ਮਣੀਪੁਰ ਤੋਂ ਇਕ ਹੋਰ ਖ਼ੌਫ਼ਨਾਕ ਮਾਮਲਾ, ਔਰਤਾਂ ਨੇ ਪੁਰਸ਼ਾਂ ਹਵਾਲੇ ਕੀਤੀ ਕੁੜੀ, ਫਿਰ ਬੰਦੂਕ ਦੀ ਨੋਕ ’ਤੇ ਹੋਇਆ ਗੈਂਗਰੇਪ

Monday, Jul 24, 2023 - 01:13 PM (IST)

ਮਣੀਪੁਰ ਤੋਂ ਇਕ ਹੋਰ ਖ਼ੌਫ਼ਨਾਕ ਮਾਮਲਾ, ਔਰਤਾਂ ਨੇ ਪੁਰਸ਼ਾਂ ਹਵਾਲੇ ਕੀਤੀ ਕੁੜੀ, ਫਿਰ ਬੰਦੂਕ ਦੀ ਨੋਕ ’ਤੇ ਹੋਇਆ ਗੈਂਗਰੇਪ

ਇੰਫਾਲ, (ਇੰਟ.)- ਮਣੀਪੁਰ ’ਚ 3 ਮਈ ਨੂੰ ਮੈਤੇਈ ਅਤੇ ਕੁਕੀ ਸਮੂਹਾਂ ਵਿਚਾਲੇ ਨਸਲੀ ਹਿੰਸਾ ਤੋਂ ਬਾਅਦ ਗੈਂਗਰੇਪ ਦੇ ਕਈ ਮਾਮਲੇ ਸਾਹਮਣੇ ਆਉਣ ਲੱਗੇ ਹਨ। ਇਸੇ ਲੜੀ ’ਚ ਹੁਣ ਮਣੀਪੁਰ ਦੇ ਇੰਫਾਲ ਈਸਟ ’ਚ ਕੁਕੀ ਭਾਈਚਾਰੇ ਦੀ 18 ਸਾਲ ਦੀ ਲੜਕੀ ਦੇ ਅਗਵਾ ਅਤੇ ਗੈਂਗਰੇਪ ਦੀ 15 ਮਈ ਨੂੰ ਹੋਈ ਇਕ ਹੋਰ ਘਟਨਾ ਸਾਹਮਣੇ ਆਈ ਹੈ।

ਪੀੜਤ ਲੜਕੀ ਨੇ ਐੱਫ. ਆਈ. ਆਰ. ’ਚ ਦਰਜ ਕਰਵਾਏ ਬਿਆਨ ’ਚ ਕਿਹਾ ਹੈ ਕਿ ਉਸ ਨੂੰ ਮੈਤੇਈ ਔਰਤਾਂ ਦੇ ਮੀਰਾ ਪੈਬਿਸ ਨਾਂ ਦੇ ਮਸ਼ਾਲਧਾਰੀ ਇਕ ਸਮੂਹ (ਮਦਰਸ ਆਫ ਮਣੀਪੁਰ) ਨੇ ਫੜ ਕੇ ਹਥਿਆਰਬੰਦ ਪੁਰਸ਼ਾਂ ਦੇ ਸਮੂਹ ਨੂੰ ਸੌਂਪ ਦਿੱਤਾ ਸੀ, ਜਿਸ ਤੋਂ ਬਾਅਦ ਬੰਦੂਕ ਦੀ ਨੋਕ ’ਤੇ ਤਿੰਨ ਤੋਂ ਚਾਰ ਲੋਕਾਂ ਨੇ ਉਸਦਾ ਗੈਂਗਰੇਪ ਕੀਤਾ। ਮੀਡੀਆ ਦੀ ਇਕ ਰਿਪੋਰਟ ਮੁਤਾਬਕ ਇਸ ਮਾਮਲੇ ’ਚ 21 ਜੁਲਾਈ ਨੂੰ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਜ਼ੀਰੋ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ- ਅਫਵਾਹ ਅਤੇ ਫਰਜ਼ੀ ਖਬਰਾਂ ਕਾਰਨ ਮਣੀਪੁਰ ’ਚ ਵਧੀ ਹਿੰਸਾ

