'ਮਨ ਕੀ ਬਾਤ' 'ਚ ਬੋਲੇ ਪੀ. ਐੱਮ. ਮੋਦੀ- 'ਤਿਉਹਾਰ ਮੌਕੇ ਸਾਨੂੰ ਮਰਿਆਦਾ 'ਚ ਹੀ ਰਹਿਣਾ ਹੈ'

Sunday, Oct 25, 2020 - 12:08 PM (IST)

ਨਵੀਂ ਦਿੱਲੀ— ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਐਤਵਾਰ ਨੂੰ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਦੀ ਸ਼ੁਰੂਆਤ ਉਨ੍ਹਾਂ ਨੇ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ ਨਾਲ ਕੀਤੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ। ਇਸ ਵਾਰ ਵੱਡੇ-ਵੱਡੇ ਸਾਰੇ ਆਯੋਜਨ ਬੰਦ ਹਨ ਅਤੇ ਰਾਮਲੀਲਾ 'ਤੇ ਵੀ ਕੁਝ ਪਾਬੰਦੀ ਹੈ। ਤਿਉਹਾਰਾਂ 'ਚ ਸਾਨੂੰ ਮਰਿਆਦਾ 'ਚ ਰਹਿਣਾ ਹੈ। ਜੋ ਲੜਾਈ ਅਸੀਂ ਲੜ ਰਹੇ ਹਾਂ, ਉਸ 'ਚ ਜਿੱਤ ਯਕੀਨੀ ਹੈ। 

ਇਹ ਵੀ ਪੜ੍ਹੋ: ਰਾਜਨਾਥ ਨੇ ਕੀਤੀ 'ਸ਼ਸਤਰ ਪੂਜਾ', ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ

ਮੋਦੀ ਨੇ ਆਪਣੇ ਮਹੀਨੇਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੀ 70ਵੀਂ ਕੜੀ ਵਿਚ ਦੇਸ਼ ਵਾਸੀਆਂ ਨੂੰ ਇਕ ਬੇਨਤੀ ਕੀਤੀ ਹੈ ਕਿ ਤਿਉਹਾਰਾਂ ਦੇ ਇਸ ਮੌਸਮ ਵਿਚ ਉਹ ਜਦੋਂ ਵੀ ਆਪਣੇ ਘਰਾਂ ਵਿਚ ਦੀਵਾ ਜਗਾਉਣ ਤਾਂ ਇਕ ਦੀਵਾ ਦੇਸ਼ ਦੇ ਉਨ੍ਹਾਂ ਜਵਾਨਾਂ ਦੇ ਨਾਮ ਜਗਾਉਣ ਜੋ ਸਰਹੱਦਾਂ 'ਤੇ ਦੇਸ਼ ਦੀ ਸੁਰੱਖਿਆ ਲਈ ਡਟੇ ਹਨ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਤਿਉਹਾਰਾਂ ਦੀ ਇਹ ਖੁਸ਼ੀ ਅਤੇ ਬਾਜ਼ਾਰ ਦੀ ਚਮਕ, ਇਕ-ਦੂਜੇ ਨਾਲ ਜੁੜੀ ਹੋਈ ਹੈ। ਪਰ ਇਸ ਵਾਰ ਜਦੋਂ ਤੁਸੀਂ ਖਰੀਦਦਾਰੀ ਕਰਨ ਜਾਓ ਤਾਂ 'ਵੋਕਲ ਫ਼ਾਰ ਲੋਕਲ' ਦੇ ਆਪਣੇ ਸੰਕਲਪ ਨੂੰ ਜ਼ਰੂਰ ਯਾਦ ਰੱਖੋ। ਬਾਜ਼ਾਰ ਤੋਂ ਸਾਮਾਨ ਖਰੀਦਣ ਸਮੇਂ ਸਾਨੂੰ ਸਥਾਨਕ ਉਤਪਾਦਾਂ ਨੂੰ ਤਰਜ਼ੀਹ ਦੇਣੀ ਹੈ। ਕੋਰੋਨਾ ਆਫ਼ਤ ਵਿਚ ਸਾਨੂੰ ਸੰਜਮ ਨਾਲ ਹੀ ਕੰਮ ਲੈਣਾ ਹੈ, ਮਰਿਆਦਾ ਵਿਚ ਹੀ ਰਹਿਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕਈ ਸਥਾਨਕ ਉਤਪਾਦਾਂ 'ਚ ਗਲੋਬਲ ਹੋਣ ਦੀ ਬਹੁਤ ਵੱਡੀ ਸ਼ਕਤੀ ਹੈ ਅਤੇ ਉਨ੍ਹਾਂ 'ਚੋਂ ਇਕ ਹੈ ਖਾਦੀ।

