CBI ਛਾਪੇ ਮਗਰੋਂ ਮਨੀਸ਼ ਸਿਸੋਦੀਆ ਬੋਲੇ- ‘ਮੁੱਦਾ ਤਾਂ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਹੈ’

Saturday, Aug 20, 2022 - 12:57 PM (IST)

CBI ਛਾਪੇ ਮਗਰੋਂ ਮਨੀਸ਼ ਸਿਸੋਦੀਆ ਬੋਲੇ- ‘ਮੁੱਦਾ ਤਾਂ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਹੈ’

ਨਵੀਂ ਦਿੱਲੀ– ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸ਼ੁੱਕਰਵਾਰ ਯਾਨੀ ਕਿ ਕੱਲ ਸੀ. ਬੀ. ਆਈ. ਨੇ ਛਾਪੇਮਾਰੀ ਕੀਤੀ। ਸਿਸੋਦੀਆ ਨੇ ਆਪਣੀ ਰਿਹਾਇਸ਼ ’ਤੇ ਸੀ. ਬੀ. ਆਈ. ਦੇ ਛਾਪੇ ਦੇ ਇਕ ਦਿਨ ਬਾਅਦ ਅੱਜ ਪ੍ਰੈੱਸ ਕਾਨਫਰੰਸ ਕੀਤੀ। ਜਿਸ ’ਚ ਉਨ੍ਹਾਂ ਕਿਹਾ ਕਿ ਮੇਰੇ ਘਰ ’ਤੇ ਛਾਪੇਮਾਰੀ ਲਈ ਸੀ. ਬੀ. ਆਈ. ਨੂੰ ਉੱਪਰ ਤੋਂ ਆਦੇਸ਼ ਮਿਲਿਆ ਹੈ। ਮੇਰੇ ਪਰਿਵਾਰ ਨੂੰ ਕੋਈ ਅਸੁਵਿਧਾ ਨਾ ਹੋਣ ਦੇਣ ਲਈ ਉਨ੍ਹਾਂ ਦਾ ਧੰਨਵਾਦ ਹੈ। ਇਸ ਦੇ ਨਾਲ ਹੀ ਸਿਸੋਦੀਆ ਨੇ ਕਿਹਾ ਕਿ ਦਿੱਲੀ ਦੀ ਆਬਕਾਰੀ ਨੀਤੀ ਪੂਰੀ ਪਾਰਦਸ਼ਿਤਾ ਨਾਲ ਲਾਗੂ ਕੀਤੀ ਗਈ, ਇਸ ’ਚ ਕੋਈ ਘਪਲਾ ਨਹੀਂ ਹੋਇਆ। 

ਇਹ ਵੀ ਪੜ੍ਹੋ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ CBI ਦੀ ਛਾਪੇਮਾਰੀ, ਟਵੀਟ ਕਰਕੇ ਦਿੱਤੀ ਜਾਣਕਾਰੀ