ਲੜਕੀ ਨੂੰ ਜਾਨੋਂ ਮਾਰਨ ਦਾ ਸੀ ਆਦੇਸ਼

ਪੀੜਤ ਲੜਕੀ ਨੇ ਆਪਣੀ ਸ਼ਿਕਾਇਤ ’ਚ ਲਿਖਿਆ ਹੈ ਕਿ ਮੀਰਾ ਪੈਬਿਸ ਸਮੂਹ ਨੇ ਉਸ ਨੂੰ ਫੜਨ ਤੋਂ ਬਾਅਦ ਹੋਰ ਕਈ ਸਥਾਨਕ ਲੋਕਾਂ ਨੂੰ ਬੁਲਾਇਆ, ਜਿਨ੍ਹਾਂ ਨੇ ਵਾਰੀ-ਵਾਰੀ ਮੈਨੂੰ ਮੁੱਕੇ ਮਾਰੇ, ਫਿਰ ਮੈਂ ਸੁਣਿਆ ਇਕ ਔਰਤ ਕਹਿ ਰਹੀ ਸੀ ਕਿ ਅਰਾਮਬਾਈ ਤੇਂਗੋਲ ਨੂੰ ਬੁਲਾਓ। ਉਸ ਤੋਂ ਬਾਅਦ ਕਾਲੀ ਸ਼ਰਟ ਪਹਿਨੇ ਚਾਰ ਹਥਿਆਰਬੰਦ ਲੋਕ ਆਏ, ਜਿਨ੍ਹਾਂ ਦੀ ਪਿੱਠ ’ਤੇ ਕੁਝ ਲੋਗੋ ਬਣੇ ਹੋਏ ਸੀ। ਪੀੜਤਾ ਦਾ ਕਹਿਣਾ ਹੈ ਕਿ ਦੋ ਪੁਰਸ਼ 30 ਸਾਲ ਦੇ ਕਰੀਬ ਉਮਰ ਦੇ ਸਨ, ਜਦੋਂ ਕਿ ਦੋ 50 ਦੇ ਆਸ-ਪਾਸ ਦੇ ਸਨ । ਰਿਪੋਰਟ ਮੁਤਾਬਕ ਪੀੜਤਾ ਨੇ ਆਪਣੀ ਐੱਫ. ਆਈ. ਆਰ. ’ਚ ਕਿਹਾ ਹੈ ਕਿ ਔਰਤਾਂ ਨੇ ਪੁਰਸ਼ਾਂ ਨੂੰ ਸਪੱਸ਼ਟ ਰੂਪ ’ਚ ਕਿਹਾ ਸੀ ਕਿ ਇਸ ਨੂੰ ਮਾਰ ਦੇਵੋ।

ਇਹ ਵੀ ਪੜ੍ਹੋ- ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਵਿਰੋਧੀ ਧਿਰ ਮਣੀਪੁਰ ਮੁੱਦੇ ’ਤੇ ਸੰਸਦ ਦੀ ਚਰਚਾ ’ਚ ਸ਼ਾਮਲ ਹੋਵੇ : ਅਨੁਰਾਗ ਠਾਕੁਰ

ਇਸ ਤਰ੍ਹਾਂ ਬਚ ਗਈ ਸੀ ਲੜਕੀ ਦੀ ਜਾਨ

ਪੀੜਤਾ ਨੇ ਦੱਸਿਆ ਕਿ ਰੇਪ ਕਰਨ ਵਾਲੇ ਤਿੰਨ ਲੋਕਾਂ ਅਤੇ ਨਾ ਕਰਨ ਵਾਲੇ ਹੋਰ ਵਿਅਕਤੀ ਵਿਚਾਲੇ ਬਹਿਸ ਹੋਈ ਕਿ ਇਸ ਲੜਕੀ ਨੂੰ ਮਾਰਨਾ ਹੈ ਜਾਂ ਨਹੀਂ। ਇਸ ਦੌਰਾਨ ਉਨ੍ਹਾਂ ’ਚੋਂ ਇਕ ਨੇ ਕਾਰ ਮੋੜੀ, ਜਿਸ ਦੇ ਨਾਲ ਟਕਰਾਅ ਕੇ ਪੀੜਤਾ ਪਹਾੜੀ ਤੋਂ ਰਿੜ੍ਹ ਗਈ ਅਤੇ ਹੇਠਾਂ ਸੜਕ ’ਤੇ ਆ ਡਿੱਗੀ, ਜਿੱਥੋਂ ਇਕ ਆਟੋ ਡਰਾਈਵਰ ਨੇ ਉਸ ਨੂੰ ਲਿਫਟ ਦਿੱਤੀ ਅਤੇ ਥਾਣੇ ਪਹੁੰਚਾਇਆ।

