ਕੋਟਾ ’ਚ ਕੈਮੀਕਲ ਕੰਪਨੀ ਨੇ ਛੱਡੀ ਗੈਸ, ਸਕੂਲੀ ਬੱਚੇ ਬੇਹੋਸ਼, ਸਾਹ ਲੈਣ ''ਚ ਹੋ ਰਹੀ ਪਰੇਸ਼ਾਨੀ
Saturday, Feb 15, 2025 - 10:51 PM (IST)

ਕੋਟਾ, (ਭਾਸ਼ਾ)- ਗੈਸ ਲੀਕ ਹੋਣ ਤੋਂ ਬਾਅਦ ਬੱਚਿਆਂ ਨੂੰ ਉਲਟੀਆਂ ਹੋਣ ਲੱਗੀਆਂ, ਉਨ੍ਹਾਂ ਦੀ ਤਬੀਅਤ ਵਿਗੜ ਗਈ। ਹੁਣ ਤੱਕ 14 ਬੱਚੇ ਅਤੇ 1 ਸਟਾਫ ਮੈਂਬਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਕੋਟਾ ਵਿਚ ਚੰਬਲ ਫਰਟੀਲਾਈਜ਼ਰ ਕੰਪਨੀ ਦੀ ਫੈਕਟਰੀ ਤੋਂ ਛੱਡੀ ਗਈ ਅਮੋਨੀਆ ਗੈਸ ਸਕੂਲ ਤੱਕ ਪੁੱਜ ਗਈ, ਜਿਸ ਨਾਲ ਸਕੂਲੀ ਬੱਚਿਆਂ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਲੱਗੀ ਅਤੇ ਉਹ ਬੇਹੋਸ਼ ਹੋ ਕੇ ਸਕੂਲ ਦੀ ਗ੍ਰਾਊਂਡ ਵਿਚ ਡਿੱਗਣ ਲੱਗੇ। ਇਸ ਦੌਰਾਨ ਕਈ ਬੱਚਿਆਂ ਨੂੰ ਉਲਟੀਆਂ ਵੀ ਹੋਣ ਲੱਗੀਆਂ। ਸਕੂਲੀ ਕਰਮਚਾਰੀਆਂ ਨੇ ਬੱਚਿਆਂ ਨੂੰ ਮੋਢਿਆਂ ’ਤੇ ਚੁੱਕ ਕੇ ਹਸਪਤਾਲ ਪਹੁੰਚਾਇਆ।