ਮਣੀਪੁਰ: ਔਰਤਾਂ ਸਣੇ ਲੋਕਾਂ ਦੀ ਭੀੜ ਨੇ ਖਾਲੀ ਮਕਾਨਾਂ ਤੇ ਸਕੂਲ ਨੂੰ ਲਾਈ ਅੱਗ

Monday, Jul 24, 2023 - 10:24 AM (IST)

ਮਣੀਪੁਰ: ਔਰਤਾਂ ਸਣੇ ਲੋਕਾਂ ਦੀ ਭੀੜ ਨੇ ਖਾਲੀ ਮਕਾਨਾਂ ਤੇ ਸਕੂਲ ਨੂੰ ਲਾਈ ਅੱਗ

ਇੰਫਾਲ- ਮਣੀਪੁਰ 'ਚ ਚੁਰਾਚਾਂਦਪੁਰ ਦੇ ਤੋਰਬੁੰਗ ਬਾਜ਼ਾਰ ਇਲਾਕੇ 'ਚ ਹਥਿਆਰਬੰਦ ਬਦਮਾਸ਼ਾਂ ਨੇ ਘੱਟੋ-ਘੱਟ 10 ਖਾਲੀ ਪਏ ਮਕਾਨਾਂ ਅਤੇ ਇਕ ਸਕੂਲ 'ਚ ਅੱਗ ਲਾ ਦਿੱਤੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬਦਮਾਸ਼ਾਂ ਦੀ ਭੀੜ ਦੇ ਅੱਗੇ ਸੈਂਕੜੇ ਔਰਤਾਂ ਚੱਲ ਰਹੀਆਂ ਸਨ ਅਤੇ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਹ ਔਰਤਾਂ ਮਨੁੱਖੀ ਢਾਲ ਦਾ ਕੰਮ ਕਰ ਰਹੀਆਂ ਸਨ। ਪੁਲਸ ਨੇ ਦੱਸਿਆ ਕਿ ਭੀੜ ਨੇ ਸ਼ਨੀਵਾਰ ਸ਼ਾਮ ਨੂੰ ਕੀਤੇ ਗਏ ਹਮਲੇ ਦੌਰਾਨ ਕਈ ਗੋਲੀਆਂ ਚਲਾਈਆਂ ਅਤੇ ਦੇਸੀ ਬੰਬ ਸੁੱਟੇ। 

ਤੋਰਬੁੰਗ ਬਾਜ਼ਾਰ 'ਚ ਸਥਿਤ ਜਿਸ ਸਕੂਲ 'ਚ ਅੱਗ ਲਾਈ ਗਈ, ਉਸ ਦਾ ਨਾਂ 'ਚਿਲਡਰਨ ਟ੍ਰੇਜਰ ਹਾਈ ਸਕੂਲ' ਹੈ। ਇਕ ਸਥਾਨਕ ਵਾਸੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਅਸੀਂ ਜਦੋਂ ਵੇਖਿਆ ਕਿ ਸੈਂਕੜੇ ਔਰਤਾਂ ਦੀ ਅਗਵਾਈ 'ਚ ਭੀੜ ਅੱਗੇ ਵੱਧ ਰਹੀ ਹੈ ਤਾਂ ਅਸੀਂ ਗੋਲੀਬਾਰੀ ਦਾ ਜਵਾਬ ਦੇਣ ਵਿਚ ਝਿਜਕ ਗਏ ਪਰ ਜਦੋਂ ਅਸੀਂ ਉਨ੍ਹਾਂ ਨੂੰ ਬੀ. ਐੱਸ. ਐੱਫ. ਦਾ ਇਕ ਵਾਹਨ ਖੋਹਣ ਦੀ ਕੋਸ਼ਿਸ਼ ਕਰਦੇ ਅਤੇ ਸਾਡੇ ਮਕਾਨ ਸਾੜਦੇ ਹੋਏ ਵੇਖਿਆ ਤਾਂ ਲੱਗਾ ਕਿ ਸਾਨੂੰ ਵੀ ਜਵਾਬ ਦੇਣਾ ਹੋਵੇਗਾ। ਬਾਅਦ ਵਿਚ ਭੀੜ ਨੇ ਬੀ. ਐੱਸ. ਐੱਫ. ਦਾ ਇਕ ਵਾਹਨ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਪਰ ਬੀ. ਐੱਸ. ਐੱਫ. ਅਤੇ ਇਲਾਕੇ 'ਚ ਤਾਇਨਾਤ ਸਥਾਨਕ ਸਵੈ-ਸੇਵਕਾਂ ਦੀ ਜਵਾਬੀ ਕਾਰਵਾਈ ਕਾਰਨ ਉਨ੍ਹਾਂ ਦੀ ਕੋਸ਼ਿਸ਼ ਅਸਫ਼ਲ ਰਹੀ।


author

Tanu

Content Editor

Related News