ਜੀਓ ਪਲੇਟਫ਼ਾਰਮਸ ਦੇ IPO ਨੂੰ ਸੰਸਥਾਗਤ ਨਿਵੇਸ਼ਕਾਂ ਤੋਂ ਮਿਲੀਆਂ 2.5 ਲੱਖ ਕਰੋੜ ਰੁਪਏ ਦੀਆਂ ਬੋਲੀਆਂ
Tuesday, Oct 20, 2026 - 11:28 AM (IST)
ਬਿਜ਼ਨੈੱਸ ਡੈਸਕ - ਜੀਓ ਪਲੇਟਫ਼ਾਰਮਸ ਦੇ ਆਈ. ਪੀ. ਓ. (ਇਨੀਸ਼ੀਅਲ ਪਬਲਿਕ ਆਫਰ) ਲਈ ਸੰਸਥਾਗਤ ਨਿਵੇਸ਼ਕਾਂ ਨੇ ਲੱਗਭਗ 2.5 ਲੱਖ ਕਰੋੜ ਰੁਪਏ ਦੀਆਂ ਬੋਲੀਆਂ ਲਾਈਆਂ ਹਨ। ਕੰਪਨੀ ’ਚ ਹਿੱਸੇਦਾਰੀ ਲੈਣ ਦੇ ਚਾਹਵਾਨ ਨਿਵੇਸ਼ਕਾਂ ’ਚ ਗਲੋਬਲ ਜਾਇਦਾਦ ਪ੍ਰਬੰਧਕ, ਸਰਕਾਰੀ ਨਿਵੇਸ਼ ਖੰਡ, ਘਰੇਲੂ ਮਿਊਚੁਅਲ ਫੰਡ ਅਤੇ ਬੀਮਾ ਕੰਪਨੀਆਂ ਸ਼ਾਮਲ ਹਨ। ਰਿਲਾਇੰਸ ਇੰਡਸਟਰੀਜ਼ ਦੀ ਇਹ ਸਹਾਇਕ ਕੰਪਨੀ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਣ ਦੀ ਤਿਆਰੀ ਕਰ ਰਹੀ ਹੈ। ਰਿਲਾਇੰਸ ਇੰਡਸਟਰੀਜ਼ ਕੋਲ ਜੀਓ ਪਲੇਟਫ਼ਾਰਮਸ ਦੀ 66.43 ਫ਼ੀਸਦੀ ਹਿੱਸੇਦਾਰੀ ਹੈ।
ਇਹ ਵੀ ਪੜ੍ਹੋ : Elon Musk ਦਾ ਵੱਡਾ ਐਲਾਨ: ਅਮਰੀਕਾ ਦਾ ਹਰ ਬੱਚਾ ਬਣੇਗਾ SpaceX ਦਾ ਹਿੱਸੇਦਾਰ; ਜਾਣੋ ਕਿਵੇਂ
ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਕੰਪਨੀ ਦੀ 8,110 ਕਰੋੜ ਰੁਪਏ ਦੀ ‘ਐਂਕਰ ਬੁੱਕ’ ਲਈ ਪੇਸ਼ਕਸ਼ ਕੀਤੀ ਗਈ ਰਾਸ਼ੀ ਦੇ ਮੁਕਾਬਲੇ 30 ਗੁਣਾ ਤੋਂ ਵੱਧ ਬੋਲੀਆਂ ਮਿਲੀਆਂ। ਸੰਸਥਾਗਤ ਨਿਵੇਸ਼ਕਾਂ ਵਲੋਂ ਵਿਖਾਈ ਗਈ ਇਸ ਰੁਚੀ ਤੋਂ ਟੈਲੀਕਾਮ ਅਤੇ ਡਿਜੀਟਲ ਸੇਵਾਵਾਂ ਦੇ ਕਾਰੋਬਾਰ ’ਚ ਨਿਵੇਸ਼ ਦੀ ਉਨ੍ਹਾਂ ਦੀ ਮਜ਼ਬੂਤ ਦਿਲਚਸਪੀ ਦਾ ਪਤਾ ਲੱਗਦਾ ਹੈ। ਸੂਤਰਾਂ ਨੇ ਦੱਸਿਆ ਕਿ ‘ਐਂਕਰ ਬੁੱਕ’ ਸ਼੍ਰੇਣੀ ਲਈ ਬੋਲੀਆਂ ਲਾਉਣ ਵਾਲੀਆਂ ਗਲੋਬਲ ਨਿਵੇਸ਼ ਕੰਪਨੀਆਂ ’ਚ ਬਲੈਕਰੌਕ, ਕੈਪੀਟਲ ਗਰੁੱਪ, ਫਿਡੇਲਿਟੀ ਇਨਵੈਸਟਮੈਂਟਸ, ਟੀ. ਰੋ ਪ੍ਰਾਈਸ, ਸ਼੍ਰੋਡਰਸ, ਜੇ. ਪੀ. ਮੌਰਗਨ ਐਸੈੱਟ ਮੈਨੇਜਮੈਂਟ, ਫਰੈਂਕਲਿਨ ਟੈਂਪਲਟਨ, ਇਨਵੈਸਕੋ ਅਤੇ ਜੇਨਸ ਹੈਂਡਰਸਨ ਸ਼ਾਮਲ ਹਨ।
