ਮਣੀਪੁਰ ਹਿੰਸਾ ਲਈ CM ਨੇ ਮੁਆਫੀ ਮੰਗੀ, ਕਿਹਾ-ਗਲਤੀਆਂ ਤੋਂ ਸਿੱਖਣਾ ਹੋਵੇਗਾ
Wednesday, Jan 01, 2025 - 01:11 PM (IST)
ਇੰਫਾਲ- ਮਣੀਪੁਰ ਦੇ ਮੁੱਖ ਮੰਤਰੀ ਐੱਨ. ਬਿਰੇਨ ਸਿੰਘ ਨੇ ਸੂਬੇ ’ਚ ਹੋਈ ਜਾਤੀ ਹਿੰਸਾ ਲਈ ਮੁਆਫੀ ਮੰਗੀ ਅਤੇ ਸਾਰੇ ਭਾਈਚਾਰਿਆਂ ਨੂੰ ਪਿਛਲੀਆਂ ਗਲਤੀਆਂ ਤੋਂ ਸਿੱਖਣ ਅਤੇ ਸ਼ਾਂਤੀਪੂਰਨ ਅਤੇ ਖੁਸ਼ਹਾਲ ਸੂਬੇ ’ਚ ਮਿਲ-ਜੁਲ ਕੇ ਰਹਿਣ ਦੀ ਅਪੀਲ ਕੀਤੀ। ਸੂਬੇ ’ਚ ਹੋਈ ਜਾਤੀ ਹਿੰਸਾ ’ਚ 250 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ।
ਸਿੰਘ ਨੇ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ 3 ਤੋਂ 4 ਮਹੀਨਿਆਂ ’ਚ ਸੂਬੇ ’ਚ ਉਮੀਦ ਮੁਤਾਬਕ ਸ਼ਾਂਤੀ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਉਮੀਦ ਹੈ ਕਿ ਨਵੇਂ ਸਾਲ ’ਚ ਸਾਧਾਰਣ ਸਥਿਤੀ ਬਹਾਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ’ਚ ਜੋ ਕੁਝ ਹੋਇਆ, ਉਸ ਦੇ ਲਈ ਮੈਨੂੰ ਦੁੱਖ ਹੈ। ਕਈ ਲੋਕਾਂ ਨੇ ਆਪਣੇ ਨਜ਼ਦੀਕੀਆਂ ਨੂੰ ਗੁਆ ਦਿੱਤਾ ਅਤੇ ਕਈ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ। ਮੈਨੂੰ ਦੁੱਖ ਹੈ ਅਤੇ ਮੈਂ ਮੁਆਫੀ ਮੰਗਣਾ ਚਾਹੁੰਦਾ ਹਾਂ।