ਖੱਟੜ ਸਰਕਾਰ ਦੇ ਹੱਕ ’ਚ ਵੋਟ ਪਾਉਣ ਵਾਲੇ ਵਿਧਾਇਕਾਂ ਦੇ ਬਾਇਕਾਟ ਦਾ ਕਿਸਾਨਾਂ ਨੇ ਕੀਤਾ ਐਲਾਨ

Friday, Mar 12, 2021 - 12:26 PM (IST)

ਖੱਟੜ ਸਰਕਾਰ ਦੇ ਹੱਕ ’ਚ ਵੋਟ ਪਾਉਣ ਵਾਲੇ ਵਿਧਾਇਕਾਂ ਦੇ ਬਾਇਕਾਟ ਦਾ ਕਿਸਾਨਾਂ ਨੇ ਕੀਤਾ ਐਲਾਨ

ਹਰਿਆਣਾ– ਹਰਿਆਣਾ ’ਚ ਮਨੋਹਰ ਲਾਲ ਖੱਟੜ ਸਰਕਾਰ ਭਾਵੇਂ ਹੀ ਕਾਂਗਰਸ ਵੱਲੋਂ ਲਿਆਏ ਗਏ ਬੇਭਰੋਸਗੀ ਮਤੇ ਨੂੰ ਵੱਡੇ ਫਰਕ ਨਾਲ ਜਿੱਤਣ ’ਚ ਸਫ਼ਲ ਰਹੀ ਹੈ ਪਰ ਕਿਸਾਨ ਸੰਗਠਨਾਂ ਦਾ ਗੁੱਸਾ ਹਾਲੇ ਵੀ ਬਰਕਰਾਰ ਹੈ। ਹੁਣ ਕਿਸਾਨ ਸੰਗਠਨਾਂ ਨੇ ਭਾਜਪਾ-ਜੇ.ਜੇ.ਪੀ ਦੀ ਗਠਜੋੜ ਸਰਕਾਰ ਨੂੰ ਸਮਰਥਨ ਦੇਣ ਵਾਲੇ ਵਿਧਾਇਕਾਂ ਦੇ ਬਾਇਕਾਟ ਦੀ ਅਪੀਲ ਕੀਤੀ ਹੈ। ਇੰਨਾ ਹੀ ਨਹੀਂ ਅੰਬਾਲਾ ’ਚ ਸਥਾਨਕ ਵਿਧਾਇਕ ਅਸੀਮ ਗੋਇਲ ਦੇ ਘਰ ਦੇ ਬਾਹਰ ਵੀ ਕਿਸਾਨ ਸੰਗਠਨਾਂ ਨਾਲ ਜੁੜੇ ਲੋਕਾਂ ਨੇ ਪ੍ਰਦਰਸ਼ਨ ਕੀਤਾ। 

ਇਹ ਵੀ ਪੜ੍ਹੋ : ‘ਅਗਨੀ ਪ੍ਰੀਖਿਆ’ ’ਚ ਪਾਸ ਹੋਈ ਖੱਟੜ ਸਰਕਾਰ, ਕਾਂਗਰਸ ਦਾ ‘ਬੇਭਰੋਸਗੀ ਮਤਾ’ ਡਿੱਗਿਆ

ਅਸਲ ’ਚ ਭਰੋਸਾ ਮਤੇ ’ਤੇ ਬਹਿਸ ਦੌਰਾਨ ਅਸੀਮ ਗੋਇਲ ਨੇ ਆਪਣੇ ਭਾਸ਼ਣ ’ਚ 26 ਜਨਵਰੀ ਨੂੰ ਹਿੰਸਾ ਕਰਨ ਵਾਲੇ ਲੋਕਾਂ ਨੂੰ ਐਂਟੀ-ਨੈਸ਼ਨਲ ਦੱਸਿਆ ਸੀ। ਇਸ ਤੋਂ ਬਾਅਦ ਵਿਧਾਇਕ ਨੇ ਸਫ਼ਾਈ ਦਿੰਦੇ ਹੋਏ ਕਿਹਾ ਸੀ ਕਿ ਉਹ ਜੇ. ਐੱਨ. ਯੂ. ਦੇ ਕੁਝ ਵਿਦਿਆਰਥੀਆਂ ਵੱਲੋਂ ਕੀਤੀ ਗਈ ਵਿਵਾਦਗ੍ਰਸਤ ਨਾਅਰੇਬਾਜ਼ੀ ਬਾਰੇ ਕਹਿ ਰਹੇ ਸਨ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਟਾਰਗੇਟ ਨਹੀਂ ਕੀਤਾ ਸੀ। ਅਸੀਮ ਗੋਇਲ ਤੋਂ ਇਲਾਵਾ ਆਜ਼ਾਦ ਵਿਧਾਇਕ ਗੋਪਾਲ ਗੋਇਲ ਕਾਂਡਾ ਦੇ ਘਰ ਦੇ ਬਾਹਰ ਵੀ ਪ੍ਰਦਰਸ਼ਨ ਦੀ ਗੱਲ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ਮਨੋਹਰ ਲਾਲ ਖੱਟੜ ਬੋਲੇ- ਕਾਂਗਰਸ ਹਰ 6 ਮਹੀਨੇ ਬਾਅਦ ਲਿਆਵੇ ‘ਬੇਭਰੋਸਗੀ ਮਤਾ’

ਸੰਯੁਕਤ ਕਿਸਾਨ ਮੋਰਚਾ ਦੇ ਇਕ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਅਸੀਂ ਕੱਲ ਸਾਰੇ ਵਿਧਾਇਕਾਂ ਨੂੰ ਅਪੀਲ ਕੀਤੀ ਸੀ ਕਿ ਅਸੀਂ ਹਮੇਸ਼ਾ ਤੁਹਾਨੂੰ ਵੋਟਾਂ ਪਾਈਆਂ ਹਨ, ਇਸ ਵਾਰ ਤੁਸੀਂ ਸਾਡੇ ਲਈ ਵੋਟਾਂ ਪਾਓ ਪਰ ਉਨ੍ਹਾਂ ਨੇ ਪੂੰਜੀਵਾਦ ਦੇ ਸਮਰਥਨ ’ਚ ਵੋਟ ਪਾਈ ਹੈ। ਹੁਣ ਭਵਿੱਖ ’ਚ ਜਦ ਉਹ ਸਾਡੇ ਪਿੰਡ ਆਉਣਗੇ ਤਾਂ ਅਸੀਂ ਉਨ੍ਹਾਂ ਦਾ ਸੋਸ਼ਲ ਬਾਇਕਾਟ ਕਰਾਂਗੇ। ਇਨ੍ਹਾਂ ਲੋਕਾਂ ਨੂੰ ਕਿਸੇ ਆਯੋਜਨ ’ਚ ਨਹੀਂ ਸੱਦਾਂਗੇ, ਜੇ ਉਹ ਆਉਣ ਦੀ ਕੋਸ਼ਿਸ਼ ਕਰਣਗੇ ਤਾਂ ਉਨ੍ਹਾਂ ਨੂੰ ਆਉਣ ਨਹੀਂ ਦਿੱਤਾ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News