ਮਨਮੋਹਨ, ਚਿਦਾਂਬਰਮ ਰਾਜ ਸਭਾ ਦੇ ਮੌਜੂਦਾ ਸੈਸ਼ਨ ''ਚ ਨਹੀਂ ਲੈਣਗੇ ਹਿੱਸਾ, ਸਪੀਕਰ ਨੂੰ ਚਿੱਠੀ ਲਿਖ ਦੱਸਿਆ ਕਾਰਨ

09/16/2020 11:26:45 AM

ਨਵੀਂ ਦਿੱਲੀ- ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਡਾ. ਮਨਮੋਹਨ ਸਿੰਘ ਅਤੇ ਸਾਬਕਾ ਮੰਤਰੀ ਪੀ. ਚਿਦਾਂਬਰਮ ਸਿਹਤ ਸੰਬੰਧੀ ਕਾਰਨਾਂ ਕਰ ਕੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਦੀਆਂ ਬੈਠਕਾਂ 'ਚ ਹਿੱਸਾ ਨਹੀਂ ਲੈਣਗੇ। ਬੁੱਧਵਾਰ ਨੂੰ ਉੱਚ ਸਦਨ ਦੀ ਬੈਠਕ ਸ਼ੁਰੂ ਹੋਣ 'ਤੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਇਸ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਮੈਂਬਰਾਂ ਦੀਆਂ ਚਿੱਠੀਆਂ ਮਿਲੀਆਂ ਹਨ। ਜਿਨ੍ਹਾਂ 'ਚ ਉਨ੍ਹਾਂ ਨੇ ਸਿਹਤ ਸੰਬੰਧੀ ਕਾਰਨਾਂ ਕਰ ਕੇ ਮੌਜੂਦਾ ਸੈਸ਼ਨ ਦੀ ਕਾਰਵਾਈ 'ਚ ਹਿੱਸਾ ਲੈਣ 'ਚ ਅਸਮਰੱਥਤਾ ਜਤਾਉਂਦੇ ਹੋਏ, ਸਦਨ ਤੋਂ ਇਸ ਦੀ ਮਨਜ਼ੂਰੀ ਮੰਗੀ ਹੈ।

ਇਨ੍ਹਾਂ ਮੈਂਬਰਾਂ ਦੀਆਂ ਮਿਲੀਆਂ ਚਿੱਠੀਆਂ
ਨਾਇਡੂ ਨੇ ਕਿਹਾ ਕਿ ਉਨ੍ਹਾਂ ਨੂੰ ਮਨਮੋਹਨ ਸਿੰਘ, ਪੀ. ਚਿਦਾਂਬਰਮ, ਆਸਕਰ ਫਰਨਾਂਡੀਜ, ਹਿਸ਼ੇ ਲਾਚੁੰਗਪਾ, ਮਾਨਸ ਰੰਜਨ ਭੂਈਆਂ, ਅੰਬੁਮਣੀ ਰਾਮਦਾਸ, ਸੁਸ਼ੀਲ ਕੁਮਾਰ ਗੁਪਤਾ, ਕੈਪਟਨ ਵੀ ਲਕਸ਼ਮੀ ਕਾਂਤਾਰਾਵ, ਪਰਿਮਲ ਨਥਵਾਨੀ, ਮਹੇਂਦਰ ਪ੍ਰਸਾਦ, ਕੇ.ਜੇ. ਕੇਨਯੇ ਦੀਆਂ ਚਿੱਠੀਆਂ ਮਿਲੀਆਂ ਹਨ। ਇਨ੍ਹਾਂ ਮੈਂਬਰਾਂ ਨੇ ਪੂਰੇ ਸੈਸ਼ਨ ਦੌਰਾਨ ਕਾਰਵਾਈ 'ਚ ਹਿੱਸਾ ਲੈਣ 'ਚ ਅਸਮਰੱਥਤਾ ਜਤਾਈ ਹੈ। ਸਦਨ ਨੇ ਇਨ੍ਹਾਂ ਮੈਂਬਰਾਂ ਨੂੰ ਗੈਰ-ਹਾਜ਼ਰ ਰਹਿਣ ਦੀ ਮਨਜ਼ੂਰੀ ਦੇ ਦਿੱਤੀ।


DIsha

Content Editor

Related News