ਮੰਡੀ ’ਚ ਵਾਪਰਿਆ ਹਾਦਸਾ, ਗੈਸ ਸਿਲੰਡਰ ’ਚ ਅੱਗ ਲੱਗਣ ਨਾਲ 6 ਬੱਚਿਆਂ ਸਮੇਤ 10 ਲੋਕ ਝੁਲਸੇ

Tuesday, Feb 15, 2022 - 01:48 PM (IST)

ਮੰਡੀ— ਹਿਮਾਚਲ ਦੇ ਮੰਡੀ ਜ਼ਿਲ੍ਹੇ ’ਚ ਗੈਸ ਸਿਲੰਡਰ ’ਚ ਅਚਾਨਕ ਅੱਗ ਲੱਗਣ ਨਾਲ ਇਕ ਘਰ ਅੱਗ ਦੀ ਲਪੇਟ ’ਚ ਆ ਗਿਆ। ਹਾਦਸੇ ’ਚ 6 ਬੱਚਿਆਂ ਸਮੇਤ 10 ਲੋਕ ਝੁਲਸ ਗਏ। ਹਾਦਸੇ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮੰਡੀ ਦੇ ਰਾਮਨਗਰ ਵਾਰਡ ’ਚ ਮੰਗਲਵਾਰ ਸਵੇਰੇ ਅਚਾਨਕ ਗੈਸ ਸਿਲੰਡਰ ਤੋਂ ਰਿਸਾਅ ਹੋਇਆ ਅਤੇ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਅਗਨੀਕਾਂਡ ’ਚ ਪ੍ਰਵਾਸੀ ਮਜ਼ਦੂਰ ਪ੍ਰਭਾਵਿਤ ਹੋਏ ਹਨ ਜੋ ਕਿ ਇੱਥੇ ਰੇਹੜੀਆਂ ਲਾਉਂਦੇ ਹਨ। ਐੱਸ. ਪੀ. ਮੰਡੀ ਸ਼ਾਲਿਨੀ ਅਗਨੀਹੋਤਰੀ ਨੇ ਮਾਮਲੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਤ ਰਾਮਨਗਰ ਵਾਰਡ ’ਚ ਗੋਦਾਮ ਕੋਲ ਇਕ ਮਕਾਨ ’ਚ ਕੁਝ ਪ੍ਰਵਾਸੀ ਲੋਕ ਕਿਰਾਏ ’ਤੇ ਰਹਿੰਦੇ ਹਨ। ਇਹ ਸਾਰੇ ਮੰਡੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਰੇਹੜੀਆਂ ਲਾ ਕੇ ਆਪਣਾ ਅਤੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਰੋਜ਼ਾਨਾ ਵਾਂਗ ਮੰਗਲਵਾਰ ਸਵੇਰੇ ਵੀ ਇਹ ਰੇਹੜੀਆਂ ਤਿਆਰ ਕਰ ਰਹੇ ਸਨ, ਉਸ ਸਮੇਂ ਇਹ ਹਾਦਸਾ ਵਾਪਰਿਆ। ਅੱਗ ਦੀ ਲਪੇਟ ’ਚ ਦੋ ਪਰਿਵਾਰਾਂ ਦੇ 10 ਲੋਕ ਆ ਗਏ, ਜਿਨ੍ਹਾਂ ’ਚ 6 ਬੱਚੇ, 2 ਪੁਰਸ਼ ਅਤੇ ਦੋ ਮਹਿਲਾਵਾਂ ਸ਼ਾਮਲ ਹਨ। ਸਾਰੇ ਬੱਚੇ 10 ਸਾਲ ਤੋਂ ਘੱਟ ਉਮਰ ਦੇਹਨ। ਤਿੰਨ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਐੱਸ. ਪੀ. ਮੰਡੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬਿ੍ਰਗੇਡ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਸੀ, ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਅੱਗ ਕਿੰਨਾ ਕਾਰਨਾਂ ਕਰ ਕੇ ਲੱਗੀ ਸੀ।


Tanu

Content Editor

Related News