ਹਰਿਆਣਾ ''ਚ ਕਈ ਉਦਯੋਗਾਂ ਨੂੰ ਭਾਰੀ ਬਿਜਲੀ ਬਿੱਲ ਭੁਗਤਾਉਣ ਨੂੰ ਕਿਹਾ ਗਿਆ: ਹੁੱਡਾ
Thursday, May 21, 2020 - 02:23 AM (IST)
ਚੰਡੀਗੜ੍ਹ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਸੂਬੇ 'ਚ ਕਈ ਉਦਯੋਗਾਂ ਨੂੰ ਅਜਿਹੇ ਸਮੇਂ 'ਚ ਭਾਰੀ ਬਿਜਲੀ ਬਿੱਲ ਭੁਗਤਾਉਣ ਨੂੰ ਕਿਹਾ ਗਿਆ ਹੈ ਜਦੋਂ ਉਨ੍ਹਾਂ ਦਾ ਕੰਮ-ਕਾਜ ਬੰਦ ਪਿਆ ਹੈ। ਹੁੱਡਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਖਮ, ਲਘੂ ਅਤੇ ਮੱਧ ਅਦਾਰਿਆਂ ਨੂੰ ਮੁੜ ਸੁਰਜੀਤ ਕਰਨ ਲਈ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ ਪਰ ਜ਼ਿਆਦਾਤਰ ਘਰਾਂ, ਛੋਟੇ ਕਾਰੋਬਾਰਾਂ, ਹੋਟਲਾਂ, ਰੇਸਤਰਾਂ ਅਤੇ ਉਦਯੋਗਕ ਇਕਾਈਆਂ ਨੂੰ ਬਿਜਲੀ ਬਿੱਲ ਦੇ ਤੈਅ ਸ਼ੁਲਕ ਦਾ ਹਵਾਲਾ ਦਿੰਦੇ ਹੋਏ ਭਾਰੀ ਬਿਜਲੀ ਬਿੱਲ ਭੁਗਤਾਨ ਕਰਨ ਨੂੰ ਕਹਿ ਕੇ ਆਰਥਿਕ ਪਰੇਸ਼ਾਨੀ 'ਚ ਧੱਕ ਦਿੱਤਾ ਗਿਆ ਹੈ।
ਵਿਧਾਨਸਭਾ 'ਚ ਵਿਰੋਧੀ ਪੱਖ ਦੇ ਨੇਤਾ ਨੇ ਕਿਹਾ ਕਿ ਕਈ ਉਦਯੋਗਕ ਸੰਗਠਨਾਂ ਨੇ ਬੰਦ ਦੇ ਸਮੇਂ ਦਾ ਭਾਰੀ ਬਿਜਲੀ ਬਿੱਲ ਦਾ ਮੁੱਦਾ ਚੁੱਕਿਆ ਹੈ। ਕਾਂਗਰਸ ਨੇਤਾ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਮਾਮਲਿਆਂ 'ਚ ਤੱਤਕਾਲ ਰਾਹਤ ਉਪਲੱਬਧ ਕਰਵਾਇਆ ਜਾਵੇ ਤਾਂ ਕਿ ਕੰਮ-ਕਾਜ ਫਿਰ ਤੋਂ ਸ਼ੁਰੂ ਹੋ ਸਕੇ।