ਰਾਜਸਥਾਨ ਦੇ CM ਭਜਨਲਾਲ ਸ਼ਰਮਾ ਨੇ ਸੰਗਮ ''ਚ ਲਗਾਈ ਡੁਬਕੀ
Sunday, Jan 19, 2025 - 03:27 PM (IST)
ਮਹਾਕੁੰਭਨਗਰ- ਰਾਜਸਥਾਨ ਦੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਐਤਵਾਰ ਸਵੇਰੇ ਮਹਾਕੁੰਭ 'ਚ ਤ੍ਰਿਵੇਣੀ ਸੰਗਮ 'ਚ ਇਸ਼ਨਾਨ ਕਰ ਕੇ ਪੂਜਾ ਕੀਤੀ। ਮੁੱਖ ਮੰਤਰੀ ਭਜਨਲਾਲ ਸ਼ਰਮਾ ਸ਼ਨੀਵਾਰ ਦੇਰ ਰਾਤ ਮਹਾਕੁੰਭ ਮੇਲਾ ਖੇਤਰ 'ਚ ਸੈਕਟਰ 7 ਸਥਿਤ ਰਾਜਸਥਾਨ ਪਵੇਲੀਅਨ ਪਹੁੰਚੇ। ਉਨ੍ਹਾਂ ਨੇ ਤ੍ਰਿਵੇਣੀ ਸੰਗਮ ਘਾਟ 'ਤੇ ਪਵਿੱਤਰ ਡੁਬਕੀ ਲਗਾਉਣ ਤੋਂ ਬਾਅਦ ਮਾਂ ਗੰਗਾ ਦੀ ਪੂਜਾ, ਭਗਵਾਨ ਮਹਾਦੇਵ ਦਾ ਦੁੱਧ ਅਤੇ ਗੰਗਾ ਜਲ ਨਾਲ ਅਭਿਸ਼ੇਕ ਵੀ ਕੀਤਾ।
ਉਨ੍ਹਾਂ ਨੇ ਮਾਂ ਗੰਗਾ ਦੀ ਆਰਤੀ ਕੀਤੀ ਅਤੇ ਬੜੇ ਹਨੂੰਮਾਨ ਜੀ ਦੇ ਦਰਸ਼ਨ ਵੀ ਕੀਤੇ। ਉਨ੍ਹਾਂ ਨੇ ਮਹਾਕੁੰਭ ਦੇ ਮਹਾ ਆਯੋਜਨ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਇਸ ਆਯੋਜਨ ਦੇ ਕੁਸ਼ਲ ਸੰਚਾਲਨ ਲਈ ਵਧਾਈ ਦਿੱਤੀ। ਇਸ ਤੋਂ ਪਹਿਲੇ ਸ਼੍ਰੀ ਸ਼ਰਮਾ ਦਾ ਸ਼ਨੀਵਾਰ ਦੇਰ ਰਾਤ ਪ੍ਰਯਾਗਰਾਜ ਏਅਰਪੋਰਟ 'ਤੇ ਉੱਤਰ ਪ੍ਰਦੇਸ਼ ਦੇ ਮੰਤਰੀ ਨੰਦ ਗੋਪਾਲ ਨੰਦੀ ਨੇ ਸਵਾਗਤ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8