ਇਹ ਵੀ ਪੜ੍ਹੋ: ਦਿੱਲੀ ਦੇ ਲੱਖਾਂ ਲੋਕਾਂ ਨੂੰ ਕੇਜਰੀਵਾਲ ਦਾ ਦੀਵਾਲੀ ਤੋਹਫ਼ਾ, 2 ਫਲਾਈਓਵਰਾਂ ਦੀ ਕੀਤਾ ਉਦਘਾਟਨ

ਕੋਰੋਨਾ ਕਾਲ ਵਿਚ ਖਾਦੀ ਦੇ ਮਾਸਕ ਬਹੁਤ ਪ੍ਰਚਲਿਤ ਹੋ ਰਹੇ ਹਨ ਅਤੇ ਦੇਸ਼ ਭਰ 'ਚ ਕਈ ਥਾਂ ਸਵੈ-ਸਹਾਇਤਾ ਸਮੂਹ ਅਤੇ ਦੂਜੀਆਂ ਸੰਸਥਾਵਾਂ ਖਾਦੀ ਦੇ ਮਾਸਕ ਬਣਾ ਰਹੀਆਂ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦੀ ਬੀਬੀ ਸੁਮਨ ਦੇਵੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਸਵੈ-ਸਹਾਇਤਾ ਸਮੂਹ ਦੀਆਂ ਆਪਣੀਆਂ ਸਾਥਣ ਬੀਬੀਆਂ ਨਾਲ ਮਿਲ ਕੇ ਖਾਦੀ ਮਾਸਕ ਬਣਾਉਣਾ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਉਨ੍ਹਾਂ ਦੇ ਨਾਲ ਹੋਰ ਬੀਬੀਆਂ ਵੀ ਜੁੜਦੀਆਂ ਚੱਲੀਆਂ ਗਈਆਂ। 
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਖੇਤੀ ਖੇਤਰ ਨਾਲ ਨੌਜਵਾਨ ਵੀ ਜੁੜਨ ਲੱਗੇ ਹਨ। ਨਵੇਂ ਖੇਤੀ ਕਾਨੂੰਨਾਂ ਨਾਲ ਖੇਤੀ ਖੇਤਰ ਵਿਚ ਨਵੀਆਂ ਸੰਭਾਵਨਾ ਪੈਦਾ ਹੋ ਰਹੀ ਹਨ। ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਅੱਜ ਕਸ਼ਮੀਰ ਦਾ ਪੁਲਵਾਮਾ ਪੂਰੇ ਦੇਸ਼ ਨੂੰ ਪੜ੍ਹਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਅੱਜ ਦੇਸ਼ ਭਰ ਵਿਚ ਬੱਚੇ ਆਪਣਾ ਹੋਮ ਵਰਕ ਕਰਦੇ ਹਨ, ਨੋਟਸ ਬਣਾਉਂਦੇ ਹਨ ਤਾਂ ਕਿਤੇ ਨਾ ਕਿਤੇ ਇਸ ਦੇ ਪਿੱਛੇ ਪੁਲਵਾਮਾ ਦੇ ਲੋਕਾਂ ਦੀ ਸਖਤ ਮਿਹਨਤ ਵੀ ਹੈ। ਕਸ਼ਮੀਰ ਘਾਟੀ ਪੂਰੇ ਦੇਸ਼ ਦੀ ਕਰੀਬ-ਕਰੀਬ 90 ਫ਼ੀਸਦੀ ਪੈਂਸਲ, ਲੱਕੜ ਦੀ ਪੱਟੀ ਦੀ ਮੰਗ ਨੂੰ ਪੂਰਾ ਕਰਦੀ ਹੈ ਅਤੇ ਉਸ 'ਚ ਵੱਡੀ ਹਿੱਸੇਦਾਰੀ ਪੁਲਵਾਮਾ ਦੀ ਹੈ।


Tanu

Content Editor

Related News