ਚੀਨ ਅਤੇ ਸੱਤਿਆਪਾਲ ਮਲਿਕ ਦੇ ਖ਼ੁਲਾਸੇ ਸਮੇਤ ਕਈ ਮੁੱਦੇ ਹਨ ''ਮੌਨ ਕੀ ਬਾਤ'' : ਜੈਰਾਮ ਰਮੇਸ਼

Tuesday, Apr 25, 2023 - 12:10 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੀ 100ਵੇਂ ਐਡੀਸ਼ਨ ਦੇ ਪ੍ਰਸਾਰਨ ਤੋਂ ਪਹਿਲਾਂ ਮੰਗਲਵਾਰ ਨੂੰ ਤੰਜ਼ ਕੱਸਿਆ। ਕਾਂਗਰਸ ਨੇ ਕਿਹਾ ਕਿ ਚੀਨ ਦੇ ਵਿਸ਼ੇ, ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਖ਼ੁਲਾਸੇ ਅਤੇ ਕਈ ਹੋਰ ਮੁੱਦੇ 'ਮੌਨ ਕੀ ਬਾਤ' ਹੈ।

PunjabKesari

ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ,''30 ਅਪ੍ਰੈਲ ਨੂੰ ਹੋਣ ਜਾ ਰਹੇ 'ਮਨ ਕੀ ਬਾਤ' ਦੇ 100ਵੇਂ ਐਡੀਸ਼ਨ ਦੀ ਸੂਚਨਾ ਦਾ ਪ੍ਰਸਾਰ ਕਰਨ ਲਈ ਪ੍ਰਧਾਨ ਮੰਤਰੀ ਦੀ ਸ਼ਕਤੀਸ਼ਾਲੀ ਪੀ.ਆਰ. ਮਸ਼ੀਨ ਓਵਰਟਾਈਮ ਕਰ ਰਹੀ ਹੈ। ਇਸ ਵਿਚ 'ਮੌਨ ਕੀ ਬਾਤ' ਹੈ- ਅਡਾਨੀ, ਚੀਨ, ਸੱਤਿਆਪਾਲ ਮਲਿਕ ਦੇ ਖ਼ੁਲਾਸੇ, ਐੱਮ.ਐੱਸ.ਐੱਮ.ਈ. ਦੀ ਬਰਬਾਦੀ ਅਤੇ ਹੋਰ ਮਹੱਤਵਪੂਰਨ ਮੁੱਦਿਆਂ 'ਤੇ ਚੁੱਪੀ।'' ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 100 ਐਡੀਸ਼ਨ ਪੂਰੇ ਹੋਣ ਵਾਲੇ ਹਨ। 30 ਅਪ੍ਰੈਲ ਨੂੰ 100ਵੇਂ ਐਡੀਸ਼ਨ ਦਾ ਪ੍ਰਸਾਰਨ ਕੀਤਾ ਜਾਵੇਗਾ।


DIsha

Content Editor

Related News