ਕਮਲਨਾਥ ਨੂੰ ਤੁਰੰਤ ਸੀ.ਐੱਮ. ਅਹੁਦੇ ਤੋਂ ਹਟਾਏ ਸੋਨੀਆ ਗਾਂਧੀ : ਸਿਰਸਾ

09/09/2019 4:57:14 PM

ਨਵੀਂ ਦਿੱਲੀ— ਭਾਜਪਾ-ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ 'ਤੇ ਹਮਲਾ ਬੋਲਿਆ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ 'ਚ ਉਨ੍ਹਾਂ ਨੇ ਕਿਹਾ,''ਮੇਰਾ ਮੰਨਣਾ ਹੈ ਕਿ ਕਮਲਨਾਥ ਇਕਲੌਤੇ ਮੁੱਖ ਮੰਤਰੀ ਹਨ, ਜੋ ਗ੍ਰਿਫਤਾਰ ਹੋਣਗੇ।'' ਸਿਰਸਾ ਨੇ ਕਿਹਾ,''ਅਸੀਂ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੋਂ ਮੰਗ ਕਰਦੇ ਹਾਂ ਕਿ ਉਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੋਂ ਅਸਤੀਫ਼ਾ ਲੈਣ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦੇਣ ਤਾਂ ਕਿ ਸਿੱਖਾਂ ਨੂੰ ਨਿਆਂ ਮਿਲੇ। ਅਸੀਂ ਇਹ ਮੰਗ ਕਰਦੇ ਹਾਂ ਕਿ 2 ਗਵਾਹਾਂ ਨੂੰ ਸੁਰੱਖਿਆ ਦਿੱਤੀ ਜਾਵੇ, ਕਿਉਂਕਿ ਉਹ ਇਕ ਕਤਲਕਾਂਡ ਦੇ ਸਿਲਸਿਲੇ 'ਚ ਮੁੱਖ ਮੰਤਰੀ ਵਿਰੁੱਧ ਗਵਾਹੀ ਦੇਣਗੇ।'' ਸਿਰਸਾ ਨੇ ਇਹ ਵੀ ਕਿਹਾ,''ਅਸੀਂ ਦੋਹਾਂ ਗਵਾਹਾਂ ਨਾਲ ਗੱਲਬਾਤ ਕੀਤੀ ਹੈ, ਉਹ 'ਸਿਟ' ਦੇ ਸਾਹਮਣੇ ਆਪਣਾ ਪੱਖ ਰੱਖਣ ਲਈ ਤਿਆਰ ਹਨ। ਇਸ ਲਈ 'ਸਿਟ' ਨਾਲ ਵੀ ਗੱਲ ਹੋ ਚੁਕੀ ਹੈ, ਉਹ ਸਾਨੂੰ ਇਕ ਤਾਰੀਕ ਦੇਣਗੇ।''
 

ਗ੍ਰਹਿ ਮੰਤਰਾਲੇ ਨੇ ਕੀਤਾ ਇਕ ਕੇਸ ਦੀ ਜਾਂਚ 'ਸਿਟ' ਨੂੰ ਸੌਂਪਣ ਦਾ ਫੈਸਲਾ
ਜ਼ਿਕਰਯੋਗ ਹੈ ਕਿ ਇਸੇ ਸਾਲ ਜੂਨ ਮਹੀਨੇ 'ਚ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਸੀ ਕਿ 1984 ਸਿੱਖ ਵਿਰੋਧੀ ਦੰਗਿਆਂ 'ਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੀ ਭੂਮਿਕਾ ਦੀ ਜਾਂਚ ਹੋਵੇਗੀ। ਗ੍ਰਹਿ ਮੰਤਰਾਲੇ ਨੇ ਇਸ ਕੇਸ ਦੀ ਜਾਂਚ ਐੱਸ.ਆਈ.ਟੀ (ਸਿਟ) ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਸਿਰਸਾ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਉਨ੍ਹਾਂ ਨੇ ਕਮਲਨਾਥ ਦੀ ਭੂਮਿਕਾ ਦੀ ਜਾਂਚ ਲਈ ਦਸੰਬਰ 2018 'ਚ ਸਾਬਕਾ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਸੀ।
 

ਇਕ ਨਵੰਬਰ 1984 ਨੂੰ 2 ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ
ਸਿਰਸਾ ਦਾ ਦੋਸ਼ ਹੈ ਕਿ ਗੁਰਦੁਆਰਾ ਰਕਾਬਗੰਜ ਸਾਹਿਬ 'ਚ ਇਕ ਨਵੰਬਰ 1984 ਨੂੰ ਕਮਲਨਾਥ ਨੇ ਭੀੜ ਨੂੰ ਭੜਕਾਇਆ ਸੀ, ਜਿੱਥੇ 2 ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ। ਸਿਰਸਾ ਨੇ ਦੱਸਿਆ ਕਿ ਇਸ ਸੰਬੰਧ 'ਚ ਇਕ ਨਵੰਬਰ 1984 ਨੂੰ ਹੀ ਸੰਸਦ ਮਾਰਗ ਥਾਣੇ 'ਚ ਐੱਫ.ਆਈ.ਆਰ. ਸੰਖਿਆ 601/84 ਦਰਜ ਹੋਈ ਸੀ। ਪੁਲਸ ਨੇ ਇਸ ਕੇਸ 'ਚ 5 ਲੋਕਾਂ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ ਪਰ ਕਮਲਨਾਥ ਦਾ ਨਾਂ ਇਸ 'ਚ ਨਹੀਂ ਸੀ। ਸਿਰਸਾ ਨੇ ਇਹ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਐੱਸ.ਆਈ.ਟੀ. ਦੇ ਸਾਹਮਣੇ ਇਹ ਮਾਮਲਾ ਚੁੱਕਿਆ ਸੀ।


DIsha

Content Editor

Related News