CAA : ''ਦੇਖਣਾ ਹੈ ਕਿਸ ਦੇ ਹੱਥ ਮਜ਼ਬੂਤ ਹਨ ਸਾਡੇ ਜਾਂ ਉਸ ਕਾਤਲ ਦੇ''

01/14/2020 11:07:31 PM

ਨਵੀਂ ਦਿੱਲੀ — ਸੋਧੇ ਨਾਗਰਿਕ ਕਾਨੂੰਨ (ਸੀ.ਏ.ਏ.) ਖਿਲਾਫ ਦੇਸ਼ਭਰ 'ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਥੇ ਹੀ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ 'ਚ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਅਤੇ ਉਥੇ ਖਾਸ ਤੌਰ 'ਤੇ ਔਰਤਾਂ ਜ਼ਿਆਦਾ ਸਰਗਰਮ ਹਨ ਅਤੇ ਸਾਰਾ ਦਿਨ ਸੀ.ਏ.ਏ. ਖਿਲਾਫ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈ ਰਹੀਆਂ ਹਨ ਜਿਸ ਕਾਰਨ ਸ਼ਾਹੀਨ ਬਾਗ ਵਿਰੋਧ ਦਾ ਇਕ ਸੈਂਟਰ ਜਿਹਾ ਬਣ ਗਿਆ ਹੈ।
ਮੰਗਲਵਾਰ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਣੀਸ਼ੰਕਰ ਅਈਅਰ ਸ਼ਾਹੀਨ ਬਾਗ ਪਹੁੰਚੇ ਅਤੇ ਲੋਕਾਂ ਨੂੰ ਸੰਬੋਧਿਤ ਕੀਤਾ, ਜ਼ਿਕਰਯੋਗ ਹੈ ਕਿ ਅਈਅਰ ਮੋਦੀ ਸਰਕਾਰ ਖਿਲਾਫ ਪਹਿਲਾਂ ਵੀ ਕਈ ਮੁੱਦਿਆਂ 'ਤੇ ਹਮਲਾਵਰ ਰਹੇ ਹਨ।
ਮਣੀਸ਼ੰਕਰ ਅਈਅਰ ਨੇ ਸ਼ਾਹੀਨ ਬਾਗ 'ਚ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ- ਜੋ ਵੀ ਕੁਰਬਾਨੀਆਂ ਦੇਣੀ ਹੋਵੇ ਉਸ 'ਚ ਮੈਂ ਵੀ ਸ਼ਾਮਲ ਹੋਣ ਲਈ ਤਿਆਰ ਹਾਂ, ਹੁਣ ਦੇਖਣਾ ਹੈ ਕਿ ਕਿਸ ਦੇ ਹੱਥ ਮਜ਼ਬੂਤ ਹਨ ਸਾਡੇ ਜਾਂ ਉਸ ਕਾਤਲ ਦੇ...'


Inder Prajapati

Content Editor

Related News