ਕੇਰਲ ''ਚ ਨਿਪਾਹ ਵਾਇਰਸ ਨਾਲ ਹੋਈਆਂ 2 ਮੌਤਾਂ, ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕੀਤੀ ਪੁਸ਼ਟੀ

09/12/2023 6:10:55 PM

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਮੰਗਲਵਾਰ ਨੂੰ ਕਿਹਾ ਕਿ ਕੇਰਲ ਦੇ ਕੋਝੀਕੋਡ ਜ਼ਿਲ੍ਹੇ 'ਚ 2 ਮੌਤਾਂ ਨਿਪਾਹ ਵਾਇਰਸ ਕਾਰਨ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਥਿਤੀ ਦਾ ਜਾਇਜ਼ਾ ਲੈਣ ਅਤੇ ਨਿਪਾਹ ਵਾਇਰਸ ਸੰਕਰਮਣ ਦੇ ਪ੍ਰਬੰਧਨ 'ਚ ਰਾਜ ਸਰਕਾਰ ਦੀ ਮਦਦ ਲਈ ਮਾਹਿਰਾਂ ਦੀ ਇਕ ਕੇਂਦਰੀ ਟੀਮ ਕੇਰਲ ਭੇਜੀ ਗਈ ਹੈ।

ਇਹ ਵੀ ਪੜ੍ਹੋ : 'ਛੁੱਟੀ ਦੇ ਦਿਓ ਸਰ, ਬੜੀ ਮੁਸ਼ਕਲ ਨਾਲ ਚੰਗਾ ਰਿਸ਼ਤਾ ਮਿਲਿਆ', ਸਿਪਾਹੀ ਦੀ ਅਰਜ਼ੀ 'ਤੇ ਜਾਣੋ ਕੀ ਮਿਲਿਆ ਜਵਾਬ

ਅਧਿਕਾਰਤ ਸੂਤਰਾਂ ਅਨੁਸਾਰ, ਖ਼ਤਰਨਾਕ ਵਾਇਰਸ ਦੀ ਜਾਂਚ ਲਈ ਕੇਰਲ ਦੇ 4 ਹੋਰ ਲੋਕਾਂ ਦੇ ਨਮੂਨੇ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲਾਜੀ 'ਚ ਭੇਜੇ ਗਏ ਹਨ। ਇਸ ਵਿਚ ਕੇਰਲ ਸਰਕਾਰ ਨੇ ਮੰਗਲਵਾਰ ਨੂੰ ਕੋਝੀਕੋਡ 'ਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਅਤੇ ਲੋਕਾਂ ਨੂੰ ਚੌਕਸੀ ਵਜੋਂ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਫੇਸਬੁੱਕ ਪੋਸਟ 'ਚ ਕਿਹਾ ਕਿ ਸਰਕਾਰ 2 ਮੌਤਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਸਿਹਤ ਵਿਭਾਗ ਨੇ ਕੋਝੀਕੋਡ 'ਚ ਅਲਰਟ ਜਾਰੀ ਕੀਤਾ ਹੈ।

ਕੀ ਹੈ ਨਿਪਾਹ ਵਾਇਰਸ

ਜਾਨਵਰਾਂ ਤੋਂ ਇਨਸਾਨਾਂ 'ਚ ਫੈਲਣ ਵਾਲਾ ਨਿਪਾਹ ਵਾਇਰਸ ਇਕ ਜਨੈਟਿਕ ਬੀਮਾਰੀ ਹੈ। ਇਹ ਬੀਮਾਰੀ ਚਮਗਾਦੜ ਜਾਂ ਸੂਰ ਅਤੇ ਉਨ੍ਹਾਂ ਦੇ ਸਰੀਰ ਦੇ ਤਰਲ ਪਦਾਰਥ ਦੇ ਸਿੱਧਾ ਸੰਪਰਕ 'ਚ ਆਉਣ ਨਾਲ ਫੈਲਦੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News