ਅੰਬਾਂ ਦੇ ਬਾਗ ''ਚ ਦਰੱਖ਼ਤ ਨਾਲ ਲਟਕਦੀਆਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ, ਸੀਤਾਪੁਰ ’ਚ ਫੈਲੀ ਦਹਿਸ਼ਤ

Sunday, Jun 21, 2026 - 08:29 AM (IST)

ਅੰਬਾਂ ਦੇ ਬਾਗ ''ਚ ਦਰੱਖ਼ਤ ਨਾਲ ਲਟਕਦੀਆਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ, ਸੀਤਾਪੁਰ ’ਚ ਫੈਲੀ ਦਹਿਸ਼ਤ

ਸੀਤਾਪੁਰ (ਏਜੰਸੀ) – ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਨੈਮਿਸ਼ਾਰਣਿਆ ਖੇਤਰ ਵਿਚ ਸ਼ਨੀਵਾਰ ਸਵੇਰੇ ਇਕ ਅੰਬ ਦੇ ਦਰੱਖਤ ਨਾਲ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਫਾਹੇ ਨਾਲ ਲਟਕਦੀਆਂ ਮਿਲੀਆਂ। ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ।

ਪੜ੍ਹੋ ਇਹ ਵੀ - ਵਿਦਿਆਰਥੀ ਨਾਗਪੁਰ ਦਾ ਤੇ ਸੀਟ ਆਬੂ-ਧਾਬੀ 'ਚ ! NEET ਪ੍ਰੀਖਿਆ ਤੋਂ ਪਹਿਲਾਂ NTA ਦਾ ਅਨੋਖਾ ਕਾਰਨਾਮਾ

ਇਸ ਮਾਮਲੇ ਦੀ ਜਾਂਚ ਕਰਦੇ ਹੋਏ ਏ. ਐੱਸ. ਪੀ. ਦੁਰਗੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਰਾਮਪੁਰ ਖੇਵਟ ਪਿੰਡ ਦੇ ਲੋਕ ਸਵੇਰੇ ਖੇਤਾਂ ਵੱਲ ਜਾ ਰਹੇ ਸਨ ਕਿ ਪਿੰਡ ਦੇ ਨੇੜੇ ਸਥਿਤ ਅੰਬਾਂ ਦੇ ਬਾਗ ਵਿਚ ਇਕ ਦਰੱਖਤ ਨਾਲ ਰਜਨੀ (17) ਤੇ ਵੰਸ਼ (21) ਦੀਆਂ ਲਾਸ਼ਾਂ ਲਟਕਦੀਆਂ ਦਿਖਾਈ ਦਿੱਤੀਆਂ। ਘਟਨਾ ਸਥਾਨ 'ਤੇ ਪਹੁੰਚੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਨੌਜਵਾਨ ਤੇ ਮੁਟਿਆਰ ਸ਼ੁੱਕਰਵਾਰ ਸ਼ਾਮ ਤੋਂ ਪਿੰਡ ਵਿਚੋਂ ਲਾਪਤਾ ਸਨ। ਲੜਕੀ ਰਜਨੀ ਦਾ ਵਿਆਹ ਤੈਅ ਹੋ ਚੁੱਕਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਤਿਲਕ ਦੀ ਰਸਮ ਵੀ ਪੂਰੀ ਹੋਈ ਸੀ।

ਪੜ੍ਹੋ ਇਹ ਵੀ - ਬੈਨ ਰਹੇਗਾ Telegram! ਦਿੱਲੀ ਹਾਈਕੋਰਟ ਨੇ ਸੁਣਾਇਆ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News