ਇਸ ਸਰਕਾਰੀ ਸਕੂਲ ''ਚ ਤਿਆਰ ਹੋ ਰਹੇ ਕਈ ਕੌਟਿਲਯ ਪੰਡਤ
Thursday, Jul 13, 2017 - 11:30 AM (IST)

ਮੇਵਾਤ— ਤਾਵਡੂ ਖੰਡ ਦੇ ਪਾੜਾ ਪਿੰਡ ਦੇ ਸਰਕਾਰੀ ਸਕੂਲ 'ਚ ਇਕ ਨਹੀਂ ਸਗੋਂ ਕਈ ਕੌਟਿਲਯ ਤਿਆਰ ਹੋ ਰਹੇ ਹਨ। ਜਿੱਥੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਠੀਕ ਤਰ੍ਹਾਂ ਗਿਣਤੀ ਤੱਕ ਨਹੀਂ ਆਉਂਦੀ, ਉੱਥੇ ਹੀ ਇਸ ਸਕੂਲ 'ਚ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ 45 ਤੱਕ ਦੇ ਪਹਾੜੇ ਯਾਦ ਹਨ। ਲਾਲਾ ਹਰਦਵਾਰੀ ਲਾਲ ਗੋਇਲ ਕਾਲਜ ਤਾਵਡੂ 'ਚ ਜਦੋਂ ਡਿਪਟੀ ਕਮਿਸ਼ਨਰ ਨਰੇਸ਼ ਕੁਮਾਰ ਨਰਵਾਲ ਦੀ ਹਾਜ਼ਰੀ 'ਚ ਤੀਜੀ ਜਮਾਤ ਦੀ ਵਿਦਿਆਰਥਣ ਤਨਿਸ਼ਕਾ ਨੇ 17 ਅਤੇ 25 ਦਾ ਪਹਾੜਾ ਸੁਣਾਇਆ ਤਾਂ ਉੱਥੇ ਹਾਜ਼ਰ ਲੋਕ ਹੈਰਾਨ ਰਹਿ ਗਏ। ਜਿਸ ਗਣਿਤ ਅਤੇ ਪਹਾੜਾਂ ਦੇ ਉਲਟ ਫੇਰ 'ਚ ਚੰਗੇ-ਚੰਗਿਆਂ ਨੂੰ ਪਸੀਨੇ ਆ ਜਾਣ।
ਪ੍ਰਿੰਸੀਪਲ ਰਮੇਸ਼ਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਟੀਚਰ ਰਾਜੇਸ਼ ਕੁਮਾਰ ਦੀ ਮਿਹਨਤ ਨਾਲ ਅਸੰਭਵ ਲੱਗਣ ਵਾਲਾ ਕੰਮ ਸੰਭਵ ਹੋਇਆ ਹੈ। ਇਸ ਸਕੂਲ 'ਚ ਇਕ ਨਹੀਂ ਸਗੋਂ ਕਈ ਬੱਚੇ ਅਜਿਹੇ ਹਨ ਜੋ 45 ਅਤੇ 60 ਤੱਕ ਪਹਾੜਾ ਸੁਣਾ ਸਕਦੇ ਹਨ। ਬੱਚਿਆਂ ਦੇ ਮਿਹਨਤੀ ਟੀਚਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਪਲਵਲ ਜ਼ਿਲੇ ਦੇ ਇਕ ਵਿਦਿਆਰਥੀ ਨੂੰ 45 ਤੱਕ ਦਾ ਪਹਾੜਾ ਸੁਣਾਉਂਦੇ ਹੋਏ ਕਈ ਸਾਲ ਪਹਿਲਾਂ ਸੁਣਿਆ ਸੀ। ਟੀਚਰ ਨੇ ਉਸੇ ਦਿਨ ਪ੍ਰੇਰਨਾ ਲਈ ਕਿ ਉਨ੍ਹਾਂ ਦੇ ਵਿਦਿਆਰਥੀ ਇਸ ਮਾਮਲੇ 'ਚ ਉਸ ਤੋਂ ਬਿਹਤਰ ਕਰਨਗੇ, ਜਿਸ ਲਈ ਉਨ੍ਹਾਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਤਿਆਰ ਕੀਤਾ ਜਾਵੇਗਾ।
ਇਨ੍ਹਾਂ ਬੱਚਿਆਂ 'ਚ ਬਹੁਤ ਪ੍ਰਤਿਭਾ ਭਰੀ ਹੈ। ਅਸੀਂ ਬੱਚਿਆਂ ਦੇ ਜਜ਼ਬੇ ਅਤੇ ਅਧਿਆਪਕ ਦੀ ਮਿਹਨਤ ਨੂੰ ਸਲਾਮ ਕਰਦੇ ਹਾਂ। ਜਿਨ੍ਹਾਂ ਨੇ ਸਿੱਖਿਆ ਦੇ ਖੇਤਰ 'ਚ ਨੂੰਹ ਮੇਵਾਤ ਜ਼ਿਲੇ ਧਰਤੀ 'ਤੇ ਵੱਡਾ ਕਾਰਨਾਮਾ ਕਰ ਕੇ ਦਿਖਾਇਆ ਹੈ।