ ਵੀ ਪੜ੍ਹੋ : ਯੂਟਿਊਬਰ Elvish Yadav ਦੀਆਂ ਮੁੜ ਵਧੀਆਂ ਮੁਸ਼ਕਲਾਂ, ਗਾਜ਼ੀਆਬਾਦ 'ਚ ਦਰਜ ਹੋਈ FIR
-ਕੁੰਭ ਮੇਲਾ ਖੇਤਰ 'ਚ ਬਣੇ ਸੈਂਟਰਲ ਹਸਪਤਾਲ 'ਚ ਜ਼ਖਮੀਆਂ ਨੂੰ ਲੈ ਕੇ ਐਂਬੂਲੈਂਸਾਂ ਲਗਾਤਾਰ ਪਹੁੰਚ ਰਹੀਆਂ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਜਾ ਰਿਹਾ ਹੈ।
-ਮੌਨੀ ਮੱਸਿਆ 'ਤੇ ਦੇਸ਼ ਭਰ ਤੋਂ ਕਰੋੜਾਂ ਸ਼ਰਧਾਲੂ ਮਹਾਕੁੰਭ ਦੇ ਦੂਜੇ ਅੰਮ੍ਰਿਤ ਇਸ਼ਨਾਨ 'ਚ ਇਸ਼ਨਾਨ ਕਰਨ ਲਈ ਪ੍ਰਯਾਗਰਾਜ ਪਹੁੰਚੇ ਹਨ। ਅੱਜ ਕੁੰਭ ਮੇਲੇ ਵਿੱਚ 10 ਕਰੋੜ ਤੋਂ ਵੱਧ ਸ਼ਰਧਾਲੂ ਪਹੁੰਚਣ ਦਾ ਅਨੁਮਾਨ ਹੈ। 13 ਜਨਵਰੀ ਤੋਂ ਸ਼ੁਰੂ ਹੋਏ ਮਹਾਕੁੰਭ 'ਚ ਹੁਣ ਤੱਕ ਕਰੀਬ 15 ਕਰੋੜ ਲੋਕ ਗੰਗਾ 'ਚ ਇਸ਼ਨਾਨ ਕਰ ਚੁੱਕੇ ਹਨ।

ਮੌਨੀ ਮੱਸਿਆ ਤੋਂ ਇੱਕ ਦਿਨ ਪਹਿਲਾਂ ਮਹਾਕੁੰਭ ਵਿੱਚ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਪ੍ਰਯਾਗਰਾਜ ਦੀਆਂ ਸੜਕਾਂ ਤੋਂ ਲੈ ਕੇ ਗਲੀਆਂ ਤੱਕ ਸਭ ਕੁਝ ਭਰਿਆ ਹੋਇਆ ਹੈ। ਰੇਲਵੇ ਸਟੇਸ਼ਨ ਹੋਵੇ ਜਾਂ ਬੱਸ ਸਟੈਂਡ, ਕਿਤੇ ਵੀ ਪੈਰ ਰੱਖਣ ਦੀ ਥਾਂ ਨਹੀਂ ਹੈ। ਮੌਨੀ ਮੱਸਿਆ ਨੂੰ ਲੈ ਕੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਹੈ ਕਿ ਉਹ ਹਰ ਮੁਸ਼ਕਿਲ ਝੱਲਣ ਲਈ ਤਿਆਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News