ਪੀੜਤਾ ਦਾ ਕਹਿਣਾ ਹੈ ਕਿ ਥਾਣੇ ’ਚ ਸਾਰੇ ਪੁਲਸ ਮੁਲਾਜ਼ਮ ਮੈਤੇਈ ਸਨ, ਜਿਸ ਤੋਂ ਬਾਅਦ ਉਸਨੇ ਆਟੋ ਡਰਾਈਵਰ ਨੂੰ ਹੀ ਘਰ ਛੱਡਣ ਦੀ ਗੁਹਾਰ ਲਾਈ। ਪੀੜਤਾ ਨੇ ਕਿਹਾ ਹੈ ਕਿ 16 ਮਈ ਨੂੰ ਉਸਨੇ ਇੰਫਾਲ ਛੱਡ ਦਿੱਤਾ ਅਤੇ ਫਿਰ ਉਹ ਸੇਪੋਰਮੀਨਾ ਪਿੰਡ ਪਹੁੰਚੀ। ਪੀੜਤਾ ਨੇ ਦੱਸਿਆ ਹੈ ਕਿ ਮੈਨੂੰ ਕਾਂਗਪੋਕਪੀ ਜਿਲਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਪਰ ਹਾਲਤ ਖ਼ਰਾਬ ਹੋਣ ’ਤੇ ਕੋਹਿਮਾ ਦੇ ਹਸਪਤਾਲ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ- ਭਰਾ ਬਣਿਆ ਹੈਵਾਨ: ਸ਼ਰੇਆਮ ਵੱਢੀ ਭੈਣ ਦੀ ਧੌਣ, ਫਿਰ ਸਿਰ ਹੱਥ 'ਚ ਫੜ ਕੇ ਜਾ ਰਿਹਾ ਸੀ ਥਾਣੇ

ਬੰਦੂਕਾਂ ਦੇ ਬਟ ਨਾਲ ਮਾਰਿਆ, ਫਿਰ ਕੀਤਾ ਗੈਂਗਰੇਪ

ਇਸ ਤੋਂ ਬਾਅਦ ਚਾਰ ਲੋਕ ਪੀੜਤਾ ਨੂੰ ਇਕ ਹੋਰ ਕਾਰ ’ਚ ਲੈ ਕੇ ਉਥੋਂ ਚਲੇ ਗਏ। ਪੀੜਤਾ ਨੇ ਕਿਹਾ ਹੈ ਕਿ ਉਹ ਲਗਾਤਾਰ ਮੈਨੂੰ ਮਾਰ ਰਹੇ ਸਨ ਅਤੇ ਕੁੱਟਣ ਲਈ ਬੰਦੂਕਾਂ ਦੇ ਬਟ ਇਸਤੇਮਾਲ ਕਰ ਰਹੇ ਸਨ। ਇਸ ਤੋਂ ਬਾਅਦ ਇਕ ਪਹਾੜੀ ਦੀ ਸਿਖਰ ’ਤੇ ਲਿਜਾ ਕਰ ਉਨ੍ਹਾਂ ਮੈਨੂੰ ਮਾਰਨ ਦੀ ਯੋਜਨਾ ਬਣਾਈ। ਇਸ ’ਚ ਚਾਰ ’ਚੋਂ ਤਿੰਨ ਲੋਕਾਂ ਨੇ ਇਕ ਹੋਰ ਜਗ੍ਹਾ ਲਿਜਾ ਕੇ ਵਾਰੀ-ਵਾਰੀ ਰੇਪ ਕੀਤਾ। ਪੀੜਤਾ ਨੇ ਸ਼ਿਕਾਇਤ ’ਚ ਲਿਖਿਆ ਹੈ ਕਿ ਮੇਰੇ ਕੰਨਾਂ, ਚਿਹਰੇ ਅਤੇ ਸਿਰ ’ਚੋਂ ਖੂਨ ਵਗ ਰਿਹਾ ਸੀ ਅਤੇ ਮੇਰੇ ਕੱਪੜੇ ਖੂਨ ’ਚ ਭਿੱਜ ਗਏ ਸਨ।

ਇਹ ਵੀ ਪੜ੍ਹੋ- ਮੀਂਹ ਨਾਲ ਭਰੇ ਟੋਏ 'ਚ ਨਹਾਉਣ ਗਏ 5 ਬੱਚਿਆਂ ਦੀ ਡੁੱਬਣ ਕਾਰਨ ਮੌਤ, ਪਿੰਡ 'ਚ ਪਸਰਿਆ


author

Rakesh

Content Editor

Related News