ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਹੋਵੇਗੀ ਸੁਣਵਾਈ, ਐਤਵਾਰ ਨੂੰ CBI ਨੇ ਕੀਤਾ ਸੀ ਗ੍ਰਿਫ਼ਤਾਰ

Saturday, Mar 04, 2023 - 05:59 AM (IST)

ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਹੋਵੇਗੀ ਸੁਣਵਾਈ, ਐਤਵਾਰ ਨੂੰ CBI ਨੇ ਕੀਤਾ ਸੀ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ): ਦਿੱਲੀ ਦੀ ਇਕ ਅਦਾਲਤ ਅੱਜ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰ ਸਕਦੀ ਹੈ, ਜਦ ਉਨ੍ਹਾਂ ਨੂੰ 5 ਦਿਨ ਦੀ ਸੀ.ਬੀ.ਆਈ. ਹਿਰਾਸਤ ਖ਼ਤਮ ਹੋਣ 'ਤੇ ਜੱਜ ਸਾਹਮਣੇ ਪੇਸ਼ ਕੀਤਾ ਜਾਵੇਗਾ। ਸਿਸੋਦੀਆ ਨੂੰ ਕਥਿਤ ਆਬਕਾਰੀ ਘਪਲੇ ਸਬੰਧੀ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - 4 ਸਾਲਾ ਬੱਚੀ ਨਾਲ ਹੈਵਾਨੀਅਤ: ਸੁਪਰੀਮ ਕੋਰਟ ਨੇ ਮੁਲਜ਼ਮ ਦੀ ਮੌਤ ਦੀ ਸਜ਼ਾ ਕੀਤੀ ਰੱਦ, ਦਿੱਤੇ ਰਿਹਾਈ ਦੇ ਨਿਰਦੇਸ਼

ਸੀ.ਬੀ.ਆਈ. ਮੁਤਾਬਕ, ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਸਿਸੋਦੀਆ ਤੋਂ 8 ਘੰਟੇ ਤਕ ਪੁੱਛਗਿੱਛ ਕੀਤੀ ਗਈ ਸੀ, ਪਰ ਉਨ੍ਹਾਂ ਦੇ ਜਵਾਬ ਕਥਿਤ ਤੌਰ 'ਤੇ ਤਸੱਲੀਬਖਸ਼ ਨਹੀਂ ਪਾਏ ਗਏ ਸਨ। ਅਦਾਲਤ ਨੇ 27 ਫ਼ਰਵਰੀ ਨੂੰ ਸਿਸੋਦੀਆ ਨੂੰ ਸੀ.ਬੀ.ਆਈ. ਹਿਰਾਸਤ ਵਿਚ ਭੇਜ ਦਿੱਤਾ ਸੀ ਤਾਂ ਜੋ ਜਾਂਚ ਏਜੰਸੀ ਲੋੜੀਂਦੀ ਅਤੇ ਨਿਰਪੱਖ ਜਾਂਚ ਲਈ ਉਨ੍ਹਾਂ ਅੱਗੇ ਰੱਖੇ ਜਾਣ ਵਾਲੇ ਸਵਾਲਾਂ ਦੇ ਅਸਲੀ ਤੇ ਸਹੀ ਜਵਾਬ ਹਾਸਲ ਕਰ ਸਕੇ। 

ਇਹ ਖ਼ਬਰ ਵੀ ਪੜ੍ਹੋ - ਅਡਾਨੀ ਸਮੂਹ ਦੇ ਸ਼ੇਅਰਾਂ 'ਚ ਤੇਜ਼ੀ ਆਉਣ ਨਾਲ ਹੋਈ LIC ਦੇ ਘਾਟੇ ਦੀ ਭਰਪਾਈ, ਹੁਣ ਹੋਇਆ ਕਰੋੜਾਂ ਦਾ ਮੁਨਾਫ਼ਾ

ਜੱਜ ਨੇ ਕਿਹਾ ਸੀ ਕਿ ਮੁਲਜ਼ਮ ਪਹਿਲਾਂ 2 ਵਾਰ ਜਾਂਚ ਵਿਚ ਸ਼ਾਮਲ ਹੋਏ ਪਰ ਇਹ ਵੇਖਿਆ ਗਿਆ ਕਿ ਉਨ੍ਹਾਂ ਤੋਂ ਜਿਹੜੇ ਸਵਾਲ ਕੀਤੇ ਗਏ, ਉਨ੍ਹਾਂ ਦੇ ਤਸੱਲੀਬਖਸ਼ ਜਵਾਬ ਨਹੀਂ ਦਿੱਤੇ। ਅਦਾਲਤ ਨੇ ਕਿਹਾ ਕਿ ਹੁਣ ਤਕ ਦੀ ਜਾਂਚ ਦੌਰਾਨ ਜੋ ਇਸਤਗਾਸਾ ਸਬੂਤ ਕਥਿਤ ਤੌਰ 'ਤੇ ਸਾਹਮਣੇ ਆਏ ਹਨ, ਉਨ੍ਹਾਂ ਬਾਰੇ ਮੁਲਜ਼ਮ ਸਹੀ ਢੰਗ ਨਾਲ ਸਫ਼ਾਈ ਦੇਣ ਵਿਚ ਨਾਕਾਮ ਰਹੇ। ਜੱਜ ਨੇ ਕਿਹਾ ਕਿ ਇਹ ਸੱਚ ਹੈ ਕਿ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਕੁੱਝ ਅਜਿਹਾ ਬਿਆਨ ਦੇਣਗੇ ਜਿਸ ਨਾਲ ਉਹ ਫੱਸ ਜਾਣ ਪਰ ਨਿਆਂ ਅਤੇ ਨਿਰਪੱਖ ਜਾਂਚ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਤੋਂ ਜਾਂਚ ਅਧਿਕਾਰੀ ਜਿਹੜੇ ਸਵਾਲ ਪੁੱਛ ਰਹੇ ਹਨ, ਉਨ੍ਹਾਂ ਦਾ ਉਹ ਕੋਈ ਸਹੀ ਜਵਾਬ ਦੇਣ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News