ਸਿਸੋਦੀਆ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਘਪਲੇ ਦੀ ਚਿੰਤਾ ਨਹੀਂ ਹੈ, ਇਨ੍ਹਾਂ ਲੋਕਾਂ ਦੀ ਚਿੰਤਾ ਅਰਵਿੰਦ ਕੇਜਰੀਵਾਲ ਹੈ, ਜਿਨ੍ਹਾਂ ਨੂੰ ਜਨਤਾ ਪਿਆਰ ਕਰਦੀ ਹੈ ਅਤੇ ਜੋ ਰਾਸ਼ਟਰੀ ਪੱਧਰ ’ਤੇ ਇਕ ਵਿਕਲਪ ਦੇ ਰੂਪ ’ਚ ਉੱਭਰੇ ਹਨ। ਮੁੱਦਾ ਸਿਰਫ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਹੈ, ਜਿਨ੍ਹਾਂ ਦੇ ਸਿੱਖਿਆ ਅਤੇ ਸਿਹਤ ਦੇ ਖੇਤਰ ਲਈ ਕੀਤੇ ਕੰਮ ਦੀ ਦੁਨੀਆ ਭਰ ’ਚ ਚਰਚਾ ਹੋ ਰਹੀ ਹੈ। ਉੱਪ ਮੁੱਖ ਮੰਤਰੀ ਸਿਸੋਦੀਆ ਮੁਤਾਬਕ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਪਹਿਲਾਂ ਤੋਂ ਜੇਲ੍ਹ ’ਚ ਹਨ, ਮੈਂ ਵੀ 2-3 ਦਿਨ ’ਚ ਗ੍ਰਿਫ਼ਤਾਰ ਹੋ ਜਾਵਾਂਗਾ। ਅਸੀਂ ਡਰਨ ਵਾਲੇ ਨਹੀਂ ਹਾਂ। ਸਿੱਖਿਆ ਅਤੇ ਸਿਹਤ ਖੇਤਰ ’ਚ ਕੰਮ ਨੂੰ ਰੋਕਣ ਦੀ ਸਾਜਿਸ਼ ਹੋ ਰਹੀ ਹੈ। ਸੀ. ਬੀ. ਆਈ. ਨੂੰ ਉੱਪਰੋਂ ਕੰਟਰੋਲ ਕੀਤਾ ਜਾ ਰਿਹਾ ਹੈ। ਅਸੀਂ ਕੁਝ ਗਲਤ ਨਹੀਂ ਕੀਤਾ, ਅਸੀਂ ਡਰਨ ਵਾਲੇ ਨਹੀਂ ਹਾਂ। 

ਇਹ ਵੀ ਪੜ੍ਹੋ- ਸਿਸੋਦੀਆ ਦੁਨੀਆ ਦੇ ਬਿਹਤਰੀਨ ਸਿੱਖਿਆ ਮੰਤਰੀ, CBI ਦੇ ਛਾਪੇ ਤੋਂ ਨਹੀਂ ਘਬਰਾਉਣਗੇ : ਕੇਜਰੀਵਾਲ

ਸਿਸੋਦੀਆ ਮੁਤਾਬਕ ਵਿਵਾਦ ’ਚ ਆਈ ਸ਼ਰਾਬ ਨੀਤੀ ਨੂੰ ਦੇਸ਼ ਦੀ ਸਭ ਤੋਂ ਬੈਸਟ ਪਾਲਿਸੀ ਦੱਸਿਆ। ਇਸ ਪਾਲਿਸੀ ਨੂੰ ਅਸੀਂ ਈਮਾਨਦਾਰੀ ਨਾਲ ਲਾਗੂ ਕਰ ਰਹੇ ਸੀ ਪਰ ਇਸ ਨੀਤੀ ਨੂੰ ਫੇਲ੍ਹ ਕਰਨ ਲਈ ਉੱਪ ਰਾਜਪਾਲ ਵੀ. ਕੇ. ਸਕਸੈਨਾ ਨੇ ਦਖ਼ਲ ਦੇ ਕੇ ਇਸ ਨੂੰ ਬਦਲ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਉੱਪ ਰਾਜਪਾਲ ਨੇ ਦਿੱਲੀ ਸਰਕਾਰ ਦਾ ਫ਼ੈਸਲਾ ਨਾ ਬਦਲਿਆ ਹੁੰਦਾ ਤਾਂ ਅੱਜ ਸਾਨੂੰ ਹਰ ਸਾਲ 10 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਹੋ ਰਿਹਾ ਹੁੰਦਾ। ਇਸ ਪੂਰੀ ਪਾਲਿਸੀ ’ਚ ਕੋਈ ਘਪਲਾ ਨਹੀਂ ਹੋਇਆ। 

ਇਹ ਵੀ ਪੜ੍ਹੋ- ਮੁੰਬਈ ਨੂੰ ਫਿਰ ਦਹਿਲਾਉਣ ਦੀ ਸਾਜਿਸ਼; ਟ੍ਰੈਫਿਕ ਪੁਲਸ ਨੂੰ ਮਿਲੀ '26/11 ਵਰਗੇ' ਹਮਲੇ ਦੀ ਧਮਕੀ


author

Tanu

Content Editor

Related News