ਮਨਜਿੰਦਰ ਸਿਰਸਾ ਦਾ ਕੇਜਰੀਵਾਲ 'ਤੇ ਵੱਡਾ ਹਮਲਾ, ਕਿਹਾ- ਇਹ ਖ਼ਤਰਨਾਕ ਬਹੁਰੂਪੀਆ ਪੰਜਾਬ ਨੂੰ ਉਜਾੜ ਦੇਵੇਗਾ

Thursday, Feb 17, 2022 - 12:48 PM (IST)

ਮਨਜਿੰਦਰ ਸਿਰਸਾ ਦਾ ਕੇਜਰੀਵਾਲ 'ਤੇ ਵੱਡਾ ਹਮਲਾ, ਕਿਹਾ- ਇਹ ਖ਼ਤਰਨਾਕ ਬਹੁਰੂਪੀਆ ਪੰਜਾਬ ਨੂੰ ਉਜਾੜ ਦੇਵੇਗਾ

ਨਵੀਂ ਦਿੱਲੀ- ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਯਾਨੀ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ 'ਤੇ ਹਮਲਾ ਬੋਲਿਆ। ਸਿਰਸਾ ਨੇ ਕਿਹਾ,''ਕੇਜਰੀਵਾਲ ਦਿੱਲੀ 'ਚ ਪੰਜਾਬ ਮਾਡਲ ਲੈ ਕੇ ਆਉਣਗੇ, ਉਨ੍ਹਾਂ ਨੇ ਦਿੱਲੀ 'ਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਵਾਈਆਂ ਹਨ, ਕੀ ਉਹ ਇਹੀ ਪੰਜਾਬ 'ਚ ਵੀ ਕਰਨ ਵਾਲੇ ਹਨ?'' ਸਿਰਸਾ ਨੇ ਕਿਹਾ ਕਿ ਅਸੀਂ ਪੰਜਾਬ 'ਚ ਦਿੱਲੀ ਮਾਡਲ ਨਹੀਂ ਚੱਲਣ ਦੇਵਾਂਗੇ।

ਇਸ ਦੌਰਾਨ ਉਨ੍ਹਾਂ ਨੇ ਕੇਜਰੀਵਾਲ 'ਤੇ ਵੱਡਾ ਹਮਲਾ ਬੋਲਦੇ ਹੋਏ ਕਿਹਾ,'' ਆਪ ਪਾਰਟੀ ਪੰਜਾਬ 'ਚ ਹਿੰਦੂ-ਸਿੱਖਾਂ ਨੂੰ ਲੜਵਾ ਸਕਦੀ ਹੈ। ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਆਪ ਪਾਰਟੀ ਪੰਜਾਬ ਨੂੰ ਲੁੱਟਣ ਆਈ ਹੈ। ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸਿਰਸਾ ਨੇ ਕਿਹਾ ਕਿ ਦਿੱਲੀ ਦਾ ਇਹ ਖ਼ਤਰਨਾਕ ਬਹੁਰੂਪੀਆ ਪੰਜਾਬ ਨੂੰ 16 ਦਿਨਾਂ ਅੰਦਰ ਉਜਾੜ ਦੇਵੇਗਾ।


author

DIsha

Content Editor

Related News