ਜਦੋਂ ਗੱਲ ਸਿੱਖ ਕੁੜੀਆਂ ਦੀ ਆਉਂਦੀ ਹੈ ਤਾਂ ਮੌਲਵੀ ਆਵਾਜ਼ ਨਹੀਂ ਚੁੱਕਦੇ : ਮਨਜਿੰਦਰ ਸਿਰਸਾ
Tuesday, Jun 29, 2021 - 11:23 AM (IST)
ਨਵੀਂ ਦਿੱਲੀ- ਜੰਮੂ ਕਸ਼ਮੀਰ 'ਚ ਸਿੱਖ ਭਾਈਚਾਰੇ ਦੀਆਂ ਕੁੜੀਆਂ ਦੇ ਧਰਮ ਪਰਿਵਰਤਨ ਦੇ ਮਾਮਲੇ 'ਤੇ ਸ਼੍ਰੀਨਗਰ 'ਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੋਮਵਾਰ ਨੂੰ ਮੁਸਲਿਮ ਧਰਮ ਗੁਰੂਆਂ ਨੂੰ ਨਿਸ਼ਾਨਾ ਬਣਾਇਆ। ਸਿਰਸਾ ਨੇ ਕਿਹਾ ਕਿ ਪਿਛਲੇ ਇਕ ਮਹੀਨੇ 'ਚ ਸਿੱਖ ਭਾਈਚਾਰੇ ਦੀਆਂ ਚਾਰ ਕੁੜੀਆਂ ਦਾ ਧਰਮ ਜ਼ਬਰਨ ਬਦਲ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਤਾਜ਼ਾ ਮਾਮਲਿਆਂ 'ਚ ਕੁੜੀ ਨੂੰ ਕੋਰਟ ਕੰਪਲੈਕਸ 'ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਦੁਨੀਆ ਭਰ 'ਚ ਸਿੱਖ ਭਾਈਚਾਰੇ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਸਿੱਖ ਭਾਈਚਾਰਾ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰ ਰਹੇ ਸੀ ਕਿ ਇਸ ਮੁੱਦੇ 'ਤੇ ਘੱਟ ਗਿਣਤੀ ਭਾਈਚਾਰੇ ਦੇ ਲੋਕ ਸਾਡੇ ਨਾਲ ਮੰਚ ਸਾਂਝਾ ਕਰਨਗੇ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ,''ਕਸ਼ਮੀਰ 'ਚ ਹੜ੍ਹ ਦੌਰਾਨ ਅਸੀਂ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆਏ।'' ਸਿਰਸਾ ਨੇ ਅੱਗੇ ਕਿਹਾ,''ਕੁਝ ਸਮੇਂ ਪਹਿਲਾਂ ਦੇਸ਼ ਭਰ 'ਚ ਜਦੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ, ਉਦੋਂ ਸਿੱਖ ਭਾਈਚਾਰਾ ਉਨ੍ਹਾਂ ਦੀ ਮਦਦ ਲਈ ਅੱਗੇ ਆਇਆ ਅਤੇ ਉਨ੍ਹਾਂ ਨੂੰ ਘਾਟੀ ਤੱਕ ਪਹੁੰਚਾਉਣ ਦਾ ਪ੍ਰੰਬਧਨ ਕੀਤਾ।
ਇਹ ਵੀ ਪੜ੍ਹੋ : 2 ਸਿੱਖ ਕੁੜੀਆਂ ਨੂੰ ਅਗਵਾ ਕਰ ਜ਼ਬਰਨ ਇਸਲਾਮ ਕਬੂਲ ਕਰਵਾਉਣ 'ਤੇ ਭੜਕੇ ਸਿੱਖ ਸਮਾਜ ਨੇ ਕੀਤਾ ਪ੍ਰਦਰਸ਼ਨ
ਸਿਰਸਾ ਨੇ ਕਿਹਾ,''ਜਦੋਂ ਗੱਲ ਸਿੱਖ ਭਾਈਚਾਰੇ ਦੀਆਂ ਕੁੜੀਆਂ ਦੀ ਆਉਂਦੀ ਹੈ ਤਾਂ ਕੋਈ ਵੀ ਮੌਲਵੀ ਆਵਾਜ਼ ਨਹੀਂ ਚੁੱਕਦਾ ਅਤੇ ਨਾ ਹੀ ਧਰਮ ਪਰਿਵਰਤਨ ਦੀ ਨਿੰਦਾ ਕਰਦਾ ਹੈ। ਸਾਡੀਆਂ ਕੁੜੀਆਂ ਨਾਲ ਤੁਸੀਂ ਆਪਣੀ ਕੁੜੀ ਦੀ ਤਰ੍ਹਾਂ ਰਵੱਈਆ ਨਹੀਂ ਰਕਦੇ। ਇਹ ਸ਼ਰਮਨਾਕ ਹੈ ਕਿ ਘਾਟੀ ਦੇ ਲੋਕ ਇਸ ਮਾਮਲੇ 'ਤੇ ਕੁਝ ਬੋਲ ਨਹੀਂ ਰਹੇ ਹਨ।'' ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿੱਖ ਕੁੜੀਆਂ ਦੀ ਸੁਰੱਖਿਆਨੂੰ ਲੈ ਕੇ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ,''ਗ੍ਰਹਿ ਮੰਤਰੀ ਨੇ ਜੰਮੂ ਕਸ਼ਮੀਰ ਦੇ ਸਿੱਖ ਵਫ਼ਦ ਨੂੰ ਮਿਲਣ ਦਾ ਸਮਾਂ ਦਿੱਤਾ ਹੈ। ਅਮਿਤ ਸ਼ਾਹ ਘੱਟ ਗਿਣਤੀ ਭਾਈਚਾਰੇ ਦੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਨੂੰ ਸੁਣਨਗੇ।''