ਇਹ ਵੀ ਪੜ੍ਹੋ : Nepal ਦਾ ਵੱਡਾ ਝਟਕਾ : ਭਾਰਤੀ ਕੰਪਨੀ ਦੇ Biscuit ਦੇ ਆਯਾਤ-ਵਿਕਰੀ 'ਤੇ ਲਗਾਈ ਪਾਬੰਦੀ
‘ਐਂਕਰ ਬੁੱਕ’ ਆਈ. ਪੀ. ਓ. ’ਚ ਵੱਡੇ ਸੰਸਥਾਗਤ ਨਿਵੇਸ਼ਕਾਂ ਤੋਂ ਜੁਟਾਈਆਂ ਜਾਣ ਵਾਲੀਆਂ ਬੋਲੀਆਂ ਅਤੇ ਨਿਵੇਸ਼ ਦੀ ਪ੍ਰਕਿਰਿਆ ਨਾਲ ਜੁੜੀ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਿੰਗਾਪੁਰ ਦੇ ਜੀ. ਆਈ. ਸੀ., ਆਬੂ ਧਾਬੀ ਨਿਵੇਸ਼ ਅਥਾਰਟੀ, ਕਤਰ ਨਿਵੇਸ਼ ਅਥਾਰਟੀ ਅਤੇ ਨਾਰਵੇ ਦੇ ਨੋਰਗੇਸ ਬੈਂਕ ਇਨਵੈਸਟਮੈਂਟ ਮੈਨੇਜਮੈਂਟ ਸਮੇਤ ਸਰਕਾਰੀ ਅਤੇ ਜਨਤਕ ਨਿਵੇਸ਼ ਅਦਾਰਿਆਂ ਨੇ ਵੀ ਨਿਵੇਸ਼ ਲਈ ਬੋਲੀਆਂ ਲਾਈਆਂ। ਭਾਰਤੀ ਅਦਾਰਿਆਂ ਦੀ ਵੀ ਇਸ ’ਚ ਪ੍ਰਮੁੱਖ ਹਿੱਸੇਦਾਰੀ ਰਹੀ। ਬੋਲੀ ਲਾਉਣ ਵਾਲਿਆਂ ’ਚ ਐੱਸ. ਬੀ. ਆਈ. ਮਿਊਚੁਅਲ ਫੰਡ, ਆਈ. ਸੀ. ਆਈ. ਸੀ. ਆਈ. ਪਰੂਡੈਂਸ਼ੀਅਲ ਮਿਊਚੁਅਲ ਫੰਡ, ਐੱਚ. ਡੀ. ਐੱਫ. ਸੀ. ਮਿਊਚੁਅਲ ਫੰਡ, ਅਦਿੱਤਿਆ ਬਿਰਲਾ ਸੰਨ ਲਾਈਫ਼ ਮਿਊਚੁਅਲ ਫੰਡ, ਨਿਪੌਨ ਇੰਡੀਆ ਮਿਊਚੁਅਲ ਫੰਡ ਅਤੇ ਕੋਟਕ ਮਹਿੰਦਰਾ ਐਸੈੱਟ ਮੈਨੇਜਮੈਂਟ ਕੰਪਨੀ ਵਰਗੇ ਪ੍ਰਮੁੱਖ ਮਿਊਚੁਅਲ ਫੰਡ ਸ਼ਾਮਲ ਰਹੇ।
ਇਹ ਵੀ ਪੜ੍ਹੋ : ਰੇਲਵੇ ਵਿਭਾਗ ਦੀ ਵੱਡੀ ਕਾਰਵਾਈ : ਯਾਤਰਾ ਦੌਰਾਨ ਕੀਤੀ ਇਹ ਗਲਤੀ ਤਾਂ ਜ਼ਬਤ ਹੋ ਸਕਦੀ ਹੈ ਟਿਕਟ ਤੇ 6 ਮਹੀਨੇ ਦੀ ਕੈਦ
ਸੂਤਰਾਂ ਅਨੁਸਾਰ, ਭਾਰਤੀ ਜੀਵਨ ਬੀਮਾ ਨਿਗਮ, ਐੱਚ. ਡੀ. ਐੱਫ. ਸੀ. ਲਾਈਫ਼ ਇੰਸ਼ੋਰੈਂਸ, ਐੱਸ. ਬੀ. ਆਈ. ਲਾਈਫ਼ ਇੰਸ਼ੋਰੈਂਸ, ਐੱਸ. ਬੀ. ਆਈ. ਪੈਨਸ਼ਨ ਫੰਡਜ਼, ਐੱਚ. ਡੀ. ਐੱਫ. ਸੀ. ਪੈਨਸ਼ਨ ਅਤੇ ਆਈ. ਸੀ. ਆਈ. ਸੀ. ਆਈ. ਪਰੂਡੈਂਸ਼ੀਅਲ ਸਮੇਤ ਬੀਮਾ ਕੰਪਨੀਆਂ ਅਤੇ ਪੈਨਸ਼ਨ ਫੰਡਾਂ ਨੇ ਵੀ ਬੋਲੀਆਂ ਲਾਈਆਂ। ਇਸ ਹਿੱਸੇਦਾਰੀ ’ਚ ਵੱਖ-ਵੱਖ ਨਿਵੇਸ਼ ਮਕਸਦਾਂ ਵਾਲੇ ਘਰੇਲੂ ਅਤੇ ਵਿਦੇਸ਼ੀ ਅਦਾਰੇ ਸ਼ਾਮਲ ਹਨ।
