ਤੱਥਾਂ ਦੀ ਪੜਤਾਲ ਕਰਨ ''ਤੇ ਮਨੋਜ ਤਿਵਾਰੀ ਦਾ ਝੂਠ ਆਇਆ ਸਾਹਮਣੇ

Sunday, Oct 07, 2018 - 08:23 PM (IST)

ਤੱਥਾਂ ਦੀ ਪੜਤਾਲ ਕਰਨ ''ਤੇ ਮਨੋਜ ਤਿਵਾਰੀ ਦਾ ਝੂਠ ਆਇਆ ਸਾਹਮਣੇ

ਨਵੀਂ ਦਿੱਲੀ—ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਤੋਂ ਦਿੱਲੀ ਸਰਕਾਰ ਨੂੰ 2014 'ਚ 36,776 ਕਰੋੜ ਰੁਪਏ ਮਿਲਦੇ ਸਨ ਤੇ ਹੁਣ 2018 'ਚ 48 ਹਜ਼ਾਰ ਕਰੋੜ ਰੁਪਏ ਮਿਲੇ ਹਨ। ਮਨੋਜ ਤਿਵਾਰੀ ਨੇ 4 ਅਕਤੂਬਰ ਨੂੰ ਆਪਣੇ ਟਵਿੱਟਰ 'ਤੇ ਅਰਵਿੰਦ ਕੇਜਰੀਵਾਲ ਦੇ ਟਵੀਟ ਦੇ ਜਵਾਬ 'ਚ ਇਹ ਟਵੀਟ ਕੀਤਾ ਸੀ। 
ਇਸ ਟਵੀਟ ਦੇ ਤੱਥਾਂ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਨ੍ਹਾਂ ਦਾ ਦਾਅਵਾ ਤੱਥਾਂ ਦੇ ਆਧਾਰ 'ਤੇ ਝੂਠਾ ਹੈ। ਜਾਂਚ 'ਚ ਪਤਾ ਚੱਲਿਆ ਕਿ 2014-15 ਦਾ ਬਜਟ ਦੇਸ਼ ਦੇ ਵਰਤਮਾਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਜੁਲਾਈ 2014 ਨੂੰ ਪੇਸ਼ ਕੀਤਾ ਸੀ, ਜਿਸ 'ਚ ਸੈਂਟਰਲ ਟੈਕਸ ਦੇ ਰੂਪ 'ਚ ਦਿੱਲੀ ਸਰਕਾਰ ਨੂੰ 325 ਕਰੋੜ ਰੁਪਏ ਮਿਲੇ ਸਨ। ਉਥੇ ਹੀ 2018 'ਚ ਦਿੱਲੀ ਸਰਕਾਰ ਦੇ ਵਿੱਤ ਮੰਤਰੀ ਮਨੋਜ ਸਿਸੋਦੀਆ ਨੇ ਮਾਰਚ 2018 ਨੂੰ ਬਜਟ ਪੇਸ਼ ਕੀਤਾ ਤਾਂ ਉਸ 'ਚ ਕੇਂਦਰ ਵਲੋਂ 775 ਕਰੋੜ ਰੁਪਏ ਮਿਲੇ ਸਨ, ਇਸ 'ਚ ਸੈਂਟਰਲ ਟੈਕਸ ਦੇ ਰੂਪ 'ਚ 325 ਕਰੋੜ ਹੀ ਸਨ। ਬਾਕੀ 450 ਕਰੋੜ ਰੁਪਏ ਕੇਂਦਰੀ ਸਹਾਇਤਾ ਸੀ    
ਜਦ ਇਸਦੇ ਬਾਰੇ ਮਨੋਜ ਤਿਵਾਰੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦਿੱਲੀ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਤੇ ਇਥੇ ਦਾ ਸਾਰਾ ਫੰਡ ਕੇਂਦਰ ਸਰਕਾਰ ਦਾ ਹੁੰਦਾ ਹੈ। ਮੋਦੀ ਸਰਕਾਰ ਨੇ 36 ਹਜ਼ਾਰ ਕਰੋੜ ਰੁਪਏ ਦੇ ਕੈਪੀਟਲ ਬਜਟ ਨੂੰ ਵਧਾ ਕੇ 48 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਹੈ। ਇਸ ਲਈ ਤੁਹਾਡੀ ਪਾਰਟੀ ਦੀ ਸਰਕਾਰ ਇਹ ਕਹਿ ਕੇ ਨਹੀਂ ਬਚ ਸਕਦੀ ਕਿ ਉਨ੍ਹਾਂ ਦੇ ਕੋਲ ਨਗਰ ਨਿਗਮ ਦੇ ਕਰਮਚਾਰੀਆਂ ਦੇ ਭੁਗਤਾਨ ਲਈ ਪੈਸੇ ਨਹੀਂ ਹਨ। 
ਦਿੱਲੀ ਸਰਕਾਰ ਦੇ ਬਜਟ ਦਸਤਾਵੇਜ਼ਾਂ ਨੂੰ ਦੇਖਣ 'ਤੇ ਸਾਫ ਪਤਾ ਚਲਦਾ ਹੈ ਕਿ ਦਿੱਲੀ ਸਰਕਾਰ 95 ਫੀਸਦੀ ਆਮਦਨ ਆਪਣੇ ਸੋਰਸ ਹੀ ਪੈਦਾ ਕਰਦੀ ਹੈ, ਜਿਸ 'ਚ ਕਈ ਤਰ੍ਹਾਂ ਦੇ ਟੈਕਸ ਤੇ ਐਕਸਾਈਜ਼ ਡਿਊਟੀ ਦੀ ਆਮਦਨ ਸ਼ਾਮਿਲ ਹੈ। ਅਜਿਹੇ 'ਚ ਮਨੋਜ ਤਿਵਾਰੀ ਦਾ ਦਾਅਵਾ ਤੱਥਾਂ ਦੇ ਆਧਾਰ 'ਤੇ ਸ਼ੱਕੀ ਨਜ਼ਰ ਆਇਆ।
ਜ਼ਿਕਰਯੋਗ ਹੈ ਕਿ ਦਿੱਲੀ 'ਚ ਆਪ ਦੀ ਸਰਕਾਰ ਹੈ ਤੇ ਦਿੱਲੀ ਨਗਰ ਨਿਗਮ 'ਚ ਭਾਜਪਾ ਦਾ ਦਬਦਬਾ ਹੈ। ਦੋਵਾਂ 'ਚ ਫੰਡ ਨੂੰ ਲੈ ਕੇ ਲੜਾਈ ਚੱਲ ਰਹੀ ਹੈ।  


Related News