ਹਿਮਾਚਲ: ਮੰਡੀ ਦੇ ਨੇਰਚੌਕ ’ਚ ਭਿਆਨਕ ਅੱਗ ਲੱਗਣ ਕਾਰਨ ਵਾਪਰਿਆ ਵੱਡਾ ਹਾਦਸਾ

10/19/2019 5:43:32 PM

ਮੰਡੀ—ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ’ਚ ਅੱਜ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਅੱਜ ਭਾਵ ਸ਼ਨੀਵਾਰ ਨੂੰ ਮੰਡੀ ਜ਼ਿਲੇ ਦੇ ਨੇਰਚੌਕ ਰਤੀ ਮਾਰਗ ’ਚ ਇੱਕ ਇਲੈਕਟ੍ਰੋਨਿਕ ਸਟੋਰ ’ਚ ਇਹ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਕਈ ਧਮਾਕੇ ਹੋਏ, ਜਿਸ ਕਾਰਨ ਟੀ. ਵੀ, ਫਰਿੱਜ, ਐੱਲ. ਈ. ਡੀ, ਵਾਸ਼ਿੰਗ ਮਸ਼ੀਨ ਅਤੇ ਹੋਰ ਸਮਾਨ ਸਮੇਤ ਪੂਰੀ ਤਰ੍ਹਾਂ ਸਟੋਰ ਸੜ੍ਹ ਗਿਆ।

PunjabKesari

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਪਹੁੰਚੀਆਂ। ਹਾਦਸੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਫਿਲਹਾਲ ਰਾਹਤ-ਬਚਾਅ ਕਾਰਜ ਜਾਰੀ ਹੈ। ਹਾਦਸੇ ਦੌਰਾਨ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਮੌਕੇ ’ਤੇ ਪਹੁੰਚੀ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਜਾਂਚ ਚੱਲ ਰਹੀ ਹੈ। 

PunjabKesari

ਦੱਸਣਯੋਗ ਹੈ ਕਿ ਦੀਵਾਲੀ ਦਾ ਤਿਉਹਾਰ ਆਉਣ ਕਾਰਨ ਦੋ ਵੱਡੇ ਟਰੱਕ ਇਸ ਸਟੋਰ ’ਚ ਸਮਾਨ ਰੱਖਿਆ ਗਿਆ ਸੀ। ਇਹ 2 ਮੰਜ਼ਿਲਾ ਭਵਨ ਦੇ ਗ੍ਰਾਊਂਡ ਫਲੋਰ ’ਤੇ 5 ਦੁਕਾਨਾਂ ਹਨ ਅਤੇ ਦੂਜੀ ਮੰਜਿਲ ਉਸਾਰੀ ਅਧੀਨ ਹੈ।


Iqbalkaur

Content Editor

Related News