'ਮਨ ਕੀ ਬਾਤ' ਜਨਤਾ ਦੀ ਭਾਗੀਦਾਰੀ ਲਈ 'ਸ਼ਾਨਦਾਰ ਪਲੇਟਫਾਰਮ' ਬਣਿਆ: PM ਮੋਦੀ

Sunday, Feb 26, 2023 - 12:17 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ 'ਮਨ ਕੀ ਬਾਤ' ਪ੍ਰੋਗਰਾਮ ਜਨਤਾ ਦੀ ਭਾਗੀਦਾਰੀ ਦੇ ਪ੍ਰਗਟਾਵੇ ਲਈ ਇਕ ਸ਼ਾਨਦਾਰ ਪਲੇਟਫਾਰਮ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ਦੀ ਸ਼ਕਤੀ ਵਧਦੀ ਹੈ ਤਾਂ ਦੇਸ਼ ਦੀ ਸ਼ਕਤੀ ਵੀ ਵਧਦੀ ਹੈ। ਆਲ ਇੰਡੀਆ ਰੇਡੀਓ ਦੇ ਮਹੀਨੇਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 98ਵੇਂ ਐਪੀਸੋਡ 'ਚ ਉਨ੍ਹਾਂ ਨੇ ਰਵਾਇਤੀ ਖੇਡਾਂ ਅਤੇ ਭਾਰਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਹੀ ਕਿਹਾ ਕਿ ਲੋਕਾਂ ਨੇ ਇਨ੍ਹਾਂ ਵਿਚ ਵੱਧ-ਚੜ੍ਹ ਕੇ ਜਨਭਾਗੀਦਾਰੀ ਕੀਤੀ।

ਇਹ ਵੀ ਪੜ੍ਹੋ-  ਹੁਣ ਟਰਾਂਸਜੈਂਡਰਾਂ ਨੂੰ ਵੀ ਮਿਲੇਗਾ ਸਰਕਾਰੀ ਨੌਕਰੀ 'ਚ ਭਰਤੀ ਦਾ ਮੌਕਾ, ਇਸ ਸੂਬਾ ਸਰਕਾਰ ਨੇ ਲਿਆ ਫ਼ੈਸਲਾ

ਪ੍ਰਧਾਨ ਮੰਤਰੀ ਨੇ ਕਿਹਾ ਕਿ 'ਮਨ ਕੀ ਬਾਤ' ਹੁਣ ਸੈਂਕੜਾ ਲਾਉਣ ਵੱਲ ਵਧ ਰਹੀ ਹੈ। ਇਸ ਸਫ਼ਰ 'ਚ ਤੁਸੀਂ ਸਾਰਿਆਂ ਨੇ ‘ਮਨ ਕੀ ਬਾਤ’ ਨੂੰ ਜਨਤਕ ਭਾਗੀਦਾਰੀ ਦੇ ਪ੍ਰਗਟਾਵੇ ਲਈ ਇਕ ਸ਼ਾਨਦਾਰ ਪਲੇਟਫਾਰਮ ਬਣਾਇਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਮਨ ਦੀ ਸ਼ਕਤੀ ਨੂੰ ਜਾਣਦੇ ਹੋ। ਇਸੇ ਤਰ੍ਹਾਂ ਅਸੀਂ ‘ਮਨ ਕੀ ਬਾਤ’ ਦੇ ਵੱਖ-ਵੱਖ ਐਪੀਸੋਡਾਂ ਵਿਚ ਦੇਖਿਆ ਅਤੇ ਸਮਝਿਆ ਹੈ ਕਿ ਕਿਵੇਂ ਸਮਾਜ ਦੀ ਤਾਕਤ ਨਾਲ ਦੇਸ਼ ਦੀ ਸ਼ਕਤੀ ਵਧਦੀ ਹੈ। ਮੈਂ ਉਨ੍ਹਾਂ ਨੂੰ ਅਨੁਭਵ ਕੀਤਾ ਹੈ ਅਤੇ ਉਨ੍ਹਾਂ ਨੂੰ ਸਵੀਕਾਰ ਵੀ ਕੀਤਾ ਹੈ। 

ਇਹ ਵੀ ਪੜ੍ਹੋ- 'ਤਿੰਨ ਤਲਾਕ' ਦੇ ਡਰ ਤੋਂ ਮੁਸਲਿਮ ਕੁੜੀ ਨੇ ਹਿੰਦੂ ਧਰਮ ਅਪਣਾ ਕੇ ਪ੍ਰੇਮੀ ਨਾਲ ਲਏ ਸੱਤ ਫੇਰੇ

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਪ੍ਰੋਗਰਾਮ 'ਚ ਭਾਰਤ ਦੀਆਂ ਰਵਾਇਤੀ ਖੇਡਾਂ, ਭਾਰਤੀ ਖਿਡੌਣਿਆਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਅਤੇ ਲੋਕਾਂ ਨੇ ਇਸ 'ਚ ਉਤਸ਼ਾਹ ਨਾਲ ਹਿੱਸਾ ਲਿਆ। ਹੁਣ ਭਾਰਤੀ ਖਿਡੌਣਿਆਂ ਦੀ ਇੰਨੀ ਮੰਗ ਵਧ ਗਈ ਹੈ ਕਿ ਵਿਦੇਸ਼ਾਂ ਵਿਚ ਵੀ ਇਨ੍ਹਾਂ ਦੀ ਮੰਗ ਵਧ ਰਹੀ ਹੈ। ਉਨ੍ਹਾਂ ਨੇ ਆਪਣੇ ਜੇਤੂਆਂ ਦਾ ਜ਼ਿਕਰ ਕੀਤਾ। ਇਸ ਮਹੀਨੇ ਹੋਲੀ ਦੇ ਤਿਉਹਾਰ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਸ ਨੂੰ ਵੋਕਲ ਫ਼ਾਰ ਲੋਕਲ ਦੇ ਸੰਕਲਪ ਨਾਲ ਮਨਾਉਣ ਦੀ ਅਪੀਲ ਕੀਤੀ।

 


Tanu

Content Editor

Related News