ਇਹ ਵੀ ਪੜ੍ਹੋ : ਅਗਲੇ 10 ਸਾਲਾਂ 'ਚ ਦੁਨੀਆ 'ਚ ਹੋਣਗੇ 80 ਕਰੋੜ ਬੇਰੁਜ਼ਗਾਰ; ਅਜੇ ਬੰਗਾ ਨੇ ਜਾਰੀ ਕੀਤੀ ਇਹ ਚਿਤਾਵਨੀ
ਜੀਓ ਪਲੇਟਫ਼ਾਰਮਸ 30,213 ਕਰੋੜ ਰੁਪਏ ਜੁਟਾਉਣ ਲਈ ਆਈ. ਪੀ. ਓ. ਲਿਆ ਰਹੀ ਹੈ। ਇਹ ਜਨਤਕ ਸਬਸਕ੍ਰਿਪਸ਼ਨ ਲਈ 21 ਅਕਤੂਬਰ ਨੂੰ ਖੁੱਲ੍ਹੇਗਾ ਅਤੇ 23 ਅਕਤੂਬਰ ਨੂੰ ਬੰਦ ਹੋਵੇਗਾ। ਮੁੱਲ ਘੇਰਾ 1,065 ਤੋਂ 1,119 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ। ਇਸ਼ੂ ’ਚ 27 ਕਰੋੜ ਤੱਕ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ। ਇਸ ’ਚ ਮੌਜੂਦਾ ਸ਼ੇਅਰਧਾਰਕਾਂ ਵਲੋਂ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਸ਼ਾਮਲ ਨਹੀਂ ਹੋਵੇਗੀ। ਇਸ ਆਈ. ਪੀ. ਓ. ਦੇ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਜਨਤਕ ਇਸ਼ੂ ਬਣਨ ਦੀ ਉਮੀਦ ਹੈ। ਮੁੱਲ ਘੇਰੇ ਦੇ ਉੱਪਰਲੇ ਪੱਧਰ ’ਚ ਕੰਪਨੀ ਦਾ ਮੁੱਲਾਂਕਣ ਲੱਗਭਗ 108 ਅਰਬ ਅਮਰੀਕੀ ਡਾਲਰ ਹੋ ਸਕਦਾ ਹੈ। ਕੰਪਨੀ ਦੇ ਆਈ. ਪੀ. ਓ. ਦਸਤਾਵੇਜ਼ਾਂ ਅਨੁਸਾਰ, ਇਸ ਤੋਂ ਜੁਟਾਈ ਗਈ ਰਾਸ਼ੀ ਦੀ ਵਰਤੋਂ ਕੁਝ ਹੱਦ ਤੱਕ ਉਸ ਦੀ ਟੈਲੀਕਾਮ ਅਧੀਨ ਕੰਪਨੀ ਦਾ ਕਰਜ਼ਾ ਚੁਕਾਉਣ ਅਤੇ ਆਮ ਕਾਰੋਬਾਰੀ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : FSSAI ਦੀ ਕਾਰਵਾਈ ਤੋਂ ਬਾਅਦ 'Old Monk' Rum ਨੂੰ ਝਟਕਾ; CSD ਨੇ ਕੈਂਸਲ ਕੀਤੇ 3 ਵੇਰੀਐਂਟ ਦੇ ਆਰਡਰ
ਇਹ ਵੀ ਪੜ੍ਹੋ : ਖਰਾਬ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਕਰੀ ਨੂੰ ਲੈ ਕੇ ਸਰਕਾਰ ਦੀ ਸਖਤੀ, FSSAI ਨੇ ਜਾਰੀ ਕੀਤੇ ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
