ਦਿੱਲੀ ਨੂੰ ਆਕਸੀਜਨ ਦੀ ਸਪਲਾਈ ਰੋਕ ਰਹੇ ਉੱਤਰ ਪ੍ਰਦੇਸ਼ ਅਤੇ ਹਰਿਆਣਾ, ਕੇਂਦਰ ਕਰੇ ਮਦਦ: ਸਿਸੋਦੀਆ

Thursday, Apr 22, 2021 - 04:12 PM (IST)

ਨਵੀਂ ਦਿੱਲੀ (ਭਾਸ਼ਾ)— ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਯਾਨੀ ਕਿ ਅੱਜ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿਚ ਪੁਲਸ ਦਿੱਲੀ ਦੀ ਆਕਸੀਜਨ ਦੀ ਸਪਲਾਈ ਰੋਕ ਰਹੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਕਸੀਜਨ ਗੈਸ ਦੀ ਸਪਲਾਈ ਯਕੀਨੀ ਕਰੇ, ਭਾਵੇਂ ਹੀ ਇਸ ਲਈ ਅਰਧ ਸੈਨਿਕ ਬਲ ਦੀ ਮਦਦ ਲੈਣੀ ਪਵੇ। 

ਇਹ ਵੀ ਪੜ੍ਹੋ– ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਦੇਸ਼ 'ਚ ਪਿਛਲੇ 24 ਘੰਟਿਆਂ 'ਚ 3 ਲੱਖ ਦੇ ਪਾਰ ਨਵੇਂ ਮਾਮਲੇ ਆਏ ਸਾਹਮਣੇ

PunjabKesari

ਇਹ ਵੀ ਪੜ੍ਹੋ–  ਦਿੱਲੀ ’ਚ ਰੋਜ਼ਾਨਾ 700 ਟਨ ਆਕਸੀਜਨ ਦੀ ਲੋੜ, ਔਖੀ ਘੜੀ ’ਚ ਕੇਂਦਰ ਕਰੇ ਮਦਦ: ਕੇਜਰੀਵਾਲ

ਸਿਸੋਦੀਆ ਨੇ ਕਿਹਾ ਕਿ ਇਹ ਜੰਗਲ-ਰਾਜ ਤਿੰਨ ਦਿਨਾਂ ਤੋਂ ਚੱਲ ਰਿਹਾ ਹੈ। ਦਿੱਲੀ ਦੇ ਕੁਝ ਹਸਪਤਾਲਾਂ ’ਚ ਆਕਸੀਜਨ ਖ਼ਤਮ ਹੋਣ ਦੀ ਕਗਾਰ ’ਤੇ ਹੈ। ਉਨ੍ਹਾਂ ਕੋਲ ਕੋਈ ਬਦਲ ਉਪਲੱਬਧ ਨਹੀਂ ਹੈ। ਮੈਨੂੰ ਲਗਾਤਾਰ ਕਾਲ, ਸੰਦੇਸ਼, ਈ-ਮੇਲ ਮਿਲ ਰਹੇ ਹਨ। ਅਸੀਂ ਅੰਦਰੂਨੀ, ਅਸਥਾਈ ਵਿਵਸਥਾ ਕਰ ਰਹੇ ਹਾਂ ਪਰ ਇਹ ਲੰਬੇ ਸਮੇਂ ਤੱਕ ਨਹੀਂ ਚੱਲ ਸਕਦਾ। ਸਿਸੋਦੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੋਟਾ ਵਧਾਉਣ ਦੇ ਬਾਵਜੂਦ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਆਕਸੀਜਨ ਦੀ ਸਪਲਾਈ ਰੋਕ ਰਹੀਆਂ ਹਨ। ਕੱਲ੍ਹ, ਦਿੱਲੀ ਨੂੰ 378 ਮੀਟ੍ਰਿਕ ਟਨ ਦੀ ਬਜਾਏ ਸਿਰਫ 117 ਮੀਟ੍ਰਿਕ ਟਨ ਆਕਸੀਜਨ ਮਿਲੀ ਸੀ। ਮੈਂ ਕੇਂਦਰ ਨੂੰ ਬੇਨਤੀ ਕਰਦਾ ਹਾਂ ਕਿ ਭਾਵੇਂ ਅਰਧ ਸੈਨਿਕ ਬਲ ਨੂੰ ਤਾਇਨਾਤ ਕਰਨਾ ਪਏ, ਪਰ ਕਿਸੇ ਵੀ ਸਥਿਤੀ ਵਿੱਚ, ਆਕਸੀਜਨ ਪ੍ਰਦਾਨ ਕਰੋ।

ਇਹ ਵੀ ਪੜ੍ਹੋ– ਕੋਰੋਨਾ ਕਾਲ ’ਚ ‘ਆਕਸੀਜਨ’ ਲਈ ਮਚੀ ਹਾਹਾਕਾਰ, ਜਾਣੋ ਕਿਵੇਂ ਬਣਦੀ ਹੈ ਮੈਡੀਕਲ ਆਕਸੀਜਨ

ਦੱਸ ਦੇਈਏ ਕਿ ਸਿਸੋਦੀਆ ਦਿੱਲੀ ਵਿਚ ਕੋਵਿਡ-19 ਪ੍ਰਬੰਧਨ ਦੇ ਨੋਡਲ ਮੰਤਰੀ ਵੀ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਹਸਪਤਾਲਾਂ ਨੂੰ ਆਕਸੀਜਨ ਦੀ ਉੱਚਿਤ ਸਪਲਾਈ ਨਹੀਂ ਮਿਲੀ ਤਾਂ ਕੁਝ ਸਮੇਂ ਬਾਅਦ ਇੱਥੇ ਕੋਰੋਨਾ ਵਾਇਰਸ ਮਰੀਜ਼ਾਂ ਜਾਨ ਬਚਾਅ ਸਕਣਾ ਮੁਸ਼ਕਲ ਹੋ ਜਾਵੇਗਾ। ਦੱਸਣਯੋਗ ਹੈ ਕਿ ਦਿੱਲੀ ਵਿਚ ਬੁੱਧਵਾਰ ਨੂੰ 24,638 ਲੋਕ ਪੀੜਤ ਹੋਏ ਸਨ ਅਤੇ 249 ਮਰੀਜ਼ਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ– ਜਨਵਰੀ ਤੋਂ ਹੁਣ ਤਕ ਕੋਰੋਨਾ ਵੈਕਸੀਨ ਦੀਆਂ 44 ਲੱਖ ਤੋਂ ਜ਼ਿਆਦਾ ਖੁਰਾਕਾਂ ਬਰਬਾਦ, RTI ਦਾ ਖੁਲਾਸਾ


Tanu

Content Editor

Related News