ਮਣੀਪੁਰ ਪੁਲਸ ਨੇ ਮਨੁੱਖੀ ਤਸਕਰਾਂ ਦੇ ਕਬਜ਼ੇ ''ਚੋਂ ਛੁਡਵਾਈਆਂ 100 ਤੋਂ ਵਧੇਰੇ ਕੁੜੀਆਂ

Saturday, Feb 02, 2019 - 12:41 PM (IST)

ਮਣੀਪੁਰ ਪੁਲਸ ਨੇ ਮਨੁੱਖੀ ਤਸਕਰਾਂ ਦੇ ਕਬਜ਼ੇ ''ਚੋਂ ਛੁਡਵਾਈਆਂ 100 ਤੋਂ ਵਧੇਰੇ ਕੁੜੀਆਂ

ਇੰਫਾਲ— ਮਣੀਪੁਰ ਪੁਲਸ ਅਤੇ ਸਮਾਜਿਕ ਵਰਕਰਾਂ ਨੇ ਸੂਬੇ ਵਿਚ ਦਿਨ ਭਰ ਚੱਲੀ ਮੁਹਿੰਮ ਦੌਰਾਨ ਤਸਕਰਾਂ ਦੇ ਕਬਜ਼ੇ 'ਚੋਂ 100 ਤੋਂ ਵਧੇਰੇ ਕੁੜੀਆਂ ਨੂੰ ਬਚਾਇਆ। ਪੁਲਸ ਨੇ 6 ਸ਼ੱਕੀ ਮਨੁੱਖੀ ਤਸਕਰਾਂ ਨੂੰ ਹਿਰਾਸਤ ਵਿਚ ਲਿਆ। ਪੁਲਸ ਸਰਹੱਦੀ ਖੇਤਰਾਂ ਵਿਚ ਲੋਕਾਂ ਦੀ ਆਵਾਜਾਈ 'ਤੇ ਵੀ ਲਗਾਤਾਰ ਨਿਗਰਾਨੀ ਰੱਖ ਰਹੀ ਹੈ। ਮਣੀਪੁਰ ਪੁਲਸ ਨੇ ਨੇਪਾਲ ਅਤੇ ਸੂਬੇ ਦੇ ਵਰਕਰਾਂ ਵਲੋਂ ਸੁਚੇਤ ਕੀਤੇ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ। ਪੁਲਸ ਨੇ ਸ਼ੁੱਕਰਵਾਰ ਨੂੰ ਮੋਰੇਹ ਸਰਹੱਦ ਨੇੜੇ ਜਾਂਚ ਚੌਕੀ 'ਤੇ 16 ਕੁੜੀਆਂ ਨੂੰ ਤਸਕਰਾਂ ਤੋਂ ਮੁਕਤ ਕਰਵਾਇਆ।

ਮੋਰੇਹ 'ਚ ਹੋਟਲਾਂ ਵਿਚ ਛਾਪੇ ਮਾਰੇ ਗਏ ਅਤੇ ਕਰੀਬ 40 ਕੁੜੀਆਂ ਨੂੰ ਬਚਾਇਆ ਗਿਆ। ਪੁਲਸ ਨੇ ਪੂਰੇ ਦਿਨ ਮੁਹਿੰਮ ਚਲਾਈ ਅਤੇ ਇੰਫਾਲ ਦੇ ਇਕ ਹੋਟਲ 'ਚੋਂ 60 ਹੋਰ ਕੁੜੀਆਂ ਨੂੰ ਤਸਕਰਾਂ ਦੇ ਕਬਜ਼ੇ 'ਚੋਂ ਛੁਡਵਾਇਆ। ਸ਼ੱਕੀ ਤਸਕਰਾਂ ਨੂੰ ਇੰਫਾਲ ਅਤੇ ਮੋਰੇਹ ਦੇ ਵੱਖ-ਵੱਖ ਹੋਟਲਾਂ ਵਿਚ ਫੜਿਆ ਗਿਆ। ਪੁਲਸ ਨੇ ਸ਼ੱਕ ਜਤਾਇਆ ਹੈ ਕਿ ਇਨ੍ਹਾਂ ਦਾ ਇਸਤੇਮਾਲ ਗੁਆਂਢੀ ਦੇਸ਼ਾਂ 'ਚ ਗੈਰ-ਕਾਨੂੰਨੀ ਗਤੀਵਿਧੀਆਂ ਲਈ ਕੀਤਾ ਜਾਣਾ ਸੀ। ਮੁਹਿੰਮ ਵਿਚ ਸ਼ਾਮਲ ਮਣੀਪੁਰ ਅਲਾਇੰਸ ਫਾਰ ਚਾਈਲਡ ਰਾਈਟਰਜ਼ (ਐੱਮ. ਏ. ਸੀ. ਆਰ.) ਦੇ ਕਨਵੀਨਰ ਮੋਂਟੂ ਅਹਨਥੇਮ ਨੇ ਦੱਸਿਆ ਕਿ ਮਣੀਪੁਰ ਦੇ ਵਰਕਰਾਂ ਨੇ ਮਾਮਲੇ ਬਾਰੇ ਸੁਚੇਤ ਕੀਤਾ ਸੀ। ਮਣੀਪੁਰ ਦੇ ਵਰਕਰ ਨੇਪਾਲ ਸਥਿਤ ਗੈਰ ਸਰਕਾਰੀ ਸੰਗਠਨ 'ਮੈਤੀ' ਨਾਲ ਸੰਪਰਕ ਵਿਚ ਸਨ। ਸਾਰੀਆਂ ਕੁੜੀਆਂ ਨੂੰ ਉੱਜਵਲਾ ਆਸ਼ਰਮ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ।


author

Tanu

Content Editor

Related News