ਮਹਾਕੁੰਭ ਪਹੁੰਚੀ ਸਪਨਾ ਚੌਧਰੀ ਨੇ ਲਗਾਈ ਸੰਗਮ 'ਚ ਡੁਬਕੀ, ਕਿਸ਼ਤੀ 'ਚ ਵੀ ਘੁੰਮਦੀ ਆਈ ਨਜ਼ਰ
Monday, Jan 27, 2025 - 11:49 AM (IST)
ਗੁਰੂਗ੍ਰਾਮ- ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ 'ਚ ਪਹੁੰਚ ਕੇ ਸੰਗਮ 'ਚ ਡੁਬਕੀ ਲਗਾਈ। ਇਸ ਦੌਰਾਨ ਉਹ ਕਿਸ਼ਤੀ 'ਤੇ ਬੈਠੀ ਨਜ਼ਰ ਆਈ। ਸਪਨਾ ਚੌਧਰੀ ਨੇ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਹੈ। ਸਪਨਾ ਚੌਧਰੀ ਨੇ ਤ੍ਰਿਵੇਣੀ 'ਚ ਵੀ ਆਸਥਾ ਦੀ ਡੁਬਕੀ ਲਗਾਈ। ਵੀਡੀਓ 'ਚ ਸਪਨਾ ਚੌਧਰੀ ਜੈ ਮਾਂ ਗੰਗੇ, ਯਮੁਨਾ, ਸਰਸਵਤੀ, ਜੈ ਮਹਾਦੇਵ ਵੀ ਕਹਿੰਦੀ ਹੋਈ ਨਜ਼ਰ ਆਈ। ਇਸ ਤੋਂ ਇਲਾਵਾ ਸਪਨਾ ਚੌਧਰੀ ਕਿਸ਼ਤੀ 'ਚ ਸਵਾਰੀ ਕੀਤੀ ਅਤੇ ਮਹਾਕੁੰਭ ਦੇ ਚੰਗੀ ਤਰ੍ਹਾਂ ਦਰਸ਼ਨ ਕੀਤੇ।
ਸੰਗਮ 'ਚ ਡੁਬਕੀ ਲਗਾਉਣ ਤੋਂ ਬਾਅਦ ਸਪਨਾ ਚੌਧਰੀ ਨੇ ਆਪਣੀ ਪੋਸਟ 'ਚ ਲਿਖਿਆ,''ਕੁੰਭ ਮੇਲਾ ਨਾ ਸਿਰਫ਼ ਇਕ ਧਾਰਮਿਕ ਉਤਸਵ ਹੈ, ਸਗੋਂ ਇਹ ਆਤਮਾ ਨੂੰ ਸ਼ੁੱਧ ਕਰਨ ਅਤੇ ਜੀਵਨ 'ਚ ਸ਼ਾਂਤੀ ਪਾਉਣ ਦਾ ਮੌਕਾ ਹੈ। ਤੁਹਾਡੀ ਕੁੰਭ ਮੇਲਾ ਤੀਰਥ ਯਾਤਰਾ ਸੁਰੱਖਿਅਤ ਅਤੇ ਅਧਿਆਤਮਿਕ ਰੂਪ ਨਾਲ ਪੂਰੀ ਹੋਵੇ। ਤਾਰਿਆਂ ਦਾ ਸ਼ਹਿਰ ਪ੍ਰਯਾਗਰਾਜ।'' ਦੱਸਣਯੋਗ ਹੈ ਕਿ ਸਪਨਾ ਚੌਧਰੀ ਹਰਿਆਣਾ ਦੀ ਮਸ਼ਹੂਰ ਡਾਂਸਰ ਹੈ। ਹਰਿਆਣਵੀ ਗੀਤਾਂ 'ਤੇ ਸਪਨਾ ਚੌਧਰੀ ਦੇ ਠੁਮਕੇ ਦੇਖਣ ਲਈ ਭਾਰੀ ਗਿਣਤੀ 'ਚ ਲੋਕਾਂ ਦੀ ਭੀੜ ਜੁਟੀ ਰਹਿੰਦੀ ਹੈ। ਨਾਲ ਹੀ ਉਹ ਟੀਵੀ ਦੇ ਰਿਐਲਿਟੀ ਸ਼ੋਅ ਬਿਗ ਬੌਸ ਦੀ ਉਮੀਦਵਾਰ ਵੀ ਰਹਿ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8