PM ਮੋਦੀ ਨੂੰ ''ਨੀਚ'' ਕਹਿਣ ''ਤੇ ਮਣੀਸ਼ੰਕਰ ਦੀ ਸਫ਼ਾਈ, ਮੈਂ ਉੱਲੂ ਹਾਂ ਪਰ ਇੰਨਾ ਵੱਡਾ ਉੱਲੂ ਨਹੀਂ ਹਾਂ

05/14/2019 3:35:59 PM

ਨਵੀਂ ਦਿੱਲੀ— ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਨੇ ਪੀ.ਐੱਮ. ਨਰਿੰਦਰ ਮੋਦੀ ਨੂੰ ਨੀਚ ਕਹਿਣ ਦੇ ਬਿਆਨ ਨੂੰ ਸਹੀ ਠਹਿਰਾਉਣ 'ਤੇ ਸਫ਼ਾਈ ਦਿੱਤੀ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਮਣੀਸ਼ੰਕਰ ਅਈਅਰ ਨੇ ਮੀਡੀਆ 'ਤੇ ਹੀ ਤੋਹਮਤ ਲਗਾਈ ਅਤੇ ਕਿਹਾ ਕਿ ਉਹ ਮੀਡੀਆ ਦੇ ਸ਼ਿਕਾਰ ਰਹੇ ਹਨ ਅਤੇ ਇਸ ਨਾਲ ਉਨ੍ਹਾਂ ਦੀ ਅਕਸ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਮਣੀਸ਼ੰਕਰ ਨੇ ਤੰਜ਼ ਕੱਸਦੇ ਹੋਏ ਕਿਹਾ,''ਮੈਂ ਉੱਲੂ ਹਾਂ ਪਰ ਇੰਨਾ ਵੱਡਾ ਉੱਲੂ ਨਹੀਂ ਹਾਂ।''

ਦੱਸਣਯੋਗ ਹੈ ਕਿ ਮਣੀਸ਼ੰਕਰ ਨੇ 2017 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਆਪਣੇ ਵਿਵਾਦਪੂਰਨ ਬਿਆਨ 'ਨੀਚ ਇਨਸਾਨ' ਨੂੰ ਸਹੀ ਠਹਿਰਾਇਆ ਹੈ। ਉਨ੍ਹਾਂ ਨੇ ਇਕ ਲੇਖ ਲਿਖਿਆ ਅਤੇ ਪੁੱਛਿਆ ਹੈ ਕਿ ਕੀ ਮੈਂ ਸਹੀ ਨਹੀਂ ਸੀ। ਇਸ ਤੋਂ ਅਈਅਰ ਨੇ ਕਈ ਹੋਰ ਮਾਮਲਿਆਂ 'ਚ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕੀਤੀ ਹੈ। 2017 ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਮਣੀਸ਼ੰਕਰ ਅਈਅਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਨੀਚ ਇਨਸਾਨ' ਕਿਹਾ ਸੀ। ਉਨ੍ਹਾਂ ਦੇ ਇਸ ਬਿਆਨ 'ਤੇ ਸਿਆਸੀ ਬਵਾਲ ਪੈਦਾ ਹੋ ਗਿਆ ਸੀ। ਉਨ੍ਹਾਂ ਦੇ ਇਸ ਬਿਆਨ ਤੋਂ ਕਿਨਾਰਾ ਕਰਦੇ ਹੋਏ ਪਾਰਟੀ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ। ਬਾਅਦ 'ਚ ਉਨ੍ਹਾਂ ਨੂੰ ਆਪਣੇ ਬਿਆਨ 'ਤੇ ਮੁਆਫ਼ੀ ਵੀ ਮੰਗਣੀ ਪਈ ਸੀ।

ਮਣੀਸ਼ੰਕਰ ਨੇ ਕਿਹਾ ਹੈ ਕਿ ਕੁਝ ਲੋਕ ਹਨ, ਜੋ ਉਨ੍ਹਾਂ ਤੋਂ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਕਿਉਂਕਿ ਉਹ ਸੱਚ ਕਹਿੰਦੇ ਹਨ। ਅਈਅਰ ਨੇ ਕਿਹਾ ਕਿ ਅਜਿਹੇ ਲੋਕ ਪਿਛਲੇ ਸਮੇਂ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਚੁਕੇ ਹਨ। ਨਰਿੰਦਰ ਮੋਦੀ ਨੂੰ 'ਗੰਦੀ ਜ਼ੁਬਾਨ' ਕਹਿਣ 'ਤੇ ਮਣੀਸ਼ੰਕਰ ਨੇ ਕਿਹਾ ਕਿ ਇਸ ਮਾਮਲੇ 'ਚ ਕਾਂਗਰਸ ਪਾਰਟੀ ਬਿਆਨ ਜਾਰੀ ਕਰ ਚੁਕੀ ਹੈ ਅਤੇ ਉਨ੍ਹਾਂ ਨੂੰ ਵੱਖ ਤੋਂ ਸਫ਼ਾਈ ਦੇਣ ਦੀ ਲੋੜ ਨਹੀਂ ਹੈ। ਮਣੀਸ਼ੰਕਰ ਨੇ ਕਿਹਾ,''ਮੇਰੇ ਵਲੋਂ ਤਾਂ ਬਿਆਨ ਆ ਚੁਕਿਆ ਹੈ, ਇਕ ਪੂਰਾ ਆਰਟੀਕਲ ਹੈ, ਤੁਸੀਂ ਉਸ ਦੀ ਇਕ ਲਾਈਨ ਚੁਣ ਕੇ ਕਹੋ ਕਿ ਇਸ 'ਤੇ ਦੱਸੋ, ਮੈਂ ਤੁਹਾਡੇ ਖੇਡ 'ਚ ਪੈਣ ਨੂੰ ਤਿਆਰ ਨਹੀਂ ਹਾਂ, ਮੈਂ ਉੱਲੂ ਹਾਂ ਪਰ ਇੰਨਾ ਵੱਡਾ ਉੱਲੂ ਨਹੀਂ ਹਾਂ।''


DIsha

Content Editor

Related News