ਮਣੀਪੁਰ ਸਰਕਾਰ ਦਾ ਵੱਡਾ ਫ਼ੈਸਲਾ, 4 ਤੋਂ ਵੱਧ ਬੱਚੇ ਹੋਣ ’ਤੇ ਨਹੀਂ ਮਿਲੇਗਾ ਸਰਕਾਰੀ ਯੋਜਨਾਵਾਂ ਦਾ ਲਾਭ

Saturday, Oct 15, 2022 - 11:37 AM (IST)

ਮਣੀਪੁਰ- ਮਣੀਪੁਰ ਸਰਕਾਰ ਨੇ ਆਬਾਦੀ ਕੰਟਰੋਲ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਸੂਬਾਈ ਕੈਬਨਿਟ ਨੇ ਇਕ ਆਰਡੀਨੈਂਸ ਪਾਸ ਕੀਤਾ ਹੈ, ਜਿਸ ਦੇ ਤਹਿਤ 4 ਤੋਂ ਵੱਧ ਬੱਚੇ ਪੈਦਾ ਹੋਣ ’ਤੇ ਪਰਿਵਾਰ ਨੂੰ ਸਰਕਾਰੀ ਯੋਜਨਾਵਾਂ ਤੋਂ ਬਾਹਰ ਰੱਖਿਆ ਜਾਵੇਗਾ। 

ਇਹ ਵੀ ਪੜ੍ਹੋ- ਮਾਈਨਿੰਗ ਮਾਫ਼ੀਆ ਤੇ ਪੁਲਸ ਦੀ ਗੋਲੀਬਾਰੀ ’ਚ BJP ਨੇਤਾ ਦੀ ਪਤਨੀ ਦੀ ਮੌਤ

ਮਣੀਪੁਰ ਸੂਬਾ ਆਬਾਦੀ ਕਮਿਸ਼ਨ ਤਹਿਤ ਇਕ ਵਾਰ ਫ਼ੈਸਲਾ ਲਾਗੂ ਹੋਣ ਮਗਰੋਂ ਜੇਕਰ ਕਿਸੇ ਜੋੜੇ ਦੇ ਚਾਰ ਤੋਂ ਵੱਧ ਬੱਚੇ ਹਨ, ਤਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਸਰਕਾਰੀ ਯੋਜਨਾ ਦਾ ਲਾਭ ਪ੍ਰਦਾਨ ਨਹੀਂ ਕੀਤਾ ਜਾਵੇਗਾ। ਸੂਬਾ ਵਿਧਾਨ ਸਭਾ ਨੇ ਪਹਿਲਾਂ ਸਾਰਿਆਂ ਦੀ ਸਹਿਮਤੀ ਨਾਲ ਸੂਬੇ ’ਚ ਆਬਾਦੀ ਕਮਿਸ਼ਨ ਸਥਾਪਤ ਕਰਨ ਲਈ ਇਕ ਨਿੱਜੀ ਮੈਂਬਰ ਦੇ ਪ੍ਰਸਤਾਵ ਨੂੰ ਅਪਣਾਇਆ ਸੀ। 

ਇਹ ਵੀ ਪੜ੍ਹੋ- ਯੂ. ਪੀ. ’ਚ ਟੀਚਰ ਨਹੀਂ ਪਹਿਨ ਸਕਦੇ ਜੀਨਸ ਅਤੇ ਟੀ-ਸ਼ਰਟ, ਆਇਆ ਨਵਾਂ ਫ਼ਰਮਾਨ

ਦੱਸ ਦੇਈਏ ਕਿ 2011 ਦੀ ਮਰਦਮਸ਼ੁਮਾਰੀ ਮੁਤਾਬਕ ਮਣੀਪੁਰ ਦੀ ਆਬਾਦੀ 28.56 ਲੱਖ ਹੈ। 2001 ਵਿਚ ਇਹ 22.93 ਲੱਖ ਸੀ। ਇਸ ਤੋਂ ਪਹਿਲਾਂ ਗੁਆਂਢੀ ਆਸਾਮ ਨੇ 1 ਜਨਵਰੀ, 2021 ਨੂੰ ਜਾਂ ਇਸ ਤੋਂ ਬਾਅਦ ਇਕੱਲੇ ਜਾਂ ਮਲਟੀਪਲ ਸਹਿਭਾਗੀਆਂ ਦੇ ਦੋ ਤੋਂ ਵੱਧ ਬੱਚਿਆਂ ਵਾਲੇ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਨੌਕਰੀਆਂ ਤੋਂ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ- ‘ਆਧਾਰ ਕਾਰਡ’ ਨੂੰ ਲੈ ਕੇ ਜ਼ਰੂਰੀ ਖ਼ਬਰ, ਛੇਤੀ ਕਰ ਲਓ ਇਹ ਕੰਮ ਨਹੀਂ ਤਾਂ ਹੋਵੇਗੀ ਪਰੇਸ਼ਾਨੀ


Tanu

Content Editor

Related News