ਜੰਮੂ ''ਚ ਬਿਰਾਜੇ ਤਿਰੂਪਤੀ ਬਾਲਾਜੀ, ਉਪ ਰਾਜਪਾਲ ਸਿਨਹਾ ਨੇ ਮੰਦਰ ਦਾ ਕੀਤਾ ਉਦਘਾਟਨ

06/08/2023 5:55:47 PM

ਜੰਮੂ- ਮੰਦਰਾਂ ਦੇ ਸ਼ਹਿਰ ਜੰਮੂ 'ਚ ਬਣੇ ਪਹਿਲੇ ਤਿਰੂਪਤੀ ਬਾਲਾਜੀ ਮੰਦਰ ਦੇ ਕਿਵਾੜ ਵੀਰਵਾਰ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਮੰਦਰ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਜੀ. ਕ੍ਰਿਸ਼ਨ ਰੈੱਡੀ, ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ, ਸੰਸਦ ਮੈਂਬਰ ਜੁਗਲ ਕਿਸ਼ੋਰ ਸ਼ਰਮਾ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ। ਦੱਸ ਦੇਈਏ ਕਿ ਬੁੱਧਵਾਰ ਨੂੰ ਮੰਦਰ 'ਚ ਭਗਵਾਨ ਵੈਂਕਟੇਸ਼ਵਰ ਦੀ 8 ਅਤੇ 6 ਫੁੱਟ ਦੀ ਮੂਰਤੀ ਸਥਾਪਤ ਕੀਤੀ ਗਈ ਹੈ। ਅੱਜ ਉਪ ਰਾਜਪਾਲ ਮਨੋਜ ਸਿਨਹਾ ਦੀ ਮੌਜੂਦਗੀ 'ਚ ਮੰਦਰ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ, ਜਿਸ ਤੋਂ ਬਾਅਦ ਸ਼ਰਧਾਲੂ ਮੰਦਰ 'ਚ ਪੂਜਾ-ਪਾਠ ਕਰ ਸਕਣਗੇ।  ਤਿਰੂਪਤੀ ਬਾਲਾਜੀ ਦਾ ਮੰਦਰ ਸਿੱਦੜਾ ਦੇ ਮਾਜਿਨ ਪਿੰਡ 'ਚ 62 ਏਕੜ ਜ਼ਮੀਨ 'ਤੇ 32 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ।

PunjabKesari

ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਤੋਂ ਲਗਭਗ 45 ਦੇ ਕਰੀਬ ਵਿਦਵਾਨ ਪੰਡਿਤਾਂ ਨੇ ਵੈਦਿਕ ਮੰਤਰਾਂ ਨਾਲ ਮੂਰਤੀਆਂ ਦੀ ਪੂਜਾ ਕੀਤੀ ਅਤੇ ਸਥਾਪਤ ਕੀਤੀਆਂ। ਇਸ ਦੌਰਾਨ ਵੱਡੀ ਗਿਣਤੀ 'ਚ ਭਗਤ ਪਹੁੰਚੇ ਸਨ। ਵੀਰਵਾਰ ਨੂੰ ਹੋਣ ਵਾਲੇ ਧਾਰਮਿਕ ਪ੍ਰੋਗਰਾਮ ਲਈ ਮੰਦਰ ਨੂੰ ਰੰਗ-ਬਿਰੰਗੇ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ ਹੈ। ਮੰਦਰ ਦੇ ਮੁੱਖ ਪਾਵਨ ਅਸਥਾਨ 'ਚ ਭਗਵਾਨ ਵੈਂਕਟੇਸ਼ਵਰ ਦੀ 8 ਫੁੱਟ ਉੱਚੀ ਮੂਰਤੀ ਸਥਾਪਤ ਕੀਤੀ ਗਈ ਹੈ। ਮੂਰਤੀ ਬਣਾਉਣ ਵਿਚ ਗ੍ਰੇਨਾਈਟ ਦੀ ਵਰਤੋਂ ਕੀਤੀ ਗਈ ਹੈ। ਪਵਿੱਤਰ ਅਸਥਾਨ ਦੇ ਬਾਹਰ ਭਗਵਾਨ ਵੈਂਕਟੇਸ਼ਵਰ ਦੀ 6 ਫੁੱਟ ਦੀ ਮੂਰਤੀ ਵੀ ਸਥਾਪਤ ਕੀਤੀ ਗਈ ਹੈ। ਇਹ ਮੂਰਤੀਆਂ ਆਂਧਰਾ ਪ੍ਰਦੇਸ਼ ਦੇ ਗੁੰਟੂਰ ਸ਼ਹਿਰ ਤੋਂ ਲਿਆਂਦੀਆਂ ਗਈਆਂ ਹਨ। 

PunjabKesari

ਇਸ ਮੰਦਰ ਨੂੰ ਤਿਰੂਪਤੀ ਬਾਲਾਜੀ ਮੰਦਰ ਦੀ ਤਰਜ਼ 'ਤੇ ਹੀ ਬਣਾਇਆ ਗਿਆ ਹੈ। ਜੰਮੂ ਸ਼ਹਿਰ ਵਿਚ ਇਹ ਧਾਰਮਿਕ ਸੈਰ-ਸਪਾਟਾ ਦੀ ਨਜ਼ਰ ਤੋਂ ਕਾਫੀ ਮਹੱਤਵਪੂਰਨ ਹੈ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਭਗਤ ਹੁਣ ਜੰਮੂ ਵਿਚ ਤਿਰੂਪਤੀ ਬਾਲਾਜੀ ਮੰਦਰ ਦੇ ਦਰਸ਼ਨ ਵੀ ਕਰ ਸਕਣਗੇ। ਇਸ ਨਾਲ ਧਾਰਮਿਕ ਸੈਰ-ਸਪਾਟੇ ਵਿਚ ਵਾਧੇ ਨਾਲ ਸਥਾਨਕ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।

PunjabKesari


Tanu

Content Editor

Related News