NRC ''ਤੇ ਚਰਚਾ ਕਰਨ ਪਾਕਿ ਗਏ ਸਨ ਮਣੀਸ਼ੰਕਰ, ਮੋਦੀ ਤੇ ਸ਼ਾਹ ਬਾਰੇ ਕਿਹਾ ਇਹ

01/16/2020 12:37:20 AM

ਲਾਹੌਰ/ਨਵੀਂ ਦਿੱਲੀ — ਕਾਂਗਰਸ ਦੇ ਸੀਨੀਅਰ ਨੇਤਾ ਮਣੀਸ਼ੰਕਰ ਅਈਅਰ ਨੇ ਪਾਕਿਸਤਾਨ 'ਚ ਭਾਰਤ ਦੇ ਅੰਦਰੂਨੀ ਮਾਮਲਿਆਂ 'ਤੇ ਚਰਚਾ ਕਰ ਇਕ ਵਾਰ ਫਿਰ ਆਲੋਚਨਾਵਾਂ ਨੂੰ ਸੱਦਾ ਦਿੱਤਾ ਹੈ। ਦਰਅਸਲ ਉਨ੍ਹਾਂ ਨੇ ਅਜਿਹਾ ਦਾਅਵਾ ਕੀਤਾ ਕਿ ਐੱਨ.ਪੀ.ਆਰ. ਅਤੇ ਐੱਨ.ਆਰ.ਸੀ. ਦੇ ਮੁੱਦੇ 'ਤੇ ਪੀ.ਐੱਮ. ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਾਲੇ ਮਤਭੇਦ ਹੈ। ਤੁਹਾਨੂੰ ਦੱਸ ਦਈਏ ਕਿ ਮਣੀਸ਼ੰਕਰ ਅਈਅਰ ਸੋਮਵਾਰ ਨੂੰ ਪਾਕਿਸਤਾਨ 'ਚ ਇਕ ਡਿਬੇਟ 'ਚ ਸ਼ਾਮਲ ਹੋਏ ਸੀ। ਦੱਸਿਆ ਜਾ ਰਿਹਾ ਹੈ ਕਿ ਡਿਬੇਟ 'ਚ ਪਾਕਿ ਪੀ.ਐੱਮ. ਇਮਰਾਨ ਖਾਨ ਦੇ ਸਹਿਯੋਗੀ ਵੀ ਮੌਜੂਦ ਸਨ, ਜਿਸ ਤੋਂ ਬਾਅਦ ਬੀਜੇਪੀ ਮਣੀਸ਼ੰਕਰ 'ਤੇ ਹਮਲਾਵਰ ਹੋ ਗਈ ਹੈ।
ਪੈਨਲ ਚਰਚਾ ਦੌਰਾਨ ਮਣੀਸ਼ੰਕਰ ਨੇ ਕਿਹਾ ਕਿ ਮੋਦੀ ਅਤੇ ਸ਼ਾਹ ਦੋਵੇਂ ਹੀ ਭਾਰਤ 'ਚ ਹਿੰਦੁਤਵ ਦਾ ਚਿਹਰਾ ਹਨ। ਉਨ੍ਹਾਂ ਕਿਹਾ, ਨਰਿੰਦਰ ਮੋਦੀ ਸਰਕਾਰ 'ਚ ਐੱਨ.ਪੀ.ਆਰ. ਨੂੰ ਐੱਨ.ਆਰ.ਸੀ. ਲਿਆਉਣ ਦੇ ਰਾਸਤੇ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਸੰਸਦ 'ਚ ਗ੍ਰਹਿ ਮੰਤਰੀ ਨੇ ਕਿਹਾ ਅਤੇ ਲਿਖਤ 'ਚ ਭਰੋਸਾ ਵੀ ਦਿੱਤਾ ਕਿ ਇਹ ਐੱਨ.ਆਰ.ਸੀ. ਤੋਂ ਪਹਿਲਾਂ ਦਾ ਕਦਮ ਹੈ।'


Inder Prajapati

Content Editor

Related News